TEAM INDIA ਦਾ ਐਲਾਨ, 2 ਨਵੇਂ ਖਿਡਾਰੀਆਂ ਨੂੰ ਮਿਲਿਆ ਮੌਕਾ, ਰੋਹਿਤ-ਕੋਹਲੀ ਤੇ ਜਡੇਜਾ...
Wednesday, Sep 16, 2026 - 09:10 PM (IST)
ਸਪੋਰਟਸ ਡੈਸਕ: ਭਾਰਤ ਨੇ ਵੈਸਟਇੰਡੀਜ਼ ਵਿਰੁੱਧ ਹੋਣ ਵਾਲੀ ODI ਅਤੇ T20 ਕ੍ਰਿਕਟ ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਵਨਡੇ ਟੀਮ ਦੀ ਕਪਤਾਨੀ ਸ਼ੁਭਮਨ ਗਿੱਲ ਨੂੰ ਸੌਂਪੀ ਗਈ ਹੈ, ਜਦਕਿ ਕੇ.ਐੱਲ. ਰਾਹੁਲ ਉਪ-ਕਪਤਾਨ ਹੋਣਗੇ। ਦੂਜੇ ਪਾਸੇ, ਟੀ-20 ਟੀਮ ਦੀ ਕਮਾਨ ਸ਼੍ਰੇਅਸ ਅਈਅਰ ਦੇ ਹੱਥਾਂ ਵਿਚ ਹੀ ਰਹੇਗੀ।
ਅੱਜ ਐਲਾਨੀ ਗਈ ਵਨਡੇ ਟੀਮ ਵਿਚ ਸੀਨੀਅਰ ਖਿਡਾਰੀ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੋਵੇਂ ਸ਼ਾਮਲ ਹਨ। ਇਸ ਦੇ ਨਾਲ ਹੀ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਦੀ 8 ਮਹੀਨਿਆਂ ਬਾਅਦ ਵਨਡੇ ਟੀਮ 'ਚ ਵਾਪਸੀ ਹੋਈ ਹੈ। ਇਸ ਤੋਂ ਇਲਾਵਾ ਮੁੰਬਈ ਇੰਡੀਅਨਜ਼ ਦੇ ਆਲਰਾਊਂਡਰ ਨਮਨ ਧੀਰ ਨੂੰ ਪਹਿਲੀ ਵਾਰ ਵਨਡੇ ਟੀਮ ਵਿਚ ਥਾਂ ਮਿਲੀ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਆਲਰਾਊਂਡਰ ਆਕਿਬ ਨਬੀ ਨੂੰ ਵੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
ਟੀ-20 ਟੀਮ ਦੀ ਗੱਲ ਕਰੀਏ ਤਾਂ 15 ਸਾਲਾ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਦੀ ਜਗ੍ਹਾ ਬਰਕਰਾਰ ਰੱਖੀ ਗਈ ਹੈ। ਇਸ ਵੇਲੇ ਅਫ਼ਗਾਨਿਸਤਾਨ ਵਿਰੁੱਧ ਚੱਲ ਰਹੀ ਸੀਰੀਜ਼ ਵਿਚ ਵੈਭਵ ਸੂਰਿਆਵੰਸ਼ੀ ਨੂੰ ਫ਼ਿਲਹਾਲ ਕੋਈ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ, ਪਰ ਸਲੈਕਟਰਾਂ ਨੇ ਉਨ੍ਹਾਂ 'ਤੇ ਭਰੋਸਾ ਬਰਕਰਾਰ ਰੱਖਿਆ ਹੈ। ਇਸ ਤੋਂ ਇਲਾਵਾ ਮਯੰਕ ਯਾਦਵ ਦੀ ਸੱਟ ਤੋਂ ਬਾਅਦ ਟੀ-20 ਟੀਮ ਵਿਚ ਵਾਪਸ ਪਰਤੇ ਹਨ। ਉੱਥੇ ਹੀ ਵਰੁਣ ਚੱਕਰਵਰਤੀ ਅਤੇ ਹਰਸ਼ਿਤ ਰਾਣਾ ਸੱਟ ਅਤੇ ਫਿਟਨੈੱਸ ਦੀਆਂ ਸਮੱਸਿਆਵਾਂ ਕਾਰਨ ਟੀ-20 ਟੀਮ 'ਚੋਂ ਬਾਹਰ ਹਨ।
