ਕਦੋਂ ਖੇਡਿਆ ਜਾਵੇਗਾ IND vs AFG ਦਾ ਦੂਜਾ ਟੀ20 ਮੁਕਾਬਲਾ, ਨੋਟ ਕਰ ਲਵੋ ਬਾਕੀ ਮੈਚਾਂ ਦਾ ਸ਼ਡਿਊਲ

Monday, Sep 14, 2026 - 11:23 AM (IST)

ਕਦੋਂ ਖੇਡਿਆ ਜਾਵੇਗਾ IND vs AFG ਦਾ ਦੂਜਾ ਟੀ20 ਮੁਕਾਬਲਾ, ਨੋਟ ਕਰ ਲਵੋ ਬਾਕੀ ਮੈਚਾਂ ਦਾ ਸ਼ਡਿਊਲ

ਸਪੋਰਟਸ ਡੈਸਕ- ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿੱਚ ਸ਼੍ਰੇਅਸ ਅਈਅਰ ਦੀ ਅਗਵਾਈ ਹੇਠ ਭਾਰਤੀ ਟੀਮ ਨੇ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ ਵਿੱਚ ਬੜ੍ਹਤ ਬਣਾ ਲਈ ਹੈ। ਹੁਣ ਸੀਰੀਜ਼ ਦਾ ਦੂਜਾ ਟੀ-20 ਮੈਚ 15 ਸਤੰਬਰ (ਮੰਗਲਵਾਰ) ਨੂੰ ਖੇਡਿਆ ਜਾਵੇਗਾ, ਜਦਕਿ ਤੀਜਾ ਅਤੇ ਆਖਰੀ ਮੈਚ 17 ਸਤੰਬਰ ਨੂੰ ਹੋਵੇਗਾ। ਇਹ ਦੋਵੇਂ ਮੈਚ ਵੀ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਹੀ ਸ਼ਾਮ 7:30 ਵਜੇ ਸ਼ੁਰੂ ਹੋਣਗੇ। ਭਾਰਤੀ ਟੀਮ ਕੋਲ ਦੂਜਾ ਮੈਚ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰਨ ਦਾ ਸੁਨਹਿਰੀ ਮੌਕਾ ਹੈ।

ਪਹਿਲੇ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਦੀ ਟੀਮ ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ 'ਤੇ 156 ਦੌੜਾਂ ਬਣਾਈਆਂ ਸਨ। ਅਫਗਾਨਿਸਤਾਨ ਵੱਲੋਂ ਅਜ਼ਮਤੁੱਲਾ ਉਮਰਜ਼ਈ ਨੇ 44 ਗੇਂਦਾਂ ਵਿੱਚ 64 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਵੱਲੋਂ ਗੇਂਦਬਾਜ਼ੀ ਵਿੱਚ ਅਰਸ਼ਦੀਪ ਸਿੰਘ ਨੇ 3 ਵਿਕਟਾਂ ਝਟਕਾਈਆਂ, ਜਦਕਿ ਜਸਪ੍ਰੀਤ ਬੁਮਰਾਹ, ਅਕਸ਼ਰ ਪੇਟਲ ਅਤੇ ਵਰੁਣ ਚੱਕਰਵਰਤੀ ਨੂੰ 1-1 ਸਫਲਤਾ ਮਿਲੀ।

157 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਮਹਿਜ਼ 13.4 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ। ਭਾਰਤ ਵੱਲੋਂ ਅਭਿਸ਼ੇਕ ਸ਼ਰਮਾ ਨੇ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ ਮਹਿਜ਼ 32 ਗੇਂਦਾਂ ਵਿੱਚ 82 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਈਸ਼ਾਨ ਕਿਸ਼ਨ ਨੇ 33 ਗੇਂਦਾਂ ਵਿੱਚ 42 ਦੌੜੀਂ ਅਤੇ ਸੰਜੂ ਸੈਮਸਨ ਨੇ 10 ਦੌੜਾਂ ਦਾ ਯੋਗਦਾਨ ਦਿੱਤਾ।


author

Tarsem Singh

Content Editor

Related News