Women's Asia Cup: ਸਟੇਜ 'ਤੇ ਉਡੀਕਦੇ ਰਹਿ ਗਏ ਮੋਹਸਿਨ ਨਕਵੀ, ਭਾਰਤੀ ਟੀਮ ਨੇ ਟਰਾਫੀ ਲੈਣ ਤੋਂ ਕੀਤੀ ਨਾਂਹ

Monday, Sep 14, 2026 - 08:34 AM (IST)

Women's Asia Cup: ਸਟੇਜ 'ਤੇ ਉਡੀਕਦੇ ਰਹਿ ਗਏ ਮੋਹਸਿਨ ਨਕਵੀ, ਭਾਰਤੀ ਟੀਮ ਨੇ ਟਰਾਫੀ ਲੈਣ ਤੋਂ ਕੀਤੀ ਨਾਂਹ

ਦੁਬਈ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੁਬਈ ਵਿੱਚ ਖੇਡੇ ਗਏ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਸ੍ਰੀਲੰਕਾ ਨੂੰ 72 ਦੌੜਾਂ ਨਾਲ ਮਾਤ ਦੇ ਕੇ 8ਵੀਂ ਵਾਰ ਏਸ਼ੀਆ ਕੱਪ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਖ਼ਿਤਾਬੀ ਜਿੱਤ ਤੋਂ ਬਾਅਦ ਭਾਰਤੀ ਟੀਮ ਨੇ ਏਸ਼ੀਅਨ ਕ੍ਰਿਕਟ ਕੌਂਸਲ (ACC) ਦੇ ਪ੍ਰਧਾਨ ਅਤੇ ਪਾਕਿਸਤਾਨ ਸਰਕਾਰ ਦੇ ਮੰਤਰੀ ਮੋਹਸਿਨ ਨਕਵੀ ਦੇ ਹੱਥੋਂ ਟਰਾਫੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। 

ਟਰਾਫੀ ਦਿੱਤੇ ਬਿਨਾਂ ਸਮਾਪਤ ਹੋਇਆ ਸਮਾਰੋਹ 

ਭਾਰਤੀ ਟੀਮ ਦੇ ਸਖ਼ਤ ਰੁਖ਼ ਤੋਂ ਬਾਅਦ ਮੋਹਸਿਨ ਨਕਵੀ ਨੇ ਕੇਵਲ ਉਪ-ਵਿਜੇਤਾ ਸ੍ਰੀਲੰਕਾ ਦੀ ਟੀਮ ਨੂੰ ਇਨਾਮ ਦਿੱਤੇ ਅਤੇ ਕਪਤਾਨ ਚਮਾਰੀ ਅੱਟਾਪੱਟੂ ਨੂੰ ਰਨਰ-ਅੱਪ ਦਾ ਚੈੱਕ ਸੌਂਪ ਕੇ ਮੈਦਾਨ ਤੋਂ ਬਾਹਰ ਚਲੇ ਗਏ। ਇਸ ਤੋਂ ਬਾਅਦ ਪ੍ਰਸਤੁਤੀ ਸਮਾਰੋਹ (Presentation Ceremony) ਟਰਾਫੀ ਦਿੱਤੇ ਬਿਨਾਂ ਹੀ ਸਮਾਪਤ ਹੋ ਗਿਆ। ਮੈਚ ਦੇ ਆਖਰੀ ਪਲਾਂ ਦੌਰਾਨ ਨਕਵੀ ਸਟੈਂਡਜ਼ ਵਿੱਚ ਬੀ.ਸੀ.ਸੀ.ਆਈ. (BCCI) ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਅਤੇ ਸਕੱਤਰ ਦੇਵਾਜੀਤ ਸੈਕੀਆ ਦੇ ਨਾਲ ਬੈਠੇ ਨਜ਼ਰ ਆਏ ਸਨ।

ਇਹ ਵੀ ਪੜ੍ਹੋ : ਪੱਛਮੀ ਬੰਗਾਲ ’ਚ 252 ਮਦਰੱਸਿਆਂ ਨੂੰ ਬੰਦ ਕਰਨ ਦਾ ਹੁਕਮ, 100 ਹੋਰਨਾਂ ਨੂੰ ਕਾਰਨ ਦੱਸੋ ਨੋਟਿਸ

'ਅਸੀਂ BCCI ਦੇ ਫੈਸਲੇ ਦੇ ਨਾਲ ਹਾਂ'- ਕੋਚ ਅਮੋਲ ਮੁਜੂਮਦਾਰ 

ਭਾਰਤੀ ਟੀਮ ਦੇ ਮੁੱਖ ਕੋਚ ਅਮੋਲ ਮੁਜੂਮਦਾਰ ਨੇ ਕਿਹਾ ਕਿ ਟੀਮ ਬੀ.ਸੀ.ਸੀ.ਆਈ. ਦੇ ਫੈਸਲੇ ਨਾਲ ਪੂਰੀ ਤਰ੍ਹਾਂ ਖੜ੍ਹੀ ਹੈ। ਉਨ੍ਹਾਂ ਸਪੱਸ਼ਟ ਕੀਤਾ, "ਸਾਡੇ ਲਈ ਇਹ ਟੂਰਨਾਮੈਂਟ ਖ਼ਤਮ ਹੋ ਚੁੱਕਾ ਹੈ, ਅਸੀਂ ਚੈਂਪੀਅਨ ਹਾਂ ਅਤੇ ਸਾਡੇ ਲਈ ਇਹ ਹੀ ਕਾਫ਼ੀ ਹੈ।'' 

BCCI ਨੇ ਦਿੱਤੇ ਸਨ ਦੋ ਬਦਲ 

ਬੀ.ਸੀ.ਸੀ.ਆਈ. ਦੇ ਸਕੱਤਰ ਦੇਵਾਜੀਤ ਸੈਕੀਆ ਨੇ ਦੱਸਿਆ ਕਿ ਭਾਰਤ ਸ਼ੁਰੂ ਤੋਂ ਹੀ ਨਕਵੀ ਤੋਂ ਟਰਾਫੀ ਲੈਣ ਦੇ ਖ਼ਿਲਾਫ਼ ਸੀ, ਪਰ ਫਿਰ ਵੀ ਉਨ੍ਹਾਂ ਨੂੰ ਦੋ ਵਿਕਲਪ ਦਿੱਤੇ ਗਏ ਸਨ: 
ਪਹਿਲਾ ਪ੍ਰਸਤਾਵ: ACC ਦੇ ਉਪ-ਪ੍ਰਧਾਨ ਖਾਲਿਦ ਅਲ ਜ਼ਰੂਨੀ ਭਾਰਤੀ ਟੀਮ ਨੂੰ ਟਰਾਫੀ ਸੌਂਪਣ। 
ਦੂਜਾ ਪ੍ਰਸਤਾਵ: ਹਾਲੀਆ ਪਰੰਪਰਾ ਅਨੁਸਾਰ ਵਿਜੇਤਾ ਬੋਰਡ ਦਾ ਨੁਮਾਇੰਦਾ ਹੀ ਆਪਣੀ ਟੀਮ ਨੂੰ ਟਰਾਫੀ ਪ੍ਰਦਾਨ ਕਰੇ। 
ਸੈਕੀਆ ਅਨੁਸਾਰ ਨਕਵੀ ਨੇ ਦੋਵੇਂ ਪ੍ਰਸਤਾਵ ਰੱਦ ਕਰ ਦਿੱਤੇ ਅਤੇ ਆਪਣੀ ਜ਼ਿੱਦ 'ਤੇ ਅੜੇ ਰਹੇ ਕਿ ਟਰਾਫੀ ਉਹੀ ਦੇਣਗੇ, ਜਦਕਿ ਭਾਰਤੀ ਟੀਮ ਨੇ ਵੀ ਆਪਣੇ ਫੈਸਲੇ 'ਤੇ ਕਾਇਮ ਰਹਿੰਦਿਆਂ ਟਰਾਫੀ ਲੈਣ ਤੋਂ ਮਨ੍ਹਾ ਕਰ ਦਿੱਤਾ।

ਇਹ ਵੀ ਪੜ੍ਹੋ : ਸਰਹਿੰਦ ਹਾਈਵੇਅ 'ਤੇ ਭਿਆਨਕ ਸੜਕ ਹਾਦਸਾ! 2 ਨੌਜਵਾਨਾਂ ਦੀ ਦਰਦਨਾਕ ਮੌਤ

2025 'ਚ ਵੀ ਵਾਪਰ ਚੁੱਕਾ ਹੈ ਅਜਿਹਾ ਵਿਵਾਦ

ਇਸ ਤੋਂ ਪਹਿਲਾਂ ਸਤੰਬਰ 2025 ਦੇ ਪੁਰਸ਼ ਏਸ਼ੀਆ ਕੱਪ ਫਾਈਨਲ ਵਿੱਚ ਵੀ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਤਣਾਅਪੂਰਨ ਸਬੰਧਾਂ ਕਾਰਨ ਭਾਰਤੀ ਟੀਮ ਨੇ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਪਿਛਲੀ ਵਾਰ ਦੇ ਉਲਟ ਇਸ ਵਾਰ ਨਕਵੀ ਆਪਣੇ ਨਾਲ ਟਰਾਫੀ ਲੈ ਕੇ ਨਹੀਂ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News