ਦਿੱਲੀ ਕੈਪੀਟਲਜ਼ ਦਾ ਕੋਚ ਬਣਨ ਨੂੰ ਤਿਆਰ ਚਾਮਿੰਡਾ ਵਾਸ

Monday, Sep 14, 2026 - 04:55 PM (IST)

ਦਿੱਲੀ ਕੈਪੀਟਲਜ਼ ਦਾ ਕੋਚ ਬਣਨ ਨੂੰ ਤਿਆਰ ਚਾਮਿੰਡਾ ਵਾਸ

ਨਵੀਂ ਦਿੱਲੀ :ਸ੍ਰੀਲੰਕਾ ਦੇ ਪੂਰਵ ਤੇਜ਼ ਗੇਂਦਬਾਜ਼ ਚਾਮਿੰਡਾ ਵਾਸ ਆਈ.ਪੀ.ਐੱਲ. 2027 ਵਿੱਚ ਦਿੱਲੀ ਕੈਪੀਟਲਜ਼ ਦੇ ਗੇਂਦਬਾਜ਼ੀ ਕੋਚ ਬਣ ਸਕਦੇ ਹਨ। ਵਾਸ ਅਤੇ ਭਾਰਤ ਦੇ ਪੂਰਵ ਲੈੱਗ ਸਪਿਨਰ ਅਮਿਤ ਮਿਸ਼ਰਾ ਉਸ ਕੋਚਿੰਗ ਸਟਾਫ਼ ਦਾ ਹਿੱਸਾ ਹੋਣਗੇ, ਜਿਸ ਦੀ ਅਗਵਾਈ ਭਾਰਤ ਦੇ ਪੂਰਵ ਕਪਤਾਨ ਸੌਰਵ ਗਾਂਗੁਲੀ ਮੁੱਖ ਕੋਚ ਵਜੋਂ ਕਰਨਗੇ। ਇਸ ਤੋਂ ਇਲਾਵਾ ਭਾਰਤ ਦੇ ਪੂਰਵ ਆਲਰਾਊਂਡਰ ਯੁਵਰਾਜ ਸਿੰਘ ਬੱਲੇਬਾਜ਼ੀ ਕੋਚ ਦੀ ਜ਼ਿੰਮੇਵਾਰੀ ਸੰਭਾਲਣਗੇ। ਵਾਸ ਅਤੇ ਮਿਸ਼ਰਾ ਨੇ ਦਿੱਲੀ ਵਿੱਚ ਦਿੱਲੀ ਕੈਪੀਟਲਜ਼ ਦੇ ਅਕੈਡਮੀ ਖਿਡਾਰੀਆਂ ਨਾਲ ਕੰਮ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ, ਹਾਲਾਂਕਿ ਫਰੈਂਚਾਈਜ਼ੀ ਨੇ ਅਜੇ ਨਵੇਂ ਕੋਚਿੰਗ ਸਟਾਫ਼ ਦੀ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਹੈ।

ਸ੍ਰੀਲੰਕਾ ਦੇ ਸਭ ਤੋਂ ਸਫ਼ਲ ਤੇਜ਼ ਗੇਂਦਬਾਜ਼ ਵਾਸ ਨੇ ਟੈਸਟ ਕ੍ਰਿਕਟ ਵਿੱਚ 355 ਅਤੇ ਵਨਡੇ ਵਿੱਚ 400 ਵਿਕਟਾਂ ਹਾਸਲ ਕੀਤੀਆਂ ਹਨ। ਉਹ 2008 ਤੋਂ 2010 ਤੱਕ ਆਈ.ਪੀ.ਐੱਲ. ਦੇ ਪਹਿਲੇ ਤਿੰਨ ਸੀਜ਼ਨਾਂ ਵਿੱਚ ਡੈੱਕਨ ਚਾਰਜਰਜ਼ ਲਈ ਖੇਡੇ ਸਨ। 52 ਸਾਲਾ ਵਾਸ ਨੇ ਸ੍ਰੀਲੰਕਾ ਦੀ ਪੁਰਸ਼ ਟੀਮ ਦੇ ਨਾਲ ਤਿੰਨ ਵੱਖ-ਵੱਖ ਕਾਰਜਕਾਲਾਂ (2012-15, 2016-17 ਅਤੇ 2022) ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਨਿਊਜ਼ੀਲੈਂਡ ਦੇ ਸਲਾਹਕਾਰ, 2016 ਟੀ-20 ਵਿਸ਼ਵ ਕੱਪ ਦੌਰਾਨ ਆਇਰਲੈਂਡ, 2024 ਵਿੱਚ ਜ਼ਿਮ ਐਫ਼ਰੋ ਟੀ-10 ਲੀਗ ਵਿੱਚ ਐੱਨ.ਵਾਈ.ਐੱਸ. ਲਾਗੋਸ ਅਤੇ ਐੱਲ.ਪੀ.ਐੱਲ. 2026 ਵਿੱਚ ਕੈਂਡੀ ਰਾਇਲਜ਼ ਦੇ ਮੁੱਖ ਕੋਚ ਵਜੋਂ ਵੀ ਸੇਵਾਵਾਂ ਦੇ ਚੁੱਕੇ ਹਨ।
 


author

Tarsem Singh

Content Editor

Related News