IND vs JPN One-Off T20I: ਭਾਰਤ ਨੇ ਜਾਪਾਨ ਨੂੰ ਦਿੱਤਾ 33 ਦੌੜਾਂ ਦਾ ਟੀਚਾ
Tuesday, Sep 22, 2026 - 01:13 PM (IST)
ਸਪੋਰਟਸ ਡੈਸਕ- ਭਾਰਤ ਅਤੇ ਜਾਪਾਨ ਵਿਚਾਲੇ ਇੱਕ ਇਕਲੌਤਾ (One-Off) ਟੀ-20 ਅੰਤਰਰਾਸ਼ਟਰੀ ਮੈਚ ਜਾਪਾਨ ਦੇ ਸਾਨੋ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਵਿਖੇ ਅੱਜ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਲਗਤਾਰ ਮੀਂਹ ਪੈਣ ਕਾਰਨ ਟਾਸ ਦੇਰ ਨਾਲ ਹੋਈ ਹੈ ਤੇ ਮੀਂਹ ਕਾਰਨ ਕਾਫੀ ਸਮਾਂ ਬਰਬਾਦ ਹੋਣ ਕਾਰਨ ਮੈਚ 5-5 ਓਵਰਾਂ ਦਾ ਕਰ ਦਿੱਤਾ ਗਿਆ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੇ ਧਾਕੜ ਬੱਲੇਬਾਜ਼ ਜਾਪਾਨੀ ਗੇਂਦਬਾਜ਼ਾਂ ਅੱਗੇ ਸੰਘਰਸ਼ ਕਰਦੇ ਨਜ਼ਰ ਆਏ। ਭਾਰਤ ਨੇ ਨਿਰਧਾਰਤ 5 ਓਵਰਾਂ 'ਚ 4 ਵਿਕਟਾਂ ਗੁਆ ਕੇ 32 ਦੌੜਾਂ ਬਣਾਈਆਂ ਤੇ ਜਾਪਾਨ ਨੂੰ ਜਿੱਤ ਲਈ 33 ਦੌੜਾਂ ਦਾ ਟੀਚਾ ਦਿੱਤਾ। ਭਾਰਤ ਲਈ ਸੰਜ ਸੈਮਸਨ 9 ਦੌੜਾਂ, ਅਭਿਸ਼ੇਕ ਸ਼ਰਮਾ 0 ਦੌੜ, ਈਸ਼ਾਨ ਕਿਸ਼ਨ 3 ਦੌੜਾਂ ਤੇ ਸ਼੍ਰੇਅਸ ਅਈਅਰ ਨੇ 16 ਦੌੜਾਂ ਬਣਾ ਆਊਟ ਹੋਏ। ਤਿਲਕ ਵਰਮਾ ਨੇ 1 ਦੌੜ ਤੇ ਸ਼ਿਵਮ ਦੂਬੇ 0 ਦੇ ਸਕੋਰ 'ਤੇ ਅਜੇਤੂ ਰਹੇ।
ਟੀਮਾਂ:
ਭਾਰਤ (ਪਲੇਇੰਗ ਇਲੈਵਨ): ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਯਸ਼ ਠਾਕੁਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ
ਜਾਪਾਨ (ਪਲੇਇੰਗ ਇਲੈਵਨ): ਲਚਲਾਨ ਯਾਮਾਮੋਟੋ-ਲੇਕ, ਰੀਓ ਸਾਕੁਰਾਨੋ-ਥਾਮਸ, ਕੇਂਡਲ ਕਾਡੋਵਾਕੀ-ਫਲੇਮਿੰਗ (ਕਪਤਾਨ), ਬੈਂਜਾਮਿਨ ਇਟੋ-ਡੇਵਿਸ, ਵਾਟਾਰੂ ਮੀਆਉਚੀ, ਅਲੈਗਜ਼ੈਂਡਰ ਸ਼ਿਰਾਈ-ਪੈਟਮੋਰ (ਵਿਕਟਕੀਪਰ), ਚਾਰਲੀ ਹਾਰਾ-ਹਿਨਜ਼ੇ, ਇਬਰਾਹਿਮ ਤਾਕਾਹਾਸ਼ੀ, ਡੇਕਲਾਨ ਸੁਜ਼ੂਕੀ, ਸ਼ੋਮਾਕੋਮਾ, ਸ਼ੋਮਾਕੋ- ਸੁਗਯਾ-ਸਲੇਟਰ
