ਸੱਟ ਤੋਂ ਉੱਭਰੇ ਸਟੋਨਿਸ, ਬੰਗਲਾਦੇਸ਼ ਖਿਲਾਫ ਖੇਡਣਾ ਸ਼ੱਕੀ

Wednesday, Jun 19, 2019 - 04:28 PM (IST)

ਸੱਟ ਤੋਂ ਉੱਭਰੇ ਸਟੋਨਿਸ, ਬੰਗਲਾਦੇਸ਼ ਖਿਲਾਫ ਖੇਡਣਾ ਸ਼ੱਕੀ

ਨਾਟਿੰਘੰਮ : ਆਸਟਰੇਲੀਆ ਦੇ ਆਲਰਾਊਂਡਰ ਮਾਰਕਸ ਸਟੋਨਿਸ ਫਿੱਟ ਹੋ ਗਏ ਹਨ ਪਰ ਕੋਚ ਲੈਂਗਰ ਨੇ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਯਕੀਨੀ ਨਹੀਂ ਹਨ ਕਿ ਪਲੇਇੰਗ ਇਲੈਵਨ ਵਿਚ ਉਸਦੀ ਜਲਦੀ ਵਾਪਸੀ ਹੋਵੇਗੀ। ਲੈਂਗਰ ਨੇ ਕਿਹਾ ਕਿ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਮੌਜੂਦਾ ਵਰਲਡ ਕੱਪ ਦੇ 2 ਮੁਕਾਬਲਿਆਂ ਨੂੰ ਸੱਟ ਕਾਰਨ ਨਹੀਂ ਖੇਡਣ ਵਾਲੇ ਸਟੋਨਿਸ ਵੀਰਵਾਰ ਨੂੰ ਬੰਗਲਾਦੇਸ਼ ਖਿਲਾਫ ਮੈਚ ਦਾ ਹਿੱਸਾ ਹੋਣਗੇ।PunjabKesari
ਸਟੋਨਿਸ ਨੂੰ 9 ਜੂਨ ਭਾਰਤ ਖਿਲਾਫ ਆਸ਼ਟਰੇਲੀਆ ਨੂੰ ਮਿਲੀ 36 ਦੌੜਾਂ ਦੀ ਹਾਰ ਦੌਰਾਨ ਮਾਂਸਪੇਸ਼ੀਆਂ ਵਿਚ ਖਿੱਚ ਦੀ ਸ਼ਿਕਾਇਤ ਹੋਈ ਸੀ। ਲੈਂਗਰ ਨੇ ਮੀਡੀਆ ਨੂੰ ਕਿਹਾ, ''ਅਸੀਂ ਉਸਦੀ ਸੱਟ ਵੱਲ ਧਿਆਨ ਦੇ ਰਹੇ ਹਾਂ। ਉਹ ਇਕ ਚੰਗਾ ਐਥਲੀਟ ਹੈ। ਉਸਨੇ ਫਿੱਟਨੈਸ ਹਾਸਲ ਕਰਨ ਲਈ ਹਰ ਜ਼ਰੂਰੀ ਚੀਜ਼ ਕੀਤੀ ਹੈ। ਉਹ ਕੋਈ ਮੌਕਾ ਨਹੀਂ ਗੁਆਉਣਾ ਚਾਹੇਗਾ। ਸਟੋਨਿਸ 15 ਮੈਂਬਰੀ ਟੀਮ ਦਾ ਹਿੱਸਾ ਰਹਿਣਗੇ। ਸਟੋਨਿਸ ਦੇ ਕਵਰ ਦੇ ਰੂਪ ਵਿਚ ਬੁਲਾਏ ਗਏ ਆਸਟਰੇਲੀਆ-ਏ ਦੇ ਕਪਤਾਨ ਮਿਸ਼ੇਲ ਮਾਰਸ਼ ਮੰਗਲਵਾਰ ਨੂੰ ਟੀਮ ਦੇ ਨਾਲ ਟ੍ਰੇਨਿੰਗ ਕਰਨ ਤੋਂ ਬਾਅਦ ਵਾਪਸ ਏ ਟੀਮ ਨਾਲ ਜੁੜ ਜਾਣਗੇ।


Related News