ਖੇਡ ਮੰਤਰਾਲਾ ਨੇ ਸਾਬਲੇ ਤੇ ਪਾਰੁਲ ਨੂੰ ਅਮਰੀਕਾ ’ਚ ਟ੍ਰੇਨਿੰਗ ਲਈ ਮਨਜ਼ੂਰੀ ਦਿੱਤੀ

Monday, Jan 29, 2024 - 07:17 PM (IST)

ਖੇਡ ਮੰਤਰਾਲਾ ਨੇ ਸਾਬਲੇ ਤੇ ਪਾਰੁਲ ਨੂੰ ਅਮਰੀਕਾ ’ਚ ਟ੍ਰੇਨਿੰਗ ਲਈ ਮਨਜ਼ੂਰੀ ਦਿੱਤੀ

ਨਵੀਂ ਦਿੱਲੀ,  (ਭਾਸ਼ਾ)– ਖੇਡ ਮੰਤਰਾਲਾ ਨੇ ਏਸ਼ੀਆਈ ਖੇਡਾਂ ਦੇ ਤਮਗਾ ਜੇਤੂ ਲੌਂਗ ਜੰਪਰ ਅਵਿਨਾਸ਼ ਸਾਬਲੇ ਤੇ ਪਾਰੁਲ ਚੌਧਰੀ ਦੇ ਅਮਰੀਕਾ ਦੇ ਕੋਲੋਰਾਡੋ ਵਿਚ ਟ੍ਰੇਨਿੰਗ ਦੀ ਅਪੀਲ ਨੂੰ ਸੋਮਵਾਰ ਨੂੰ ਮਨਜ਼ੂਰੀ ਦੇ ਦਿੱਤੀ।

ਸਰਕਾਰ ਨੇ ਇਸਦੇ ਨਾਲ ਹੀ ਪਹਿਲਵਾਨਾਂ ਅੰਸ਼ੂ ਮਲਿਕ ਤੇ ਸਰਿਤਾ ਮੋਰ ਨੂੰ ਕ੍ਰਮਵਾਰ ਜਾਪਾਨ ਤੇ ਅਮਰੀਕਾ ਵਿਚ ਟ੍ਰੇਨਿੰਗ ਲਈ ਵੀ ਹਾਮੀ ਭਰ ਦਿੱਤੀ ਹੈ।ਰਾਸ਼ਟਰੀ ਰਿਕਰਾਡਧਾਰੀ ਸਾਬਲੇ ਤੇ ਪਾਰੁਲ ਕੋਚ ਸਕਾਟ ਸਿਮਨਸ ਦੀ ਦੇਖ-ਰੇਖ ਵਿਚ ਕੋਲੋਰਾਡੋ ਸਪ੍ਰਿੰਗਸ ਵਿਚ ਹਾਈ ਜੰਪ ਵਾਲੇ ਕੇਂਦਰ ਵਿਚ ਅਭਿਆਸ ਕਰਨਗੇ। ਮੰਤਰਾਲਾ ਨੇ ਇਸਦੇ ਨਾਲ ਹੀ ਭਾਰਤੀ ਪੈਰਾ-ਤੀਰਅੰਦਾਜ਼ ਸ਼ੀਤਲ ਦੇਵੀ, ਸਰਿਤਾ ਤੇ ਰਾਕੇਸ਼ ਕੁਮਾਰ ਲਈ ਧਨੁਸ਼, ਤੀਰ, ‘ਸਾਈਕਟ ਸਕੇਲ’ ਸਮੇਤ ਹੋਰਾਂ ਉਪਕਰਨਾਂ ਦੀ ਖਰੀਦ ਦੀ ਅਪੀਲ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।


author

Tarsem Singh

Content Editor

Related News