ਤਾਂ ਇਸ ਵਜ੍ਹਾ ਨਾਲ ਅਚਾਨਕ ਮੈਦਾਨ ਤੋਂ ਗਾਇਬ ਹੋ ਗਏ ਸਨ ਕੋਹਲੀ

02/20/2018 11:00:03 AM

ਨਵੀਂ ਦਿੱਲੀ (ਬਿਊਰੋ)— ਸਾਊਥ ਅਫਰੀਕਾ ਦੇ ਜੋਹਾਨਸਬਰਗ ਵਿਚ ਖੇਡੇ ਗਏ ਪਹਿਲੇ ਟੀ20 ਮੈਚ ਵਿਚ ਜਿੱਤ ਹਾਸਲ ਕਰਨ ਦੇ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਜਿੱਤ ਦਾ ਕਰੈਡਿਟ ਪੂਰੀ ਟੀਮ ਨੂੰ ਦਿੱਤਾ ਹੈ। ਇਸ ਮੈਚ ਵਿਚ ਜਿੱਥੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਅਰਧ ਸੈਂਕੜਾ ਜਮਾਉਂਦੇ ਹੋਏ 72 ਦੌੜਾਂ ਬਣਾਈਆਂ ਉਥੇ ਹੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਟੀ20 ਕਰੀਅਰ ਦੀ ਬੈਸਟ ਗੇਂਦਬਾਜ਼ੀ ਕਰਦੇ ਹੋਏ 5 ਵਿਕਟਾਂ ਝਟਕਾਈਆਂ ਅਤੇ ਟੀਮ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਕਪਤਾਨ ਵਿਰਾਟ ਕੋਹਲੀ ਟੀਮ ਦੇ ਪ੍ਰਦਰਸ਼ਨ ਤੋਂ ਕਾਫ਼ੀ ਖੁਸ਼ ਨਜ਼ਰ ਆਏ।
 

ਚੋਟੀ ਕ੍ਰਮ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਮੈਚ ਦੇ ਬਾਅਦ ਪ੍ਰੈਜੇਂਟੇਸ਼ਨ ਦੌਰਾਨ ਕੋਹਲੀ ਨੇ ਕਿਹਾ, ''ਇਹ ਬੱਲੇਬਾਜ਼ੀ ਲਈ ਵਧੀਆ ਵਿਕਟ ਸੀ। ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੇ ਚੋਟੀ ਕ੍ਰਮ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਪੂਰੀ ਤਰ੍ਹਾਂ ਨਾਲ ਟੀਮ ਦਾ ਸ਼ਾਨਦਾਰ ਬੱਲੇਬਾਜ਼ੀ ਪ੍ਰਦਰਸ਼ਨ ਸੀ ਅਤੇ ਅਖੀਰ ਵਿਚ ਭੁਵਨੇਸ਼ਵਰ ਨੇ ਆਪਣਾ ਤਜ਼ਰਬਾ ਵਿਖਾ ਦਿੱਤਾ। ਇਹ ਪੂਰੀ ਤਰ੍ਹਾਂ ਨਾਲ ਟੀਮ ਦੀ ਕੋਸ਼ਿਸ਼ ਸੀ।''

 

ਧੋਨੀ ਦੇ ਆਊਟ ਹੋਣ ਤੋਂ ਬਾਅਦ ਸਕੋਰ ਦੀ ਰਫਤਾਰ ਹੋਈ ਹੋਲੀ
ਕੋਹਲੀ ਨੇ ਅੱਗੇ ਕਿਹਾ, ''ਅਸੀ ਲੰਬੇ ਸਮੇਂ ਤੋਂ ਟੀ20 ਵਿਚ ਅਜਿਹਾ ਕਰਨ ਦੀ ਕੋਸ਼ਿਸ਼ ਵਿਚ ਸੀ। ਇਹ ਸਾਡਾ ਸਭ ਤੋਂ ਸੰਤੁਲਿਤ ਪ੍ਰਦਰਸ਼ਨ ਸੀ।'' ਦੱਖਣ ਅਫਰੀਕਾ ਨੇ ਅੰਤਮ ਓਵਰਾਂ ਵਿਚ ਵਧੀਆ ਗੇਂਦਬਾਜ਼ੀ ਕੀਤੀ, ਇਸ ਬਾਰੇ ਵਿਚ ਕੋਹਲੀ ਨੇ ਕਿਹਾ, ''ਤੁਹਾਨੂੰ ਅੰਤਮ ਓਵਰਾਂ ਵਿਚ ਗੇਂਦਬਾਜ਼ੀ ਲਈ ਦੱਖਣ ਅਫਰੀਕਾ ਨੂੰ ਕਰੈਡਿਟ ਦੇਣਾ ਹੋਵੇਗਾ। ਅਸੀਂ 16ਵੇਂ ਓਵਰ ਵਿਚ 220 ਦੌੜਾਂ ਦਾ ਸਕੋਰ ਬਣਾਉਣ ਦੇ ਬਾਰੇ ਵਿਚ ਸੋਚ ਰਹੇ ਸੀ ਪਰ ਧੋਨੀ ਦੇ ਆਉਟ ਹੋਣ ਦੇ ਬਾਅਦ ਰਫਤਾਰ ਹੌਲੀ ਹੋ ਗਈ। ਪਰ ਅੰਤ ਵਿਚ ਇਹ ਜਿੱਤ ਦਿਵਾਉਣ ਵਾਲਾ ਸਕੋਰ ਸੀ।

 

ਮਾਂਸਪੇਸ਼ੀਆਂ ਵਿਚ ਖਿਚਾਅ ਤੋਂ ਬਚਣ ਲਈ ਮੈਦਾਨ ਤੋਂ ਹੋਏ ਸਨ ਬਾਹਰ
ਵਿਰਾਟ ਕੋਹਲੀ ਮੈਚ ਦਰਮਿਆਨ ਅਚਾਨਕ ਗਾਇਬ ਹੋ ਗਏ ਸਨ ਜਿਸਦੀ ਵਜ੍ਹਾ ਉਨ੍ਹਾਂ ਦੇ ਕੂਲਹੇ ਵਿਚ ਲੱਗੀ ਸੱਟ ਸੀ। ਕੋਹਲੀ ਨੇ ਸੱਟ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਸੱਟ ਪਾਰੀ ਦੇ ਸ਼ੁਰੂ ਵਿਚ ਇਕ ਦੌੜ ਲੈਂਦੇ ਹੋਏ ਲੱਗੀ ਸੀ। ਸ਼ੁਕਰ ਹੈ ਕਿ ਇਹ ਹੈਮਸਟਰਿੰਗ ਨਹੀਂ ਸੀ। ਇਸ ਲਈ ਮੈਂ ਮਾਂਸਪੇਸ਼ੀਆਂ ਵਿਚ ਖਿਚਾਅ ਤੋਂ ਬਚਣ ਲਈ ਮੈਦਾਨ ਤੋਂ ਚਲਿਆ ਗਿਆ ਸੀ।


Related News