ਪੰਜਾਬ 'ਚ ਮਿੰਨੀ ਗੋਆ 'ਤੇ ਮੱਚ ਗਈ ਹਫ਼ੜਾ-ਦਫ਼ੜੀ, ਅਚਾਨਕ ਕਿਸ਼ਤੀ ਨੂੰ ਲੱਗੀ ਅੱਗ
Thursday, Jul 03, 2025 - 05:30 PM (IST)

ਪਠਾਨਕੋਟ ( ਹਰਜਿੰਦਰ ਸਿੰਘ ਗੋਰਾਇਆ)- ਚਮਰੋਡ ਬੰਦਰਗਾਹ ਮਿੰਨੀ ਗੋਆ 'ਤੇ ਖੜ੍ਹੀ ਇੱਕ ਕਿਸ਼ਤੀ ਨੂੰ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਜਾਣਕਾਰੀ ਅਨੁਸਾਰ ਧਾਰ ਬਲਾਕ ਦੇ ਮਸ਼ਹੂਰ ਮਿੰਨੀ ਗੋਆ ਚਮਰੋਡ ਬੰਦਰਗਾਹ 'ਤੇ ਇਹ ਹਾਦਸਾ ਵਾਪਰਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਰਮਚਾਰੀ ਸਾਹਿਲ ਨੇ ਦੱਸਿਆ ਕਿ ਉਸਨੇ ਝੀਲ ਦੇ ਇੱਕ ਪਾਸੇ ਕਿਸ਼ਤੀ ਖੜ੍ਹੀ ਕੀਤੀ ਸੀ ਅਤੇ ਅਚਾਨਕ ਕਿਸ਼ਤੀ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਲੋਕਾਂ ਦਾ ਰੌਲਾ ਪੈ ਗਿਆ। ਇਸ ਦੌਰਾਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਬਹੁਤ ਮੁਸ਼ਕਿਲ ਨਾਲ ਅੱਗ ਬੁਝਾਈ। ਉਨ੍ਹਾਂ ਕਿਹਾ ਕਿ ਇਹ ਇੱਕ ਅਣਕਿਆਸਿਆ ਹਾਦਸਾ ਹੋ ਸਕਦਾ ਹੈ । ਪਰਮਾਤਮਾ ਦਾ ਸ਼ੁਕਰ ਰਿਹਾ ਕਿ ਉਸ ਸਮੇਂ ਕਿਸ਼ਤੀ ਖੜ੍ਹੀ ਸੀ ਅਤੇ ਕਿਸ਼ਤੀ ਵਿੱਚ ਕੋਈ ਸੈਲਾਨੀ ਨਹੀਂ ਸੀ। ਜਦੋਂ ਕਿ ਘੁੰਮਣ ਆਏ ਸੈਲਾਨੀਆਂ ਅਨੁਸਾਰ, ਉਨ੍ਹਾਂ ਨੇ ਕਿਹਾ ਕਿ ਠੇਕੇਦਾਰ ਨੂੰ ਸਮੇਂ-ਸਮੇਂ 'ਤੇ ਪਾਣੀ 'ਤੇ ਚੱਲਣ ਵਾਲੇ ਸਾਰੇ ਵਾਹਨਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋਵੇ।
ਇਹ ਵੀ ਪੜ੍ਹੋ- ਸ਼੍ਰੀ ਦੁਰਗਿਆਣਾ ਮੰਦਰ ਵਿਖੇ ਮਾਡਲ ਬੀਬੀ ਨੂੰ ਵੀਡੀਓ ਬਣਾਉਣੀ ਪੈ ਗਈ ਮਹਿੰਗੀ, ਹੋ ਗਈ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8