ਸਕੂਲ ਗਿਆ ਵਿਦਿਆਰਥੀ ਅਚਾਨਕ ਲਾਪਤਾ, ਚਿੰਤਾ ''ਚ ਡੁੱਬਾ ਪਰਿਵਾਰ
Saturday, Jul 05, 2025 - 01:39 PM (IST)

ਬਠਿੰਡਾ (ਵਿਜੇ ਵਰਮਾ) : ਬਠਿੰਡਾ ’ਚ ਇਕ ਵਿਦਿਆਰਥੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ 6ਵੀਂ ਜਮਾਤ ਦਾ ਵਿਦਿਆਰਥੀ ਵੰਸ਼ ਆਦਰਸ਼ ਸਕੂਲ ਬਠਿੰਡਾ ’ਚ ਪੜ੍ਹਦਾ ਹੈ ਅਤੇ ਪ੍ਰਤਾਪ ਨਗਰ ਦਾ ਰਹਿਣ ਵਾਲਾ ਹੈ। ਵੰਸ਼ ਆਟੋ ’ਚ ਸਕੂਲ ਗਿਆ ਸੀ ਪਰ ਸਕੂਲ ਤੋਂ ਬਾਅਦ ਘਰ ਨਹੀਂ ਪਰਤਿਆ। ਜਦੋਂ ਪਰਿਵਾਰ ਨੇ ਇਸ ਮਾਮਲੇ ਬਾਰੇ ਸਕੂਲ ਦੇ ਅਧਿਆਪਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵੰਸ਼ ਸਕੂਲ ਨਹੀਂ ਪਹੁੰਚਿਆ।
ਇਸ ਦੌਰਾਨ ਜਦੋਂ ਪਰਿਵਾਰ ਨੇ ਆਟੋ ਡਰਾਈਵਰ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਆਟੋ ਡਰਾਈਵਰ ਨੇ ਵੰਸ਼ ਸਮੇਤ 3 ਤੋਂ 4 ਵਿਦਿਆਰਥੀਆਂ ਨੂੰ ਸਕੂਲ ਦੇ ਬਾਹਰ ਉਤਾਰ ਦਿੱਤਾ ਸੀ। ਜਿਸ ਤੋਂ ਬਾਅਦ ਵੰਸ਼ ਲਾਪਤਾ ਹੋ ਗਿਆ। ਆਟੋ ਡਰਾਈਵਰ ਨੇ ਕਿਹਾ ਕਿ ਜਦੋਂ ਉਹ ਛੁੱਟੀ ਦੌਰਾਨ ਬੱਚੇ ਨੂੰ ਲੈਣ ਆਇਆ ਤਾਂ ਬੱਚਾ ਸਕੂਲ ’ਚ ਨਹੀਂ ਸੀ। ਇਸ ਤੋਂ ਬਾਅਦ ਉਸਨੇ ਪਰਿਵਾਰਕ ਮੈਂਬਰਾਂ ਨਾਲ ਵੰਸ਼ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਵੰਸ਼ ਨੂੰ ਸਕੂਲ ਤੋਂ ਨਹੀਂ ਲਿਆਏ ਸਨ। ਪਰਿਵਾਰ ਵੰਸ਼ ਦੀ ਭਾਲ ਕਰ ਰਿਹਾ ਹੈ ਪਰ ਉਹ ਅਜੇ ਤਕ ਨਹੀਂ ਮਿਲਿਆ ਹੈ। ਪਰਿਵਾਰ ਨੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।