ਸੰਜੇ ਵਰਮਾ ਕਤਲਕਾਂਡ ਨਾਲ ਜੁੜੀ ਨਵੀਂ CCTV, ਵਾਰਦਾਤ ਮਗਰੋਂ ਹੋਟਲ 'ਚ ਠਹਿਰੇ ਸਨ ਸ਼ੂਟਰ

Thursday, Jul 10, 2025 - 08:46 PM (IST)

ਸੰਜੇ ਵਰਮਾ ਕਤਲਕਾਂਡ ਨਾਲ ਜੁੜੀ ਨਵੀਂ CCTV, ਵਾਰਦਾਤ ਮਗਰੋਂ ਹੋਟਲ 'ਚ ਠਹਿਰੇ ਸਨ ਸ਼ੂਟਰ

ਜਲੰਧਰ : ਉੱਤਰ ਭਾਰਤ ਦੇ ਪ੍ਰਸਿੱਧ ਡਰੈੱਸ ਡਿਜ਼ਾਈਨਰ ਜਗਤ ਵਰਮਾ ਦੇ ਭਰਾ ਸੰਜੇ ਵਰਮਾ ਦਾ ਬੀਤੇ ਦਿਨੀਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਹੁਣ ਇਸ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਦਿਖਾਈ ਦੇ ਰਿਹਾ ਕਿ ਸੰਜੇ ਵਰਮਾ ਦਾ ਕਤਲ ਕਰਨ ਮਗਰੋਂ ਸ਼ੂਟਰ ਇਕ ਹੋਟਲ ਵਿਚ ਰੁਕੇ ਸਨ। ਇਹ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਹੋਟਲ ਵਿਚ ਰੁਕਣ ਮਗਰੋਂ ਸ਼ੂਟਰ ਇਕ ਚਿੱਟੇ ਰੰਗ ਦੀ ਕਾਰ ਵਿਚ ਸਵਾਰ ਹੋ ਕੇ ਹੋਟਲ ਵਿਚੋਂ ਚਲੇ ਜਾਂਦੇ ਹਨ।

ਦੱਸ ਦਈਏ ਕਿ ਉੱਤਰ ਭਾਰਤ ਦੇ ਪ੍ਰਸਿੱਧ ਡਰੈੱਸ ਡਿਜ਼ਾਈਨਰ ਜਗਤ ਵਰਮਾ ਦੇ ਭਰਾ ਸੰਜੇ ਵਰਮਾ ਦਾ ਬੀਤੇ ਦਿਨੀਂ ਮੋਟਰਸਾਈਕਲ 'ਤੇ ਆਏ ਤਿੰਨ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕਰਮਚਾਰੀ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਸੰਜੇ ਵਰਮਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਦੱਸਿਆ ਜਾਂਦਾ ਹੈ ਕਿ ਹਮਲਾਵਰਾਂ ਨੇ ਲਗਭਗ ਇਕ ਦਰਜਨ ਗੋਲੀਆਂ ਸੰਜੇ ਵਰਮਾ 'ਤੇ ਚਲਾਈਆਂ ਜਿਸ ਕਾਰਨ ਪੂਰਾ ਸਰੀਰ ਹੀ ਗੋਲੀਆਂ ਨਾਲ ਛਲਣੀ ਹੋ ਗਿਆ। 

ਲਾਰੈਂਸ ਗਰੁੱਪ ਨੇ ਲਈ ਜ਼ਿੰਮੇਵਾਰੀ
ਇਸ ਕਤਲ ਕਾਂਡ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਹੈ। ਆਰਜ਼ੂ ਬਿਸ਼ਨੋਈ ਨਾਮ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਪੋਸਟ ਵਿਚ ਲਿਖਿਆ ਗਿਆ ਹੈ ਕਿ 'ਉਹ ਸਾਡੇ ਦੁਸ਼ਮਣਾਂ ਦਾ ਸਮਰਥਨ ਕਰਦਾ ਸੀ, ਜੋ ਵੀ ਸਾਡੇ ਵਿਰੁੱਧ ਜਾਵੇਗਾ, ਅਸੀਂ ਉਸਨੂੰ ਤਬਾਹ ਕਰ ਦੇਵਾਂਗੇ।' ਇਥੇ ਦੱਸ ਦਈਏ ਕਿ ਜਗ ਬਾਣੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ। ਆਰਜ਼ੂ ਬਿਸ਼ਨੋਈ ਦੇ ਨਾਮ 'ਤੇ ਕੀਤੀ ਗਈ ਕਥਿਤ ਪੋਸਟ ਵਿਚ ਲਿਖਿਆ ਸੀ- 'ਨਿਊ ਵੇਅਰਵੈੱਲ ਅਬੋਹਰ ਦਾ ਇਹ ਕਤਲ ਹੋਇਆ ਹੈ। ਮੈਂ, ਗੋਲਡੀ ਢਿੱਲੋਂ, ਆਰਜ਼ੂ ਬਿਸ਼ਨੋਈ ਤੇ ਸ਼ੁਭਮ ਲੋਂਕਰ ਮਹਾਰਾਸ਼ਟਰ ਇਸਦੀ ਜ਼ਿੰਮੇਵਾਰੀ ਲੈਂਦੇ ਹਾਂ। ਅਸੀਂ ਉਸਨੂੰ ਕਿਸੇ ਮਾਮਲੇ ਨੂੰ ਲੈ ਕੇ ਫੋਨ ਕੀਤਾ ਸੀ ਪਰ ਉਸ ਨੇ ਪਛਾਣਨ ਤੋਂ ਇਨਕਾਰ ਕਰ ਦਿੱਤਾ, ਇਸ ਲਈ ਅਸੀਂ ਉਸਨੂੰ ਮਾਰਿਆ ਤਾਂ ਜੋ ਪਤਾ ਲੱਗ ਸਕੇ ਕਿ ਅਸੀਂ ਕੌਣ ਹਾਂ। ਉਹ ਸਾਡੇ ਦੁਸ਼ਮਣਾਂ ਦਾ ਸਮਰਥਨ ਕਰਦਾ ਸੀ। ਜੋ ਵੀ ਸਾਡੇ ਵਿਰੁੱਧ ਜਾਵੇਗਾ, ਅਸੀਂ ਉਸਨੂੰ ਤਬਾਹ ਕਰ ਦੇਵਾਂਗੇ। ਅਸੀਂ ਜੋ ਕਰਦੇ ਹਾਂ ਉਸਦੀ ਜ਼ਿੰਮੇਵਾਰੀ ਲੈਂਦੇ ਹਾਂ। ਭਾਵੇਂ ਇਹ 302 ਹੋਵੇ ਜਾਂ 307। ਬੱਸ ਇੰਤਜ਼ਾਰ ਕਰੋ ਤੇ ਦੇਖੋ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News