ਪੰਜਾਬ ਦੇ ਇਸ SHO ''ਤੇ ਡਿੱਗੀ ਗਾਜ! ਹੋ ਗਈ ਵੱਡੀ ਕਾਰਵਾਈ
Saturday, Jul 05, 2025 - 01:22 PM (IST)

ਜਲੰਧਰ (ਵਿਸ਼ੇਸ਼)–ਭਾਰਗੋ ਕੈਂਪ ਵਿਚ ਲੋਕਾਂ ਦੇ ਕੰਮ ਥਾਣੇ ਵਿਚ ਸਹੀ ਢੰਗ ਨਾਲ ਨਾ ਹੋਣ ਕਾਰਨ ਮੌਜੂਦਾ ਸਰਕਾਰ ਦੇ ਕੌਂਸਲਰਾਂ ਨੇ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਬੀਤੇ ਦਿਨੀਂ ਐੱਸ. ਐੱਚ. ਓ. ਭਾਰਗੋ ਕੈਂਪ ਹਰਦੇਵ ਸਿੰਘ ਖ਼ਿਲਾਫ਼ ਜ਼ਬਰਦਸਤ ਧਰਨਾ-ਪ੍ਰਦਰਸ਼ਨ ਕੀਤਾ ਸੀ। ਜ਼ਿਕਰਯੋਗ ਹੈ ਕਿ ਲੋਕ ਸੜਕਾਂ ’ਤੇ ਬੈਠ ਕੇ ਹਰਦੇਵ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ ਸਨ।
ਵਾਰਡ ਨੰਬਰ 41 ਤੋਂ ਮਹਿਲਾ ਕੌਂਸਲਰ ਸ਼ਬਨਮ ਦੇ ਪਤੀ 'ਆਪ' ਆਗੂ ਅਯੂਬ ਦੁੱਗਲ ਨੇ ਤਾਂ ਸਾਫ਼ ਸ਼ਬਦਾਂ ਵਿਚ ਕਹਿ ਦਿੱਤਾ ਕਿ ਜੇਕਰ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਹਰਦੇਵ ਸਿੰਘ ਕੇਸ ਦਰਜ ਨਹੀਂ ਕਰਨਗੇ ਤਾਂ ਆਉਣ ਵਾਲੇ ਦਿਨਾਂ ਵਿਚ ਕੁੱਟਮਾਰ ਕਰਨ ਵਾਲੇ ਗੈਂਗਸਟਰ ਵੀ ਬਣ ਸਕਦੇ ਹਨ। ਜੇਕਰ ਸੀਨੀਅਰ ਪੁਲਸ ਅਧਿਕਾਰੀਆਂ ਨੇ ਹਰਦੇਵ ਸਿੰਘ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਉਹ ਮਜਬੂਰ ਹੋ ਕੇ ਪੁਲਸ ਕਮਿਸ਼ਨਰ ਦਫ਼ਤਰ ਵਿਚ ਵੀ ਦਰੀਆਂ ਵਿਛਾ ਕੇ ਧਰਨਾ ਲਾਉਣਗੇ। ਦੂਜੇ ਪਾਸੇ ਏ. ਡੀ. ਸੀ. ਪੀ. ਸਿਟੀ-2 ਹਰਦੇਵ ਸਿੰਘ ਗਿੱਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੂਰੇ ਮਾਮਲੇ ਵਿਚ ਹਰਦੇਵ ਸਿੰਘ ਦੀ ਲਾਪ੍ਰਵਾਹੀ ਸਾਹਮਣੇ ਆਉਣ ’ਤੇ ਉਸ ਨੂੰ ਪੁਲਸ ਲਾਈਨ ਵਿਚ ਭੇਜ ਦਿੱਤਾ ਗਿਆ ਹੈ। ਇਸ ਬਾਬਤ ਥਾਣੇ ਵਿਚ ਡੀ. ਡੀ. ਆਰ. ਲਾ ਕੇ ਹਰਦੇਵ ਸਿੰਘ ਦੀ ਰਵਾਨਗੀ ਵੀ ਪੁਲਸ ਲਾਈਨ ਦੀ ਕਰ ਦਿੱਤੀ ਹੈ। ਫਿਲਹਾਲ ਏ. ਐੱਸ. ਆਈ. ਸੁਖਵੰਤ ਸਿੰਘ ਕਾਰਜਕਾਰੀ ਤੌਰ ’ਤੇ ਐੱਸ. ਐੱਚ. ਓ. ਦਾ ਕੰਮ ਵੇਖਣਗੇ। ਇਕ ਸਵਾਲ ਦੇ ਜਵਾਬ ਵਿਚ ਪੁਲਸ ਅਧਿਕਾਰੀ ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਜੇਕਰ ਹਰਦੇਵ ਸਿੰਘ ਖ਼ਿਲਾਫ਼ ਲਾਏ ਦੋਸ਼ ਸਾਬਤ ਹੋਏ ਤਾਂ ਉਹ ਇਸ ਬਾਬਤ ਸੀਨੀਅਰ ਪੁਲਸ ਅਧਿਕਾਰੀਆਂ ਦੇ ਨੋਟਿਸ ਵਿਚ ਪੂਰਾ ਮਾਮਲਾ ਲਿਆਉਣਗੇ।
ਇਹ ਵੀ ਪੜ੍ਹੋ: ਖ਼ਤਰੇ ਦੀ ਘੰਟੀ! ਪੰਜਾਬ ਦੇ ਇਸ ਇਲਾਕੇ 'ਚ ਕਦੇ ਵੀ ਆ ਸਕਦੈ ਹੜ੍ਹ, ਸਹਿਮੇ ਲੋਕ
ਇਸ ਤੋਂ ਪਹਿਲਾਂ ਥਾਣਾ ਨੰਬਰ 4 ਤੋਂ ਤਬਾਦਲਾ ਹੋਇਆ ਸੀ ਹਰਦੇਵ ਸਿੰਘ ਦਾ
ਪੁਲਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਥਾਣਾ ਭਾਰਗੋ ਕੈਂਪ ਦੇ ਸਾਬਕਾ ਐੱਸ. ਐੱਚ. ਓ. ਹਰਦੇਵ ਸਿੰਘ ਖਿਲਾਫ ਹੋਏ ਧਰਨਾ-ਪ੍ਰਦਰਸ਼ਨ ਨੂੰ ਪੁਲਸ ਦੀ ਕਾਰਜਪ੍ਰਣਾਲੀ ’ਤੇ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ। ਹੁਣ ਲੋਕਾਂ ਦੇ ਦਿਲਾਂ ਵਿਚ ਪੁਲਸ ਦਾ ਭਰੋਸਾ ਦੁਬਾਰਾ ਕਾਇਮ ਕਰਨ ਲਈ ਆਉਣ ਵਾਲੇ ofਨਾਂ ਵਿਚ ਪੁਲਸ ਅਧਿਕਾਰੀ ਲੋਕਾਂ ਨਾਲ ਮੀਟਿੰਗਾਂ ਕਰਨ ਵਾਲੇ ਹਨ।
ਜ਼ਿਕਰਯੋਗ ਹੈ ਕਿ ਹਰਦੇਵ ਸਿੰਘ ਥਾਣਾ ਨੰਬਰ 4 ਵਿਚ ਵੀ ਬਤੌਰ ਐੱਸ. ਐੱਚ. ਓ. ਕਾਫ਼ੀ ਸਾਲ ਰਹੇ। ਸੋਸ਼ਲ ਮੀਡੀਆ ’ਤੇ ਵਾਇਰਲ ਤਸਵੀਰਾਂ ਵਿਚ ਵੀ ਇਹ ਦੇਖਿਆ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਜਿਹੜੇ ਕਿ ਭ੍ਰਿਸ਼ਟਾਚਾਰ ਦੇ ਕੇਸ ਵਿਚ ਜੇਲ੍ਹ ਵਿਚ ਬੰਦ ਹਨ, ਉਨ੍ਹਾਂ ਨਾਲ ਵੀ ਹਰਦੇਵ ਸਿੰਘ ਦੀਆਂ ਕਾਫ਼ੀ ਨਜ਼ਦੀਕੀਆਂ ਸਨ। ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਤੁਰੰਤ ਐਕਸ਼ਨ ਲੈਂਦਿਆਂ ਹਰਦੇਵ ਸਿੰਘ ਨੂੰ ਥਾਣਾ ਨੰਬਰ 4 ਤੋਂ ਬਦਲ ਦਿੱਤਾ ਸੀ ਕਿਉਂਕਿ ਇਹ ਥਾਣਾ ਸੈਂਟਰਲ ਹਲਕੇ ਵਿਚ ਪੈਂਦਾ ਹੈ ਅਤੇ ਵਿਧਾਇਕ ਰਮਨ ਅਰੋੜਾ ਦੀ ਇਸ ਇਲਾਕੇ ਵਿਚ ਪੂਰੀ ਤੂਤੀ ਬੋਲਦੀ ਸੀ ਅਤੇ ਉਨ੍ਹਾਂ ਦੇ ਇਕ ਫੋਨ ’ਤੇ ਪੁਲਸ ਅਧਿਕਾਰੀ ਉਨ੍ਹਾਂ ਵੱਲੋਂ ਕਹੇ ਸਾਰੇ ਕੰਮ ਕਰਦੇ ਸਨ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ ਦਿੱਤਾ ਅਸਤੀਫ਼ਾ
ਅਜਿਹੀ ਘਟਨਾ ਦੋਬਾਰਾ ਨਾ ਵਾਪਰੇ, ਇਸ ਲਈ ਜਾਰੀ ਕੀਤੇ ਨਵੇਂ ਹੁਕਮ : ਏ. ਡੀ. ਸੀ. ਪੀ. ਹਰਿੰਦਰ ਸਿੰਘ ਗਿੱਲ
ਉਥੇ ਹੀ, ਏ. ਡੀ. ਸੀ. ਪੀ. ਸਿਟੀ-2 ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਿਟੀ-2 ਇਲਾਕੇ ਵਿਚ ਪੈਂਦੇ ਥਾਣਿਆਂ ਵਿਚ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਥਾਣਿਆਂ ਦੇ ਸਾਰੇ ਐੱਸ. ਐੱਚ. ਓਜ਼ ਨੂੰ ਹੁਕਮ ਜਾਰੀ ਕਰ ਦਿੱਤੇ ਹਨ ਕਿ ਪੀੜਤ ਧਿਰ ਦੀ ਤੁਰੰਤ ਐੱਫ. ਆਈ. ਆਰ. ਦਰਜ ਹੋਣੀ ਚਾਹੀਦੀ ਹੈ। ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਕੇ ਜ਼ਖ਼ਮੀ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਇਨਸਾਫ ਮਿਲੇ। ਥਾਣੇ ਦੀ ਜ਼ਿੰਮੇਵਾਰੀ ਐੱਸ. ਐੱਚ. ਓ. ਦੀ ਹੁੰਦੀ ਹੈ ਅਤੇ ਨਾਲ ਹੀ ਇਲਾਕੇ ਦੀ, ਤਾਂ ਕਿ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਕਾਇਮ ਰਹੇ। ਪੁਲਸ ਅਧਿਕਾਰੀ ਹਰਿੰਦਰ ਸਿੰਘ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਿਟੀ-2 ਇਲਾਕੇ ਵਿਚ ਪੈਂਦੇ ਸਾਰੇ ਥਾਣਿਆਂ ਵਿਚ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸਖ਼ਤ ਹੁਕਮ ਜਾਰੀ ਕਰ ਦਿੱਤੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 6 ਦਿਨ ਅਹਿਮ! ਭਾਰੀ ਮੀਂਹ ਨਾਲ ਆਵੇਗਾ ਤੂਫ਼ਾਨ, 14 ਜ਼ਿਲ੍ਹਿਆਂ ਲਈ Alert ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e