SL v RSA : ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਤੋਂ ਜਿੱਤੀ ਟੀ-20 ਸੀਰੀਜ਼
Sunday, Sep 12, 2021 - 11:57 PM (IST)
ਕੋਲੰਬੋ- ਏਡਨ ਮਾਰਕ੍ਰਮ (21 ਦੌੜਾਂ 'ਤੇ ਤਿੰਨ ਵਿਕਟਾਂ) ਅਤੇ ਤਬਰੇਜ ਸ਼ਮਸੀ (20 ਦੌੜਾਂ 'ਤੇ ਤਿੰਨ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ 18.1 ਓਵਰਾਂ 'ਚ 103 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ ਇਕ ਵਿਕਟ 'ਤੇ 105 ਦੌੜਾਂ ਬਣਾ ਕੇ ਇਕਪਾਸੜ ਅੰਦਾਜ਼ 'ਚ 9 ਵਿਕਟਾਂ ਨਾਲ ਮੈਚ ਜਿੱਤ ਲਿਆ ਅਤੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।
ਇਹ ਖ਼ਬਰ ਪੜ੍ਹੋ- ਰੋਨਾਲਡੋ ਦੀ ਗੈਰਮੌਜੂਦਗੀ 'ਚ ਫਿਰ ਹਾਰਿਆ ਯੂਵੇਂਟਸ, ਨੇਪੋਲੀ ਨੇ 2-1 ਨਾਲ ਹਰਾਇਆ
ਦੱਖਣੀ ਅਫਰੀਕਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੂੰ 18.1 ਓਵਰਾਂ ਵਿਚ 103 ਦੌੜਾਂ 'ਤੇ ਢੇਰ ਕਰ ਦਿੱਤਾ। ਆਫ ਸਪਿਨਰ ਮਾਰਕ੍ਰਮ ਨੇ ਚਾਰ ਓਵਰਾਂ ਵਿਚ 21 ਦੌੜਾਂ 'ਤੇ ਤਿੰਨ ਵਿਕਟਾਂ, ਲੈਫਟ ਆਰਮ ਚਾਈਨਾਮੈਨ ਗੇਂਦਬਾਜ਼ ਸ਼ਮਸੀ ਨੇ ਚਾਰ ਓਵਰਾਂ ਵਿਚ 20 ਦੌੜਾਂ 'ਤੇ ਤਿੰਨ ਵਿਕਟਾਂ ਤੇ ਲੈਫਟ ਆਰਮ ਸਪਿਨਰ ਬਜੋਰਨ ਫਾਰਚੂਨ ਨੇ ਚਾਰ ਓਵਰਾਂ ਵਿਚ 12 ਦੌੜਾਂ 'ਤੇ 2 ਵਿਕਟਾਂ ਹਾਸਲ ਕਰਕੇ ਸ਼੍ਰੀਲੰਕਾ ਨੂੰ ਸਪਿਨ ਦੇ ਜਾਲ ਵਿਚ ਫਸਾ ਕੇ 18.1 ਓਵਰਾਂ ਵਿਚ 103 ਦੌੜਾਂ ਢੇਰ ਕਰ ਦਿੱਤਾ। ਸ਼੍ਰੀਲੰਕਾ ਵਲੋਂ ਓਪਨਰ ਕੁਸਲ ਪਰੇਰਾ ਨੇ ਸਭ ਤੋਂ ਜ਼ਿਆਦਾ 30 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਦੇ ਲਈ ਇਹ ਟੀਚਾ ਜ਼ਿਆਦਾ ਮੁਸ਼ਕਿਲ ਨਹੀਂ ਸੀ ਤੇ ਉਸਦੇ ਓਪਨਰਾਂ ਕਵਿੰਟਨ ਡੀ ਕੋਕ ਤੇ ਰੀਜਾ ਹੇਂਡ੍ਰਿਕਸ ਨੇ ਓਪਨਿੰਗ ਸਾਂਝੇਦਾਰੀ ਵਿਚ 62 ਦੌੜਾਂ ਜੋੜ ਕੇ ਟੀਮ ਨੂੰ ਠੋਸ ਸ਼ੁਰੂਆਤ ਕੀਤੀ।
ਇਹ ਖ਼ਬਰ ਪੜ੍ਹੋ- ECB ਨੇ ਰੱਦ ਹੋਏ ਟੈਸਟ ਮੈਚ ਨੂੰ ਲੈ ਕੇ ICC ਨੂੰ ਲਿਖੀ ਚਿੱਠੀ, ਰੱਖੀ ਇਹ ਮੰਗ
ਹੇਂਡ੍ਰਿਕਸ 19 ਗੇਂਦਾਂ ਵਿਚ 18 ਦੌੜਾਂ ਬਣਾ ਕੇ ਵਨੀਂਦੂ ਹਸਾਰੰਗਾ ਦਾ ਸ਼ਿਕਾਰ ਬਣੇ। ਦੱਖਣੀ ਅਫਰੀਕਾ ਦਾ ਸਕੋਰ 9 ਓਵਰਾਂ ਵਿਚ 65 ਦੌੜਾਂ ਸੀ ਅਤੇ ਫਿਰ ਮੀਂਹ ਦੇ ਕਾਰਨ ਮੈਚ ਨੂੰ ਰੋਕ ਦਿੱਤਾ ਗਿਆ। ਖੇਡ ਸ਼ੁਰੂ ਹੋਣ 'ਤੇ ਡੀ ਕੋਕ ਨੇ ਮਾਰਕ੍ਰਮ ਦੇ ਨਾਲ ਦੱਖਣੀ ਅਫਰੀਕਾ ਨੂੰ 14.1 ਓਵਰਾਂ ਵਿਚ 9 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਦੱਖਣੀ ਅਫਰੀਕਾ ਨੇ ਇਕ ਵਿਕਟ 'ਤੇ 105 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕੀਤੀ। ਡੀ ਕੋਕ ਨੇ 48 ਗੇਂਦਾਂ 'ਤੇ 7 ਚੌਕਿਆਂ ਦੀ ਮਦਦ ਨਾਲ ਅਜੇਤੂ 58 ਤੇ ਮਾਰਕ੍ਰਮ ਨੇ 19 ਗੇਂਦਾਂ 'ਚ ਤਿੰਨ ਚੌਕਿਆਂ ਦੀ ਮਦਦ ਨਾਲ ਅਜੇਤੂ 21 ਦੌੜਾਂ ਬਣਾਈਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।