ਸਿੰਧੂ ਪਹਿਲੀ ਵਾਰ ਫ੍ਰੈਂਚ ਓਪਨ ਦੇ ਸੈਮੀਫਾਈਨਲ ''ਚ

10/28/2017 9:01:21 AM

ਪੈਰਿਸ, (ਬਿਊਰੋ)— ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਅੱਜ ਇੱਥੇ ਚੀਨ ਦੀ ਚੇਨ ਯੂਫੇਈ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਫ੍ਰੈਂਚ ਸੁਪਰ ਬੈਡਮਿੰਟਨ ਸੀਰੀਜ਼ ਦੇ ਮਹਿਲਾ ਸਿੰਗਲਜ਼ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ।

ਸਿੰਧੂ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਆਖਰੀ-4 ਵਿਚ ਜਗ੍ਹਾ ਬਣਾਉਣ ਵਿਚ ਸਫਲ ਹੋਈ। ਓਲੰਪਿਕ ਚਾਂਦੀ ਤਮਗਾ ਜੇਤੂ ਖਿਡਾਰਨ ਨੇ ਕੁਆਰਟਰਫਾਈਨਲ ਵਿਚ ਦੁਨੀਆ ਦੇ 10ਵੇਂ ਨੰਬਰ ਦੇ ਯੂਫੇਈ ਦੀ ਚੁਣੌਤੀ ਨੂੰ ਸਿਰਫ 41 ਮਿੰਟ ਵਿਚ 21-14, 21-4 ਨਾਲ ਹਰਾ ਦਿੱਤਾ।


Related News