ਚਾਰਲਸਟਨ ਓਪਨ : ਕੋਲਿੰਸ ਦੀ ਲਗਾਤਾਰ 12ਵੀਂ ਜਿੱਤ, ਫਾਈਨਲ 'ਚ ਮੁਕਾਬਲਾ ਕਾਸਤਕਿਨਾ ਨਾਲ

04/07/2024 1:59:06 PM

ਚਾਰਲਸਟਨ, (ਭਾਸ਼ਾ) : ਮਿਆਮੀ ਓਪਨ ਚੈਂਪੀਅਨ ਡੇਨੀਏਲ ਕੋਲਿੰਸ ਨੇ ਚਾਰਲਸਟਨ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਮਾਰੀਆ ਸਕਕਾਰੀ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਲਗਾਤਾਰ ਦੂਜੀ ਵਾਰ ਫਾਈਨਲ 'ਚ ਜਗ੍ਹਾ ਬਣਾਈ। ਕੋਲਿੰਸ ਨੇ ਸਾਕਾਰੀ ਨੂੰ 6-3, 6-3 ਨਾਲ ਹਰਾਇਆ, ਜੋ ਉਸ ਦੀ ਲਗਾਤਾਰ 12ਵੀਂ ਜਿੱਤ ਹੈ। ਕੋਲਿੰਸ ਐਤਵਾਰ ਨੂੰ ਹੋਣ ਵਾਲੇ ਫਾਈਨਲ ਵਿੱਚ ਦਾਰੀਆ ਕਾਸਤਕੀਨਾ ਨਾਲ ਭਿੜੇਗੀ ਜਿਸ ਨੇ ਚੋਟੀ ਦਾ ਦਰਜਾ ਪ੍ਰਾਪਤ ਜੈਸਿਕਾ ਪੇਗੁਲਾ ਨੂੰ ਹਰਾਇਆ ਹੈ । ਕਸਾਤਕੀਨਾ ਨੇ ਟਾਈਬ੍ਰੇਕ ਵਿੱਚ ਆਖਰੀ ਅੱਠਾਂ ਵਿੱਚੋਂ ਛੇ ਅੰਕ ਜਿੱਤ ਕੇ ਪੇਗੁਲਾ ਨੂੰ 6-4, 4-6, 7-6 (5) ਨਾਲ ਹਰਾਇਆ। 


Tarsem Singh

Content Editor

Related News