ਸਿੰਧੂ, ਸਾਈਨਾ ਨੂੰ ਵਿਸ਼ਵ ਚੈਂਪੀਅਨਸ਼ਿਪ ਦੇ ਪਹਿਲੇ ਦੌਰ ''ਚ ਮਿਲੀ ਬਾਈ

08/09/2017 7:01:45 PM

ਨਵੀਂ ਦਿੱਲੀ— ਓਲੰਪਿਕ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਅਤੇ ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰੀ ਸਾਈਨਾ ਨੇਹਵਾਲ ਨੂੰ ਸਕਾਟਲੈਂਡ ਦੇ ਗਲਾਸਗੋ 'ਚ 21 ਅਗਸਤ ਤੋਂ ਸ਼ੁਰੂ ਹੋ ਰਹੀ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪਹਿਲੇ ਦੌਰ 'ਚ ਬਾਈ ਮਿਲੀ ਹੈ। 2 ਵਾਰ ਦੀ ਕਾਂਸੀ ਤਮਗਾ ਜੇਤੂ ਸਿੰਧੂ ਆਪਣੇ ਅਭਿਆਨ ਦੀ ਸ਼ੁਰੂਆਤ ਦੂਜੇ ਦੌਰ 'ਚ ਕੋਰੀਆ ਦੀ ਕਿਮ ਮਿਨ ਅਤੇ ਮਿਸਰ ਦੀ ਹਾਦਿਆ ਹੋਸਨੀ 'ਚ ਹੋਣ ਵਾਲੇ ਮੈਚ ਦੀ ਜੇਤੂ ਖਿਲਾਫ ਕਰੇਗੀ। ਉਸ ਨੂੰ ਪ੍ਰੀ ਕੁਆਰਟਰ ਫਾਈਨਲ 'ਚ ਚੀਨ ਦੀ ਸੁਨ ਯੂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਸ਼ਵ ਚੈਂਪੀਅਨਸ਼ਿਪ 2015 ਦੀ ਜੇਤੂ ਸਾਈਨਾ ਨੂੰ ਸਵਿਟਜਰਲੈਂਡ ਦੀ ਸਬਰੀਨਾ ਜੈਕੇ ਅਤੇ ਉਕ੍ਰੇਨ ਦੀ ਨਤਾਲਿਆ ਵਾਇਤਸੇਖ ਨਾਲ ਹੋਣ ਵਾਲੇ ਮੈਚ ਦੀ ਜੇਤੂ ਨਾਲ ਭਿੜਨਾ ਹੈ ਜਦਕਿ ਪ੍ਰੀ ਕੁਆਰਟਰ ਫਾਈਨਲ 'ਚ ਉਸ ਦਾ ਸਾਹਮਣਾ ਕੋਰੀਆ ਦੀ ਦੁਜਾ ਦਰਜਾ ਪ੍ਰਾਪਤ ਸੁੰਗ ਜੀ ਹਿਉੂਨ ਨਾਲ ਹੋ ਸਕਦਾ ਹੈ। ਇੰਡੋਨੇਸ਼ੀਆ ਅਤੇ ਆਸਟ੍ਰੇਲੀਆ 'ਚ ਲਗਾਤਾਰ ਦੋ ਖਿਤਾਬ ਜਿੱਤਣ ਵਾਲੇ ਭਾਰਤ ਦੇ ਚੋਟੀ ਪੁਰਸ਼ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਆਪਣੇ ਅਭਿਆਨ ਦੀ ਸ਼ੁਰੂਆਤ ਰੂਸ ਦੇ ਸਰਜਈ ਸਿਰਾਂਤ ਖਿਲਾਫ ਕਰੇਗਾ। ਬਾਕੀ ਭਾਰਤੀ ਪੁਰਸ਼ ਸਿੰਗਲਜ਼ ਖਿਡਾਰੀਆਂ 'ਚੋਂ 15ਵਾਂ ਦਰਜਾ ਹਾਸਲ ਬੀ ਸਾਈ ਪ੍ਰਣੀਤ ਨੂੰ ਪਹਿਲੇ ਦੌਰ 'ਚ ਹਾਂਗਕਾਂਗ ਦੇ ਵੇਈ ਨਾਨ ਦਾ ਸਾਹਮਣਾ ਕਰਨਾ ਹੈ, ਜਦਕਿ ਅਜੈ ਜੈ ਰਾਮ ਆਸਟ੍ਰਿਆ ਦੇ ਲੁਕਾ ਵ੍ਰੇਬਰ ਨਾਲ ਭਿੜੇਗਾ। ਮੁੱਖ ਡਰਾਅ 'ਚ ਸਿੱਧਾ ਪ੍ਰਵੇਸ਼ ਮਿਲਣ ਤੋਂ ਬਾਅਦ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ 'ਚ ਖੇਡ ਰਹੇ ਸਮੀਰ ਵਰਮਾ ਨੂੰ ਪਹਿਲੇ ਦੌਰ 'ਚ ਸਪੇਨ ਦੇ ਪਾਬਲੋ ਏਬੀਆਨ ਦਾ ਸਾਹਮਣਾ ਕਰਨਾ ਹੈ।  


Related News