ਨਿਸ਼ਾਨੇਬਾਜ਼ ਟੋਕੀਓ ਓਲੰਪਿਕ ’ਚੋਂ ਖਾਲ੍ਹੀ ਹੱਥ ਪਰਤੇ
Tuesday, Aug 03, 2021 - 04:42 PM (IST)
ਟੋਕੀਓ (ਭਾਸ਼ਾ)– ਐਸ਼ਵਰਿਆ ਪ੍ਰਤਾਪ ਸਿੰਘ ਤੇ ਸੰਜੀਵ ਰਾਜਪੂਤ ਸੋਮਵਾਰ ਨੂੰ ਇੱਥੇ ਪੁਰਸ਼ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਅਸਫ਼ਲ ਰਹੇ, ਜਿਸ ਨਾਲ ਰੀਓ ਓਲੰਪਿਕ ਤੋਂ ਬਾਅਦ ਟੋਕੀਓ ਓਲੰਪਿਕ ’ਚੋਂ ਵੀ ਭਾਰਤੀ ਨਿਸ਼ਾਨੇਬਾਜ਼ਾਂ ਨੂੰ ਖਾਲ੍ਹੀ ਪਰਤਣਾ ਪਿਆ। ਐਸ਼ਵਰਿਆ ਅਸਾਕਾ ਨਿਸ਼ਾਨੇਬਾਜ਼ੀ ਰੇਂਜ ਵਿਚ ਨੀਲਿੰਗ ਵਿਚ 397, ਪ੍ਰੋਨ ਵਿਚ 391 ਤੇ ਸਟੈਂਡਿੰਗ ਵਿਚ 379 ਅੰਕਾਂ ਨਾਲ ਕੁਲ 1167 ਅੰਕ ਲੈ ਕੇ 21ਵੇਂ ਸਥਾਨ ’ਤੇ ਰਹਿੰਦੇ ਹੋਏ ਫਾਈਨਲ ਵਿਚ ਜਗ੍ਹਾ ਬਣਾਉਣ ਦੀ ਦੌੜ ਵਿਚੋਂ ਬਾਹਰ ਹੋ ਗਿਆ।
ਇਹ ਵੀ ਪੜ੍ਹੋ: ਭਾਰਤੀ ਓਲੰਪਿਕ ਖਿਡਾਰੀ ਹੋਣਗੇ 15 ਅਗਸਤ ’ਤੇ ‘ਸਪੈਸ਼ਲ ਗੈਸਟ’, PM ਮੋਦੀ ਦੇਣਗੇ ਸੱਦਾ
ਤਜਰਬੇਕਾਰ ਨਿਸ਼ਾਨੇਬਾਜ਼ ਰਾਜਪੂਤ ਨੇ ਵੀ ਨਿਰਾਸ਼ ਕੀਤਾ ਤੇ ਨੀਲਿੰਗ ਵਿਚ 387, ਪ੍ਰੋਨ ਵਿਚ 393 ਅਤੇ ਸਟੈਂਡਿੰਗ ਵਿਚ 377 ਅੰਕ ਵਿਚ ਕੁਲ 1157 ਅੰਕ ਹਾਸਲ ਕੀਤੇ। ਉਹ 39 ਨਿਸ਼ਾਨੇਬਾਜ਼ਾਂ ਵਿਚਾਲੇ 32ਵੇਂ ਸਥਾਨ ’ਤੇ ਰਹਿੰਦੇ ਹੋਏ ਕੁਆਲੀਫਿਕੇਸ਼ਨ ਵਿਚੋਂ ਹੀ ਬਾਹਰ ਹੋ ਗਿਆ। ਇਸਦੇ ਨਾਲ ਹੀ ਭਾਰਤੀ ਨਿਸ਼ਾਨੇਬਾਜ਼ਾਂ ਦਾ ਟੋਕੀਓ ਓਲੰਪਿਕ ਤੋਂ ਬਿਨਾਂ ਤਮਗਾ ਜਿੱਤੇ ਸਫਰ ਖ਼ਤਮ ਹੋਇਆ। ਭਾਰਤੀ ਨਿਸ਼ਾਨੇਬਾਜ਼ 5 ਸਾਲ ਪਹਿਲਾਂ ਰੀਓ ਓਲੰਪਿਕ ਵਿਚ ਵੀ ਇਕ ਵੀ ਤਮਗਾ ਨਹੀਂ ਜਿੱਤ ਸਕੇ ਸਨ। ਭਾਰਤ ਨੇ ਲੰਡਨ 2012 ਓਲੰਪਿਕ ਵਿਚ ਵਿਜੇ ਕੁਮਾਰ ਦੇ ਚਾਂਦੀ ਤੇ ਗਗਨ ਨਾਰੰਗ ਦੇ ਕਾਂਸੀ ਤਮਗਾ ਦੇ ਰੂਪ ਵਿਚ ਦੋ ਤਮਗੇ ਜਿੱਤੇ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।