48 ਸਾਲ ਦੀ ਉਮਰ ’ਚ ਤੀਜੀ ਵਾਰ ਪਿਤਾ ਬਣੇ ਪਾਕਿ ਦੇ ਸਾਬਕਾ ਗੇਂਦਬਾਜ਼ ਸ਼ੋਏਬ ਅਖ਼ਤਰ, ਧੀ ਦਾ ਨਾਂ ਕੀਤਾ ਸਾਂਝਾ

Friday, Mar 01, 2024 - 11:10 PM (IST)

48 ਸਾਲ ਦੀ ਉਮਰ ’ਚ ਤੀਜੀ ਵਾਰ ਪਿਤਾ ਬਣੇ ਪਾਕਿ ਦੇ ਸਾਬਕਾ ਗੇਂਦਬਾਜ਼ ਸ਼ੋਏਬ ਅਖ਼ਤਰ, ਧੀ ਦਾ ਨਾਂ ਕੀਤਾ ਸਾਂਝਾ

ਸਪੋਰਟਸ ਡੈਸਕ– ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਦੇ ਘਰ ਖ਼ੁਸ਼ਖ਼ਬਰੀ ਆਈ ਹੈ। ਅਖ਼ਤਰ ਤੀਜੀ ਵਾਰ ਪਿਤਾ ਬਣੇ ਹਨ। ਸ਼ੋਏਬ ਅਖ਼ਤਰ ਦੀ ਪਤਨੀ ਰੁਬਾਬ ਖ਼ਾਨ ਨੇ 1 ਮਾਰਚ ਨੂੰ ਧੀ ਨੂੰ ਜਨਮ ਦਿੱਤਾ ਹੈ।

ਸ਼ੋਏਬ ਅਖ਼ਤਰ ਨੇ ਖ਼ੁਦ ਸੋਸ਼ਲ ਮੀਡੀਆ ’ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਅਖ਼ਤਰ ਨੇ ਪੋਸਟ ’ਚ ਦੱਸਿਆ ਕਿ ਨੂਰੇਹ ਅਲੀ ਅਖ਼ਤਰ ਦਾ ਜਨਮ 1 ਮਾਰਚ ਨੂੰ ਹੋਇਆ। ਸ਼ੋਏਬ ਅਖ਼ਤਰ ਤੇ ਰੁਬਾਬ ਖ਼ਾਨ ਪਹਿਲਾਂ ਹੀ ਦੋ ਲੜਕਿਆਂ ਦੇ ਮਾਤਾ-ਪਿਤਾ ਹਨ।

ਇਹ ਖ਼ਬਰ ਵੀ ਪੜ੍ਹੋ : ਗੂਗਲ ਨੇ ALT ਤੇ Kuku FM ਸਣੇ ਇਨ੍ਹਾਂ 10 ਮਸ਼ਹੂਰ ਐਪਸ ਨੂੰ Playstore ਤੋਂ ਹਟਾਇਆ, ਦੱਸਿਆ ਇਹ ਕਾਰਨ

48 ਸਾਲਾ ਅਖ਼ਤਰ ਨੇ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਧੀ ਦੇ ਜਨਮ ਦੀ ਖ਼ੁਸ਼ਖ਼ਬਰੀ ਦਿੱਤੀ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, ‘‘ਮੀਕਾਇਲ ਤੇ ਮੁਜੱਦੀਦ ਦੀ ਹੁਣ ਇਕ ਛੋਟੀ ਭੈਣ ਹੈ। ਅੱਲ੍ਹਾ ਨੇ ਸਾਨੂੰ ਧੀ ਦੀ ਬਖਸ਼ਿਸ਼ ਕੀਤੀ ਹੈ। ਨੂਰੇਹ ਅਲੀ ਅਖ਼ਤਰ ਦਾ ਸੁਆਗਤ ਹੈ। ਤੁਹਾਡੇ ਸਾਰਿਆਂ ਦੀਆਂ ਦੁਆਵਾਂ ਮੰਗਦਾ ਹਾਂ।’’

PunjabKesari

ਜੋੜੇ ਦੇ ਪਹਿਲਾਂ ਹੀ ਦੋ ਪੁੱਤਰ ਹਨ, ਮੁਹੰਮਦ ਮਿਕਾਇਲ ਅਲੀ ਤੇ ਮੁਹੰਮਦ ਮੁਜੱਦੀਦ ਅਲੀ, ਜਿਨ੍ਹਾਂ ਦਾ ਜਨਮ 2016 ਤੇ 2019 ਨੂੰ ਹੋਇਆ।

2014 ’ਚ ਸ਼ੋਏਬ ਅਖ਼ਤਰ ਨੇ ਖੈਬਰ ਪਖਤੂਨਖਵਾ ਸੂਬੇ ਦੇ ਹਰੀਪੁਰ ’ਚ ਰੁਬਾਬ ਖ਼ਾਨ ਨਾਲ ਵਿਆਹ ਕਰਵਾਇਆ ਸੀ। ਕ੍ਰਿਕਟ ਦੇ ਇਤਿਹਾਸ ’ਚ ਸਭ ਤੋਂ ਤੇਜ਼ ਗੇਂਦਬਾਜ਼ੀ ਕਰਨ ਵਾਲੇ ਸ਼ੋਏਬ ਅਖ਼ਤਰ ਨੇ 38 ਸਾਲ ਦੀ ਉਮਰ ’ਚ 20 ਸਾਲ ਦੀ ਰੁਬਾਬ ਨਾਲ ਵਿਆਹ ਕਰਵਾਇਆ ਸੀ। ਅਖ਼ਤਰ ਨੇ ਆਪਣੇ ਮਾਤਾ-ਪਿਤਾ ਦੀ ਚੁਣੀ ਹੋਈ ਲੜਕੀ ਨਾਲ ਵਿਆਹ ਕਰਵਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News