ਫਰੈਂਡਲੀ ਲੋਨ ਦੇ ਨਾਂ ’ਤੇ 36 ਲੱਖ ਦਾ ਲਾਇਆ ਰਗੜਾ, 2 ਸਾਲਾਂ ''ਚ ਪੈਸੇ ਵਾਪਸ ਕਰਨ ਦਾ ਕੀਤਾ ਸੀ ਵਾਅਦਾ

Wednesday, Dec 11, 2024 - 09:15 AM (IST)

ਫਰੈਂਡਲੀ ਲੋਨ ਦੇ ਨਾਂ ’ਤੇ 36 ਲੱਖ ਦਾ ਲਾਇਆ ਰਗੜਾ, 2 ਸਾਲਾਂ ''ਚ ਪੈਸੇ ਵਾਪਸ ਕਰਨ ਦਾ ਕੀਤਾ ਸੀ ਵਾਅਦਾ

ਚੰਡੀਗੜ੍ਹ (ਸੁਸ਼ੀਲ) : ਫਰੈਂਡਲੀ ਲੋਨ ਦੇ ਨਾਂ ’ਤੇ ਫਿਰੋਜ਼ਪੁਰ ਵਾਸੀ ਇਕ ਵਿਅਕਤੀ ਨੇ 31 ਲੱਖ ਰੁਪਏ ਦੀ ਠੱਗੀ ਮਾਰ ਲਈ। ਸ਼ਿਕਾਇਤਕਰਤਾ ਭਗਵਾਨ ਜਿੰਦਲ ਨੇ ਮੁਲਜ਼ਮ ਵੱਲੋਂ ਦਿੱਤਾ ਚੈੱਕ ਬੈਂਕ ਵਿਚ ਜਮ੍ਹਾ ਕਰਵਾਇਆ ਤਾਂ ਖਾਤਾ ਬੰਦ ਸੀ। ਜਿੰਦਲ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ। ਸੈਕਟਰ-36 ਥਾਣੇ ਦੀ ਪੁਲਸ ਨੇ ਭਗਵਾਨ ਜਿੰਦਲ ਦੀ ਸ਼ਿਕਾਇਤ ’ਤੇ ਬਲਵਿੰਦਰ ਸਿੰਘ ਗਿੱਲ ਵਾਸੀ ਫ਼ਿਰੋਜ਼ਪੁਰ ਖ਼ਿਲਾਫ਼ 31 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਸੈਕਟਰ-42 ਦੇ ਰਹਿਣ ਵਾਲੇ ਭਗਵਾਨ ਜਿੰਦਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਫਿਰੋਜ਼ਪੁਰ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਗਿੱਲ ਨੇ ਸਤੰਬਰ 2021 ਵਿਚ 25 ਲੱਖ ਰੁਪਏ ਦੇ ਫਰੈਂਡਲੀ ਲੋਨ ਲਈ ਸੰਪਰਕ ਕੀਤਾ ਸੀ। ਉਨ੍ਹਾਂ ਨੇ ਆਰ. ਟੀ. ਜੀ. ਐੱਸ. ਰਾਹੀਂ ਗਿੱਲ ਦੇ ਖਾਤੇ ਵਿਚ ਪੈਸੇ ਟਰਾਂਸਫਰ ਕਰ ਦਿੱਤੇ ਸਨ। ਬਲਵਿੰਦਰ ਗਿੱਲ ਨੇ 2 ਸਾਲਾਂ ਲਈ ਲੋਨ ਲਿਆ ਸੀ। ਜੂਨ 2022 ਵਿਚ ਗਿੱਲ ਨੇ 6 ਲੱਖ ਰੁਪਏ ਲਈ ਸੰਪਰਕ ਕੀਤਾ, ਜੋ ਖਾਤੇ ਵਿਚ ਟਰਾਂਸਫਰ ਕਰ ਦਿੱਤੇ। ਮੁਲਜ਼ਮ ਗਿੱਲ ਨੇ 30 ਜੂਨ 2023 ਨੂੰ 31 ਲੱਖ ਰੁਪਏ ਵਾਪਸ ਕਰਨੇ ਸਨ, ਪਰ ਬਹਾਨੇ ਬਣਾਉਣ ਲੱਗਾ। ਗਿੱਲ ਨੇ ਪੈਸੇ ਵਾਪਸ ਕਰਨ ਲਈ ਦੋ ਚੈੱਕ ਦਿੱਤੇ।

ਇਹ ਵੀ ਪੜ੍ਹੋ : ਦਾਜ ਲਈ ਕਰਦੇ ਸਨ ਪ੍ਰੇਸ਼ਾਨ, ਵਿਆਹੁਤਾ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕਰ ਲਈ ਖ਼ੁਦਕੁਸ਼ੀ

ਜਦੋਂ ਚੈੱਕ ਕੈਸ਼ ਕਰਵਾਉਣ ਲਈ ਜਮ੍ਹਾ ਕਰਵਾਏ ਗਏ ਤਾਂ ਖਾਤਾ ਬੰਦ ਹੋਣ ਕਾਰਨ ਉਹ ਕਲੀਅਰ ਨਹੀਂ ਹੋਏ। ਜਦੋਂ ਉਸ ਨੇ ਪੈਸੇ ਵਾਪਸ ਮੰਗੇ ਤਾਂ ਬਲਵਿੰਦਰ ਸਿੰਘ ਗਿੱਲ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਜਾਂਚ ਤੋਂ ਬਾਅਦ ਸੈਕਟਰ-36 ਥਾਣੇ ਦੀ ਪੁਲਸ ਨੇ ਮੁਲਜ਼ਮ ਬਲਵਿੰਦਰ ਸਿੰਘ ਵਾਸੀ ਫਿਰੋਜ਼ਪੁਰ ਖ਼ਿਲਾਫ਼ ਧੋਖਾਧੜੀ ਤੇ ਸਾਜ਼ਿਸ਼ ਰਚਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News