ਸ਼ਰਾਬ ਕਾਰੋਬਾਰ ’ਚ ਨਿਵੇਸ਼ ਦੇ ਨਾਂ ’ਤੇ 70 ਲੱਖ ਠੱਗੇ
Friday, Dec 20, 2024 - 02:45 PM (IST)
ਚੰਡੀਗੜ੍ਹ (ਸੁਸ਼ੀਲ) : ਸ਼ਰਾਬ ਕਾਰੋਬਾਰ ’ਚ ਨਿਵੇਸ਼ ਦੇ ਨਾਂ ’ਤੇ ਕਾਰ ਡੀਲਰ ਨਾਲ 70 ਲੱਖ ਰੁਪਏ ਦੀ ਧੋਖਾਧੜੀ ਹੋ ਗਈ। ਸੈਕਟਰ-37 ਦੇ ਮਨੀਸ਼ ਸੂਦ ਨੇ ਸ਼ਿਕਾਇਤ ’ਚ ਦੱਸਿਆ ਕਿ ਉਹ ਗੱਡੀਆਂ ਵੇਚਣ ਦਾ ਕੰਮ ਕਰਦੇ ਹਨ। 2019 ’ਚ ਸੰਦੀਪ ਕਪੂਰ ਨੂੰ ਮਿਲੇ ਸਨ। ਉਸ ਨੇ 2 ਹੋਰ ਲੋਕਾਂ ਨਾਲ ਮੁਲਾਕਾਤ ਕਰਵਾਉਂਦਿਆਂ ਦੱਸਿਆ ਕਿ ਸ਼ਰਾਬ ਦੇ ਕਾਰੋਬਾਰ ’ਚ ਨਿਵੇਸ਼ ਕਰਨ ਨਾਲ ਦੁੱਗਣਾ ਮੁਨਾਫ਼ਾ ਹੋਵੇਗਾ ਪਰ ਸ਼ਿਕਾਇਤਕਰਤਾ ਨੇ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਸੰਦੀਪ ਨੇ ਮੁੜ ਤੋਂ ਗੱਲ ਕੀਤੀ।ਮਨੀਸ਼ ਉਸ ਦੀਆਂ ਗੱਲਾਂ ’ਚ ਆ ਗਿਆ ਅਤੇ 70 ਲੱਖ ਰੁਪਏ ਨਿਵੇਸ਼ ਕਰ ਦਿੱਤੇ। ਗਾਰੰਟੀ ਵਜੋਂ ਸੰਦੀਪ ਨੇ ਚੈੱਕ ਦਿੱਤੇ। ਪੈਸੇ ਲੈਣ ਤੋਂ ਬਾਅਦ ਨਾ ਤਾਂ ਮੁਨਾਫ਼ਾ ਦਿੱਤਾ ਅਤੇ ਨਾ ਹੀ ਪੈਸੇ ਵਾਪਸ ਕੀਤੇ। ਸੈਕਟਰ-39 ਥਾਣਾ ਪੁਲਸ ਨੇ ਮੁਲਜ਼ਮ ਸੰਦੀਪ ਕਪੂਰ ਸਮੇਤ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।