ਅੰਮ੍ਰਿਤਸਰ ''ਚ ਵੱਡਾ ਹਾਦਸਾ, ਸਾਬਕਾ ਚੇਅਰਮੈਨ ਦੇ ਨੌਜਵਾਨ ਪੁੱਤਰ ਸਣੇ ਦੋ ਦੀ ਮੌਤ

Monday, Dec 09, 2024 - 06:35 PM (IST)

ਅੰਮ੍ਰਿਤਸਰ ''ਚ ਵੱਡਾ ਹਾਦਸਾ, ਸਾਬਕਾ ਚੇਅਰਮੈਨ ਦੇ ਨੌਜਵਾਨ ਪੁੱਤਰ ਸਣੇ ਦੋ ਦੀ ਮੌਤ

ਜੇਠੂਵਾਲ (ਜਰਨੈਲ ਤੱਗੜ, ਪ੍ਰਿਥੀਪਾਲ)- ਅੱਜ ਤੜਕੇ ਅੰਮ੍ਰਿਤਸਰ ਪਠਾਨਕੋਟ ਸੜਕੀ ਮਾਰਗ 'ਤੇ ਪੈਂਦੇ ਵੇਰਕਾ ਬਾਈਪਾਸ ਵਿਖੇ ਵਾਪਰੇ ਸੜਕ ਹਾਦਸੇ 'ਚ ਝੋਨੇ ਦੀ ਭਰੀ ਟਰਾਲੀ ਅਤੇ ਇਨੋਵਾ ਕਾਰ ਦੀ ਭਿਆਨਕ ਟੱਕਰ 'ਚ ਦੋਵਾਂ ਚਾਲਕਾਂ ਦੀ ਦਰਦਨਾਕ ਮੌਤ ਹੋ ਗਈ।

ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ

PunjabKesari

ਮ੍ਰਿਤਕਾਂ 'ਚ ਹਲਕਾ ਮਜੀਠਾ ਦੇ ਸਾਬਕਾ ਚੇਅਰਮੈਨ ਪ੍ਰਗਟ ਸਿੰਘ ਚੌਗਾਵਾਂ ਦਾ ਨੌਜਵਾਨ ਬੇਟਾ ਮਨਜਿੰਦਰ ਸਿੰਘ ਪ੍ਰਿੰਸ ਆਪਣੀ ਇਨੋਵਾ ਕਾਰ 'ਤੇ ਅੰਮ੍ਰਿਤਸਰ ਤੋਂ ਕਿਸੇ ਰਿਸ਼ਤੇਦਾਰ ਨੂੰ ਮਿਲਕੇ ਆ ਰਿਹਾ ਸੀ। ਇਸ ਦੌਰਾਨ ਉਸ ਦੀ ਇਨੋਵਾ ਕਾਰ ਟਰੈਕਟਰ ਟਰਾਲੀ ਨਾਲ ਟਕਰਾਅ ਗਈ। ਇਸ ਕਾਰਨ ਦੋਵਾਂ ਵਿਅਕਤੀਆਂ ਦੀ ਮੌਕੇ 'ਤੇ  ਮੌਤ ਹੋ ਗਈ।

ਇਹ ਵੀ ਪੜ੍ਹੋ- ਸੁਖਬੀਰ ਬਾਦਲ ਦੇ ਅਸਤੀਫੇ 'ਤੇ ਜਥੇਦਾਰ ਦਾ ਨਵਾਂ ਫ਼ੈਸਲਾ

ਟਰੈਕਟਰ ਚਾਲਕ ਦੀ ਪਛਾਣ ਸਰਵਣ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਹਾਦਸੇ ਦੀ ਜਾਣਕਾਰੀ ਮਿਲਣ 'ਤੇ ਥਾਣਾ ਵੇਰਕਾ ਦੀ ਪੁਲਸ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਸੂਚਿਤ ਕਰਕੇ ਕਾਰਵਾਈ ਕੀਤੀ ਜਾ ਰਹੀ ਜਾ ਰਹੀ ਹੈ।

ਇਹ ਵੀ ਪੜ੍ਹੋ- ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News