4 ਸਾਲ ਪਹਿਲਾਂ ਹੋਈ ਪਿਤਾ ਦੀ ਮੌਤ, ਅਪਾਹਿਜ ਮਾਂ-ਪੁੱਤ ਸੜਕ ਕਿਨਾਰੇ ਮਿੱਟੀ ਦੇ ਭਾਂਡੇ ਵੇਚ ਕਰ ਰਹੇ ਗੁਜ਼ਾਰਾ
Wednesday, Dec 11, 2024 - 01:53 AM (IST)
ਮੋਗਾ (ਕਸ਼ਿਸ਼ ਸਿੰਗਲਾ)- ਮੋਗਾ-ਅੰਮ੍ਰਿਤਸਰ ਰੋਡ, ਬੱਸ ਸਟੈਂਡ ਦੇ ਕੋਲ ਇਕ ਅਪਾਹਜ ਮਾਂ ਅਤੇ ਪੁੱਤ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਮਿੱਟੀ ਦੇ ਬਣੇ ਭਾਂਡੇ ਵੇਚ ਰਹੇ ਹਨ। ਅਪਾਹਜ ਬੇਟਾ ਪ੍ਰਿੰਸ ਪੜ੍ਹਾਈ ਦੇ ਨਾਲ-ਨਾਲ ਆਪਣੀ ਮਾਂ ਦੇ ਨਾਲ ਮਿੱਟੀ ਦੇ ਭਾਂਡੇ ਵੇਚ ਕੇ ਘਰ ਚਲਾਉਣ 'ਚ ਆਪਣੀ ਮਾਂ ਦੀ ਮਦਦ ਕਰਦਾ ਹੈ।
ਪ੍ਰਿੰਸ ਦੇ ਪਿਤਾ ਦੀ ਚਾਰ ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਘਰ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਿਲ ਹੋ ਗਿਆ ਸੀ। ਘਰ ਚਲਾਉਣ ਲਈ ਮਾਂ-ਪੁੱਤ ਨੇ ਸੜਕ ਕਿਨਾਰੇ ਮਿੱਟੀ ਦੇ ਭਾਂਡੇ ਵੇਚਣ ਦਾ ਕੰਮ ਸ਼ੁਰੂ ਕੀਤਾ। ਉਨ੍ਹਾਂ ਸਰਕਾਰ ਤੋਂ ਵੀ ਵਿੱਤੀ ਮਦਦ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ- ਕਿਸਾਨ ਆਗੂ ਜਗਜੀਤ ਡੱਲੇਵਾਲ ਦੇ ਪਿੰਡ ਇਕ ਵੀ ਘਰ 'ਚ ਨਹੀਂ ਬਲ਼ਿਆ ਚੁੱਲ੍ਹਾ, ਭੁੱਖ ਹੜਤਾਲ 'ਤੇ ਬੈਠਾ ਸਾਰਾ ਪਿੰਡ
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਪ੍ਰਿੰਸ ਨੇ ਦੱਸਿਆ ਕਿ ਉਹ ਅਤੇ ਉਸ ਦੀ ਮਾਂ ਦੋਵੇਂ ਅਪਾਹਿਜ ਹਨ। ਉਸ ਦਾ ਇਕ ਛੋਟਾ ਭਰਾ ਵੀ ਹੈ, ਜੋ ਸਕੂਲ ਪੜ੍ਹਦਾ ਹੈ। ਪ੍ਰਿੰਸ ਵੀ ਪੜ੍ਹਾਈ ਕਰਦਾ ਹੈ ਤੇ ਨਾਲ-ਨਾਲ ਆਪਣੀ ਮਾਂ ਦੇ ਨਾਲ ਮਿੱਟੀ ਦੇ ਬਣੇ ਭਾਂਡੇ ਵੇਚਦਾ ਹੈ ਤਾਂ ਜੋ ਘਰ ਦਾ ਗੁਜ਼ਾਰਾ ਚੱਲ ਸਕੇ।
ਉਸ ਨੇ ਅੱਗੇ ਦੱਸਿਆ ਕਿ ਮਹਿੰਗਾਈ ਕਾਫ਼ੀ ਵਧ ਗਈ ਹੈ ਤੇ ਲੋਕ ਮਿੱਟੀ ਦੇ ਬਣੇ ਭਾਂਡੇ ਵੀ ਘੱਟ ਹੀ ਖਰੀਦਦੇ ਹਨ। ਉਸ ਨੇ ਦੱਸਿਆ ਕਿ ਉਹ ਤੇ ਉਸ ਦੀ ਮਾਂ, ਦੋਵੇਂ ਹੀ ਅਪਾਹਿਜ ਹਨ ਤੇ ਉਸ ਨੇ ਸਰਕਾਰ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਸਾਡੀ ਕੋਈ ਸਹਾਇਤਾ ਕੀਤੀ ਜਾਵੇ, ਤਾਂ ਜੋ ਉਨ੍ਹਾਂ ਦੇ ਘਰ ਦਾ ਚੁੱਲ੍ਹਾ ਸੌਖਾ ਹੀ ਬਲ਼ ਸਕੇ।
ਇਹ ਵੀ ਪੜ੍ਹੋ- FIR ਦਰਜ ਹੋਣ ਮਗਰੋਂ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਪਹਿਲਾ ਬਿਆਨ ਆਇਆ ਸਾਹਮਣੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e