ਪ੍ਰਾਪਰਟੀ ਵੇਚਣ ਦੇ ਨਾਂ ’ਤੇ 31 ਲੱਖ ਦੀ ਠੱਗੀ

Monday, Dec 09, 2024 - 11:59 AM (IST)

ਪ੍ਰਾਪਰਟੀ ਵੇਚਣ ਦੇ ਨਾਂ ’ਤੇ 31 ਲੱਖ ਦੀ ਠੱਗੀ

ਚੰਡੀਗੜ੍ਹ (ਸੁਸ਼ੀਲ) : ਪ੍ਰਾਪਰਟੀ ਵੇਚਣ ਦੇ ਨਾਂ ’ਤੇ 31 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਪੈਸੇ ਲੈਣ ਤੋਂ ਬਾਅਦ ਨਾ ਤਾਂ ਪ੍ਰਾਪਰਟੀ ਦਿੱਤੀ ਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਪੰਚਕੂਲਾ ਵਾਸੀ ਪੁਪੁਲ ਰਾਮਪਾਲ ਨੇ ਸ਼ਿਕਾਇਤ ਪੁਲਸ ਨੂੰ ਕੀਤੀ।
ਸ਼ਿਕਾਇਤ ’ਚ ਦੱਸਿਆ ਕਿ ਪ੍ਰਾਪਰਟੀ ਖ਼ਰੀਦਣ ਲਈ ਸੈਕਟਰ-46 ਦੇ ਰਹਿਣ ਵਾਲੇ ਨੀਰਜ ਭਨੋਟ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ 31 ਲੱਖ ਰੁਪਏ ਲਏ ਸਨ ਪਰ ਬਾਅਦ ’ਚ ਜਾਇਦਾਦ ਨਹੀਂ ਦਿੱਤੀ। ਸੈਕਟਰ-34 ਥਾਣੇ ਦੀ ਪੁਲਸ ਨੇ ਜਾਂਚ ਕਰਦਿਆਂ ਮੁਲਜ਼ਮ ਨੀਰਜ ਭਨੋਟ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।


author

Babita

Content Editor

Related News