ਖਰਾਬ ਗੇਂਦਬਾਜ਼ੀ ਕਰ ਇਸ ਭਾਰਤੀ ਖਿਡਾਰੀ ਨੇ T20 'ਚ ਬਣਾਇਆ ਇਹ ਸ਼ਰਮਨਾਕ ਰਿਕਾਰਡ

02/02/2020 5:16:54 PM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ 20 ਸੀਰੀਜ਼ ਦਾ 5ਵਾਂ ਅਤੇ ਆਖਰੀ ਮੈਚ ਮਾਊਂਟ ਮਾਊਨਗਾਨੂਈ ਦੇ ਬੇਅ ਓਵਲ ਮੈਦਾਨ 'ਤੇ ਖੇਡਿਆ ਗਿਆ, ਜਿੱਥੇ ਰੋਹਿਤ ਅਤੇ ਰਾਹੁਲ ਦੀ ਸ਼ਾਨਦਾਰ ਪਾਰੀਆਂ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਖਿਲਾਫ ਇਹ ਮੁਕਾਬਲਾ 7 ਦੌੜਾਂ ਦੇ ਫਰਕ ਨਾਲ ਜਿੱਤ ਕੇ ਟੀ-20 ਸੀਰੀਜ਼ 5-0 ਨਾਲ ਕਨੀਲ ਸਵੀਪ ਕਰ ਦਿੱਤੀ। ਇਸ ਮੈਚ 'ਚ ਭਾਰਤ ਵਲੋਂ ਟੀਮ ਦੇ ਆਲਰਾਊਂਡਰ ਖਿਡਾਰੀ ਸ਼ਿਵਮ ਦੂਬੇ ਨੇ ਇਸ ਮੈਚ 'ਚ ਇਕ ਓਵਰ ਸੁੱਟਿਆ, ਜਿਸ 'ਚ ਉਸ ਨੇ ਬਹੁਤ ਜ਼ਿਆਦਾ ਦੌੜਾਂ ਲੁਟਾ ਦਿੱਤੀਆਂ ਅਤੇ ਮੈਚ ਦਾ ਪਲੜਾ ਨਿਊਜ਼ੀਲੈਂਡ ਵੱਲ ਮੋੜ ਦਿੱਤਾ। ਇੰਨਾ ਹੀ ਨਹੀਂ ਇਸ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਭਾਰਤ ਵਲੋਂ ਕਿਸੇ ਵੀ ਗੇਂਦਬਾਜ਼ ਦਾ ਸਭ ਤੋਂ ਮਹਿੰਗਾ ਓਵਰ ਵੀ ਰਿਹਾ। ਇਸ ਦੇ ਨਾਲ ਸ਼ਿਵਮ ਦੂਬੇ ਦੇ ਨਾਂ ਇਕ ਸ਼ਰਮਨਾਕ ਰਿਕਾਰਡ ਵੀ ਦਰਜ ਹੋ ਗਿਆ ਹੈ।PunjabKesari

ਸ਼ਿਵਮ ਦੂਬੇ ਦੇ ਇਕ ਓਵਰ 'ਚ ਟੇਲਰ-ਸਿਫਰਟ ਨੇ ਬਣਾਈਆਂ 34 ਦੌੜਾਂ
ਸ਼ਿਵਮ ਜਦੋਂ ਨਿਊਜ਼ੀਲੈਂਡ ਪਾਰੀ ਦਾ ਦੱਸਵਾਂ ਓਵਰ ਕਰਵਾਉਣ ਆਇਆ ਸੀ ਤਦ ਉਸ ਸਮੇਂ ਸਕੋਰ ਤਿੰਨ ਵਿਕਟਾਂ 'ਤੇ 64 ਦੌੜਾਂ ਸੀ। ਇਸ ਤੋਂ ਬਾਅਦ ਦੂਬੇ ਦੇ ਇਸ ਓਵਰ 'ਚ ਸਿਫਰਟ ਅਤੇ ਟੇਲਰ ਮਿਲ ਕੇ ਚਾਰ ਛੱਕੇ ਦੋ ਚੌਕੇ, ਇਕ ਨੋ ਬਾਲ ਅਤੇ ਇਕ ਸਿੰਗਲ ਦੌੜ ਨਾਲ 34 ਦੌੜਾਂ ਬਣਾ ਦਿੱਤੀਆਂ। ਜਿਸ ਤੋਂ ਬਾਅਦ ਕੀਵੀ ਟੀਮ ਦਾ ਸਕੋਰ 98 ਦੌੜਾਂ ਤੱਕ ਪਹੁੰਚ ਗਿਆ। ਇਸ ਦੇ ਨਾਲ ਹੀ ਸ਼ਿਵਮ ਦੂਬੇ ਟੀ20 ਅੰਤਰਰਾਸ਼ਟਰੀ ਕ੍ਰਿਕਟ 'ਚ ਭਾਰਤ ਵੱਲੋਂ ਇਕ ਓਵਰ 'ਚ ਸਭ ਤੋਂ ਜ਼ਿਆਦਾ ਦੌੜਾਂ ਖਰਚ ਕਰਨ ਵਾਲਾ ਗੇਂਦਬਾਜ਼ ਬਣ ਗਿਆ।  ਇਸ ਤੋਂ ਪਹਿਲਾਂ ਇਹ ਰਿਕਾਰਡ ਸਟੁਅਰਟ ਬਿੰਨੀ ਦੇ ਨਾਮ ਸੀ, ਜਿਨ੍ਹਾਂ ਨੇ 2020 'ਚ ਵੈਸਟਇੰਡੀਜ਼ ਖਿਲਾਫ 32 ਦੌੜਾਂ ਖਰਚ ਕੀਤੀਆਂ ਸਨ। PunjabKesari
ਇਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ਇਤਿਹਾਸ ਦਾ ਦੂਜਾ ਸਭ ਤੋਂ ਮਹਿੰਗਾ ਓਵਰ ਵੀ ਹੈ ਅਤੇ ਇਹ ਰਿਕਾਰਡ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬਰਾਡ ਦੇ ਨਾਂ ਹੈ, ਜਿਸ ਨੇ 2007 ਟੀ-20 ਵਰਲਡ ਕੱਪ 'ਚ ਇਕ ਓਵਰ 'ਚ 36 ਦੌੜਾਂ ਦਿੱਤੀਆਂ ਸਨ, ਜਦੋਂ ਯੁਵਰਾਜ ਸਿੰਘ ਨੇ ਉਨ੍ਹਾਂ ਦੇ ਇਕ ਓਵਰ 'ਚ ਲਗਾਤਾਰ ਛੇ ਛੱਕੇ ਲਾ ਦਿੱਤੇ ਸਨ।  

ਟੀ20 ਅੰਤਰਰਾਸ਼ਟਰੀ 'ਚ 1 ਓਵਰ 'ਚ ਸਭ ਤੋਂ ਜ਼ਿਆਦਾ ਦੌੜਾਂ ਦੇਣ ਵਾਲੇ ਗੇਂਦਬਾਜ਼
ਸਟੂਅਰਟ ਬਰਾਡ - 36 (2007) 
ਸ਼ਿਵਮ ਦੂਬੇ - 34 (2020)* 
ਇਜਾਤੁੱਲਾਹ ਦਵਾਲਤਜਾਈ- 32 (2012)
ਵੇਨ ਪਰਨੇਲ - 32 (2012)
ਸਟੂਅਰਟ ਬਿੰਨੀ - 32 (2019) 
ਮੈਕਸ ਓ ਡਾਊਡ -32 (2019) PunjabKesari
ਇਕ ਓਵਰ 'ਚ ਸਭ ਤੋਂ ਜ਼ਿਆਦਾ ਦੌੜਾਂ ਦੇਣ ਵਾਲਾ ਭਾਰਤੀ ਗੇਂਦਬਾਜ਼ : 
34-ਸ਼ਿਵਮ ਦੂਬੇ ਬਨਾਮ ਨਿਊਜ਼ੀਲੈਂਡ, ਮਾਊਂਟ ਮੈਉਂਗਾਨੁਈ 2020
32-ਸਟੂਅਰਟ ਬਿੰਨੀ ਬਨਾਮ ਵੈਸਟਇੰਡੀਜ਼, ਲਾਡਰਹਿਲ, 206
26 - ਸੁਰੇਸ਼ ਰੈਨਾ ਬਨਾਮ ਦੱਖਣੀ ਅਫਰੀਕਾ, ਜੋਹਾਂਸਬਰਗ, 2012


Related News