ਪੁਰਸ਼ ਸਕੀਟ ''ਚ ਸ਼ੀਰਾਜ ਭਾਰਤੀ ਨਿਸ਼ਾਨੇਬਾਜ਼ਾਂ ''ਚ ਸਰਵਸ੍ਰੇਸ਼ਠ ; ਕਿੰਬਰਲੀ ਨੂੰ ਮਹਿਲਾ ਵਰਗ ਦਾ ਖਿਤਾਬ

03/25/2019 11:38:15 PM

ਨਵੀਂ ਦਿੱਲੀ— ਸ਼ੀਰਾਜ ਸ਼ੇਖ ਮੈਕਸੀਕੋ ਦੇ ਏਕਾਪੁਲਕੋ ਵਿਚ ਚੱਲ ਰਹੇ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ (ਆਈ. ਐੱਸ. ਐੱਸ. ਐੱਫ.) ਦੇ ਸ਼ਾਟਗਨ ਵਿਸ਼ਵ ਕੱਪ ਵਿਚ ਪੁਰਸ਼ ਸਕੀਟ ਪ੍ਰਤੀਯੋਗਿਤਾ ਵਿਚ 50 'ਚੋਂ 48 ਅੰਕ ਹਾਸਲ ਕਰ ਕੇ ਭਾਰਤੀ ਨਿਸ਼ਾਨੇਬਾਜ਼ਾਂ ਵਿਚਾਲੇ ਚੋਟੀ 'ਤੇ ਚੱਲ ਰਿਹਾ ਹੈ।  ਮਹਿਲਾ ਵਰਗ 'ਚ ਅਮਰੀਕਾ ਦੀ ਧਾਕੜ ਨਿਸ਼ਾਨੇਬਾਜ਼ ਕਿੰਬਰਲੀ ਰੋਡ ਨੇ ਪਿਛਲੇ ਦੋ ਸਾਲ ਵਿਚ ਆਪਣਾ 6ਵਾਂ ਵਿਸ਼ਵ ਕੱਪ ਸੋਨ ਤਮਗਾ ਜਿੱਤਿਆ।  ਸ਼ੀਰਾਜ 95 ਨਿਸ਼ਾਨੇਬਾਜ਼ਾਂ ਵਿਚਾਲੇ 22ਵੇਂ ਸਥਾਨ 'ਤੇ ਚੱਲ ਰਿਹਾ ਹੈ। ਉਸ ਤੋਂ ਇਲਾਵਾ 14 ਹੋਰਨਾਂ ਨਿਸ਼ਾਨੇਬਾਜ਼ਾਂ ਨੇ ਵੀ 48 ਅੰਕ ਹਾਸਲ ਕੀਤੇ ਤੇ ਕਾਊਂਟਬੈਕ ਦੇ ਆਧਾਰ 'ਤੇ ਭਾਰਤੀ ਨਿਸ਼ਾਨੇਬਾਜ਼ 22ਵੇਂ ਸ਼ਥਾਨ 'ਤੇ ਹਨ।


Gurdeep Singh

Content Editor

Related News