ਜੈਸੂਰਿਆ ਨੇ ਤੋੜਿਆ ਸ਼੍ਰੀਲੰਕਾਈ ਕ੍ਰਿਕਟ ਬੋਰਡ ਤੋਂ ਨਾਤਾ, ਪਰਿਵਾਰ ਸਮੇਤ ਛੱਡਣਗੇ ਆਪਣਾ ਮੁਲਕ
Friday, Jan 08, 2021 - 06:45 PM (IST)
ਨਵੀਂ ਦਿੱਲੀ— ਸ਼੍ਰੀਲੰਕਾ ਕ੍ਰਿਕਟ ਟੀਮ ਨੂੰ ਸ਼ੁੱਕਰਵਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਸ ਦੇ ਇਕ ਹੁਨਰਮੰਦ ਆਲਰਾਊਂਡਰ ਨੇ ਟੀਮ ਤੋਂ ਨਾਤਾ ਤੋੜ ਲਿਆ। ਸ਼ੇਹਾਨ ਜੈਸੂਰਿਆ ਨੇ ਸ਼੍ਰੀਲੰਕਾ ਕ੍ਰਿਕਟ ਨੂੰ ਛੱਡਣ ਦਾ ਫ਼ੈਸਲਾ ਕਰ ਲਿਆ ਹੈ। ਉਨ੍ਹਾਂ ਨੇ ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ ਇਸ ਦੀ ਜਾਣਕਾਰੀ ਦਿੱਤੀ। ਸ਼ੇਹਾਨ ਜੈਸੂਰਿਆ ਨੇ ਬੋਰਡ ਨੂੰ ਦੱਸਿਆ ਕਿ ਉਹ ਦੇਸ਼ ਛੱਡ ਕੇ ਅਮਰੀਕਾ ਵੱਸਣਗੇ। ਸ਼ੇਹਾਨ ਆਪਣੇ ਪੂਰੇ ਪਰਿਵਾਰ ਨਾਲ ਸ਼੍ਰੀਲੰਕਾ ਛੱਡ ਰਹੇ ਹਨ।
ਇਹ ਵੀ ਪੜ੍ਹੋ : ਸ਼੍ਰੀਲੰਕਾ ਕ੍ਰਿਕਟ ਟੀਮ ਨੂੰ ਸ਼ੁੱਕਰਵਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਸ ਦੇ ਇਕ ਹੁਨਰਮੰਦ ਆਲਰਾਊਂਡਰ ਨੇ ਟੀਮ ਤੋਂ ਨਾਤਾ
ਜ਼ਿਕਰਯੋਗ ਹੈ ਕਿ ਸ਼ੇਹਾਨ ਜੈਸੂਰਿਆ ਨੇ ਸ਼੍ਰੀਲੰਕਾ ਲਈ 30 ਕੌਮਾਂਤਰੀ ਮੈਚ ਖੇਡੇ ਹਨ। ਸ਼ੇਹਾਨ ਨੇ 12 ਵਨ-ਡੇ ਤੇ 18 ਟੀ-20 ਮੈਚਾਂ ’ਚ ਸ਼ਿਰਕਤ ਕੀਤੀ ਹੈ। ਸ਼ੇਹਾਨ ਨੇ ਵਨ-ਡੇ ’ਚ ਇਕ ਅਰਧ ਸੈਂਕੜਾ ਲਾਇਆ ਹੈ। ਦੂਜੇ ਪਾਸੇ ਘਰੇਲੂ ਕ੍ਰਿਕਟ ’ਚ ਇਸ ਬੱਲੇਬਾਜ਼ ਨੇ 21 ਸੈਂਕੜੇ ਲਗਾਏ ਹਨ।
ਇਹ ਵੀ ਪੜ੍ਹੋ : ਕਦੀ ਸੈਫ਼ ਅਲੀ ਖਾਨ ਦੀ ਸਾਬਕਾ ਪਤਨੀ ਨਾਲ ਸਨ ਨਜ਼ਦੀਕੀਆਂ, ਜਾਣੋ ਰਵੀ ਸ਼ਾਸਤਰੀ ਬਾਰੇ ਕੁਝ ਰੌਚਕ ਤੱਥ
29 ਸਾਲ ਦੇ ਸ਼ੇਹਾਨ ਜੈਸੂਰਿਆ ਪਿਛਲੇ ਸਾਲ ਉਸ ਸਮੇਂ ਚਰਚਾ ’ਚ ਆਏ ਸਨ ਜਦੋਂ ਉਨ੍ਹਾਂ ਨੇ ਪਾਕਿਸਤਾਨ ਖ਼ਿਲਾਫ਼ 96 ਦੌੜਾਂ ਦੀ ਪਾਰੀ ਖੇਡੀ ਸੀ। ਸ਼੍ਰੀਲੰਕਾ ਦੀ ਟੀਮ ਨੇ ਸਿਰਫ਼ 28 ਦੌੜਾਂ ’ਤੇ 5 ਵਿਕਟਾਂ ਗੁਆ ਦਿੱਤੀਆਂ ਸਨ ਪਰ ਇਸ ਬੱਲੇਬਾਜ਼ ਨੇ ਜ਼ਬਰਦਸਤ ਬੱਲੇਬਾਜ਼ੀ ਕਰਦੇ ਹੋਏ ਸਾਰਿਆਂ ਦਾ ਦਿਲ ਜਿੱਤ ਲਿਆ। ਸ਼ੇਹਾਨ ਨੇ ਦਸੁਨ ਸ਼ਨਾਕਾ ਦੇ ਨਾਲ ਮਿਲ ਕੇ 177 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।