ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਸ਼ੇਅਰ ਕੀਤੀ ਨਵੀਂ ਫੋਟੋ, ਲੋਕ ਬੋਲੇ- ਆਂਟੀ ਹੌਟ

Friday, Sep 11, 2020 - 09:47 PM (IST)

ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਸ਼ੇਅਰ ਕੀਤੀ ਨਵੀਂ ਫੋਟੋ, ਲੋਕ ਬੋਲੇ- ਆਂਟੀ ਹੌਟ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਪਤਨੀ ਹਸੀਨ ਜਹਾਂ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਜਾਂ ਫੋਟੋ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਹਸੀਨ ਜਹਾਂ ਨੇ ਇਕ ਨਵੀਂ ਫੋਟੋ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਫੈਂਸ ਉਸਦੇ ਹੁਸਨ ਦੀ ਪ੍ਰਸ਼ੰਸਾ ਕਰਦੇ ਹੋਏ ਨਜ਼ਰ ਆਏ।

PunjabKesari
ਹਸੀਨ ਜਹਾਂ ਨੇ ਇੰਸਟਾਗ੍ਰਾਮ 'ਤੇ ਆਪਣੀ ਨਵੀਂ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ 'ਚ ਹਸੀਨ ਜਹਾਂ ਕਾਲੇ ਰੰਗ ਦੇ ਕੁੜਤੇ 'ਚ ਨਜ਼ਰ ਆ ਰਹੀ ਹੈ। ਇਸ ਫੋਟੋ ਨੂੰ ਸ਼ੇਅਰ ਕਰਨ ਦੇ ਨਾਲ ਹੀ ਹਸੀਨ ਜਹਾਂ ਨੇ ਹੈਲਥੀ ਲਾਈਫ ਸਟਾਈਲ ਹੈਸ਼ਟੈਗ ਦਾ ਪ੍ਰਯੋਗ ਕੀਤਾ ਹੈ। ਇਸ ਫੋਟੋ ਨੂੰ ਸ਼ੇਅਰ ਕਰਨ ਤੋਂ ਬਾਅਦ ਫੈਂਸ ਲਗਾਤਾਰ ਕੁਮੈਂਟਸ ਕਰ ਰਹੇ ਹਨ। ਇਕ ਫੈਸ ਨੇ ਕੁਮੈਂਟ ਕਰਦੇ ਹੋਏ ਲਿਖਿਆ- ਆਂਟੀ ਹੌਟ। ਇਸ ਦੌਰਾਨ ਇਕ ਹੋਰ ਯੂਜ਼ਰ ਨੇ ਕੁਮੈਂਟ 'ਚ ਹਸੀਨ ਨੂੰ ਵਿਆਹ ਦੇ ਲਈ ਪ੍ਰਪੋਜ਼ ਕਰਦੇ ਹੋਏ ਉਸ ਨਾਲ ਵਿਆਹ ਕਰਨ ਦੀ ਵੀ ਗੱਲ ਕਹੀ।

PunjabKesari
ਜ਼ਿਕਰਯੋਗ ਹੈ ਕਿ ਸਾਲ 2018 'ਚ ਸ਼ਮੀ ਅਤੇ ਉਸਦੀ ਪਤਨੀ ਹਸੀਨ ਜਹਾਂ ਦੇ ਵਿਚ ਵਿਵਾਦ ਹੋ ਗਿਆ ਸੀ , ਜਿਸ ਤੋਂ ਬਾਅਦ ਦੋਵੇਂ ਅਲੱਗ ਰਹਿ ਰਹੇ ਹਨ। ਹਾਲਾਂਕਿ ਸ਼ਮੀ ਨੇ ਅਜੇ ਤੱਕ ਹਸੀਨ ਜਹਾਂ ਨੂੰ ਤਲਾਕ ਨਹੀਂ ਦਿੱਤਾ ਹੈ। ਦੋਵਾਂ ਦੀ ਇਕ ਬੇਟੀ ਵੀ ਹੈ। 

PunjabKesari


author

Gurdeep Singh

Content Editor

Related News