ਬੰਗਲਾਦੇਸ਼ ਟੀਮ ਨੂੰ ਲੱਗਾ ਵੱਡਾ ਝਟਕਾ, ICC ਨੇ ਸ਼ਾਕਿਬ 'ਤੇ ਲਗਾਈ 2 ਸਾਲ ਦੀ ਪਾਬੰਦੀ

10/29/2019 6:46:34 PM

ਨਵੀਂ ਦਿੱਲੀ : ਭਾਰਤ ਖਿਲਾਫ ਸੀਰੀਜ਼ ਤੋਂ ਪਹਿਲਾਂ ਬੰਗਲਾਦੇਸ਼ ਨੂੰ ਵੱਡਾ ਝਟਕਾ ਲੱਗਾ ਹੈ। ਬੰਗਲਾਦੇਸ਼ੀ ਟੀਮ ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ 'ਤੇ ਆਈ. ਸੀ. ਸੀ. ਨੇ 2 ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਇਸ ਖਬਰ ਨਾਲ ਬੰਗਲਾਦੇਸ਼ ਕ੍ਰਿਕਟ ਹਿਲ ਸਕਦਾ ਹੈ। ਆਈ. ਸੀ. ਸੀ. ਨੇ ਇਸ ਦੀ ਜਾਣਕਾਰੀ ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਕਰ ਕੇ ਦਿੱਤੀ। ਆਈ. ਸੀ. ਸੀ. ਨੇ ਸ਼ਾਕਿਬ 'ਤੇ ਨੂੰ ਬੁਕੀ ਨਾਲ ਸਬੰਧ ਹੋਣ ਦੇ ਦੋਸ਼ ਵਿਚ 2 ਸਾਲ ਦੀ ਪਾਬੰਦੀ ਲਗਾਈ ਹੈ। ਉਸ ਨੇ ਕੈਪਸ਼ਨ ਵਿਚ ਲਿਖਿਆ ਹੈ ਕਿ ਜਨਵਰੀ 2018 ਵਿਚ ਖੇਡੀ ਗਈ ਟ੍ਰਾਈ ਸੀਰੀਜ਼ (ਜ਼ਿੰਬਾਬਵੇ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ) ਅਤੇ ਆਈ. ਪੀ. ਐੱਲ. 2018 ਦੌਰਾਨ ਬੁਕੀ ਨਾਲ ਸੰਪਰਕ ਹੋਣ ਦੀ ਸਥਿਤੀ ਵਿਚ ਨਾ ਦੱਸਣ ਕਾਰਨ ਉਸ 'ਤੇ ਕਾਰਵਾਈ ਕੀਤੀ ਜਾ ਰਹੀ ਹੈ।

ICC ਨੇ ਟਵੀਟ ਕਰ ਦਿੱਤੀ ਜਾਣਕਾਰੀ

ਸ਼ਾਕਿਬ ਨੇ ਲੁਕਾਈ ਫਿਕਸਿੰਗ ਦੀ ਗੱਲ
PunjabKesari

ਬੰਗਲਾਦੇਸ਼ ਦੀ ਅਖਬਾਰ ਸਮਕਾਲ ਦੀ ਮੰਨੀਏ ਤਾਂ ਸ਼ਾਕਿਬ ਨੂੰ 2 ਸਾਲ ਪਹਿਲਾਂ ਫਿਕਸਿੰਗ ਦਾ ਆਫਰ ਮਿਲਿਆ ਸੀ। ਟ੍ਰਾਈ ਸੀਸੀਜ਼ ਅਤੇ ਆਈ. ਪੀ. ਐੱਲ. 2018 ਦੌਰਾਨ ਇਕ ਬੁਕੀ ਨੇ ਸ਼ਾਕਿਬ ਨਾਲ ਸੰਪਰਕ ਕੀਤਾ ਸੀ। ਪ੍ਰੋਟੋਕਾਲ ਮੁਤਾਬਕ ਸ਼ਾਕਿਬ ਨੂੰ ਫਿਕਸਿੰਗ ਦੀ ਆਫਰ ਮਿਲਦਿਆਂ ਹੀ ਆਈ. ਸੀ. ਸੀ. ਨਾਲ ਸੰਪਰਕ ਕਰਨਾ ਚਾਹੀਦਾ ਸੀ। ਹਾਲਾਂਕਿ ਸ਼ਾਕਿਬ ਨੇ ਅਜਿਹਾ ਨਹੀਂ ਕੀਤਾ।

ICC ਦੇ ਐਂਟੀ ਕਰੱਪਸ਼ਨ ਯੂਨਿਟ ਅੱਗੇ ਕਬੂਲੀ ਸ਼ਾਕਿਬ ਨੇ ਗਲਤੀ
PunjabKesari

ਜਦੋਂ ਆਈ. ਸੀ. ਸੀ. ਦੀ ਐਂਟੀ ਕਰੱਪਸ਼ਨ ਯੂਨਿਟ ਨੂੰ ਇਸ ਦੀ ਭਿਣਕ ਲੱਗੀ ਤਾਂ ਉਸ ਨੇ ਸ਼ਾਕਿਬ ਨਾਲ ਗੱਲ ਕੀਤੀ ਸੀ। ਗੱਲਬਾਤ ਦੌਰਾਨ ਸ਼ਾਕਿਬ ਨੇ ਆਪਣੀ ਗੱਲਤੀ ਕਬੂਲੀ। ਉਸ ਨੇ ਆਈ. ਸੀ. ਸੀ. ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਬੁਕੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਇਸ ਲਈ ਉਸ ਨੇ ਇਹ ਗੱਲ ਆਈ. ਸੀ. ਸੀ. ਨੂੰ ਨਹੀਂ ਦੱਸੀ।


Related News