ਪਾਕਿ ਦੀ ਸ਼ਿਕਾਇਤ ਤੋਂ ਬਾਅਦ ICC ਨੇ ਕੀਤੀ ਕਾਰਵਾਈ, ਨਿਊਯਾਰਕ ''ਚ ਟੀਮ ਦਾ ਹੋਟਲ ਬਦਲਿਆ

06/06/2024 4:49:36 PM

ਇਸਲਾਮਾਬਾਦ : ਪਾਕਿਸਤਾਨ ਕ੍ਰਿਕਟ ਬੋਰਡ ਦੀ ਸ਼ਿਕਾਇਤ ਤੋਂ ਬਾਅਦ ਆਈਸੀਸੀ ਨੇ ਨਿਊਯਾਰਕ ਵਿੱਚ ਪਾਕਿਸਤਾਨੀ ਟੀਮ ਦਾ ਹੋਟਲ ਬਦਲ ਦਿੱਤਾ ਹੈ। ਪੀਸੀਬੀ ਨੇ ਸ਼ਿਕਾਇਤ ਕੀਤੀ ਸੀ ਕਿ ਟੀ-20 ਵਿਸ਼ਵ ਕੱਪ ਦੌਰਾਨ ਹੋਟਲ ਤੋਂ ਸਟੇਡੀਅਮ ਤੱਕ ਜਾਣ ਵਿੱਚ 90 ਮਿੰਟ ਲੱਗਦੇ ਹਨ।

ਪੀਸੀਬੀ ਦੇ ਇਕ ਸੂਤਰ ਨੇ ਦੱਸਿਆ ਕਿ ਚੇਅਰਮੈਨ ਮੋਹਸਿਨ ਨਕਵੀ ਦੇ ਦਖਲ ਤੋਂ ਬਾਅਦ ਪਾਕਿਸਤਾਨੀ ਟੀਮ ਨੂੰ ਕਿਸੇ ਹੋਰ ਹੋਟਲ 'ਚ ਸ਼ਿਫਟ ਕਰ ਦਿੱਤਾ ਗਿਆ ਜੋ ਕਿ ਮੈਦਾਨ ਤੋਂ ਸਿਰਫ ਪੰਜ ਮਿੰਟ ਦੀ ਦੂਰੀ 'ਤੇ ਹੈ। ਪਾਕਿਸਤਾਨ ਨੇ ਐਤਵਾਰ ਨੂੰ ਨਿਊਯਾਰਕ ਵਿੱਚ ਭਾਰਤ ਨਾਲ ਖੇਡਣਾ ਹੈ ਅਤੇ 11 ਜੂਨ ਨੂੰ ਕੈਨੇਡਾ ਦਾ ਸਾਹਮਣਾ ਕਰਨਾ ਹੈ।

ਭਾਰਤੀ ਟੀਮ ਨੇ ਨਿਊਯਾਰਕ 'ਚ ਤਿੰਨ ਗਰੁੱਪ ਮੈਚ ਖੇਡਣੇ ਹਨ ਅਤੇ ਉਸ ਦੀ ਟੀਮ ਦਾ ਹੋਟਲ ਮੈਦਾਨ ਤੋਂ ਦਸ ਮਿੰਟ ਦੀ ਦੂਰੀ 'ਤੇ ਹੈ। ਭਾਰਤ ਨੇ ਆਇਰਲੈਂਡ ਖਿਲਾਫ ਪਹਿਲਾ ਮੈਚ ਜਿੱਤ ਲਿਆ ਹੈ। ਦੱਖਣੀ ਅਫਰੀਕਾ ਖਿਲਾਫ ਪਹਿਲੇ ਮੈਚ 'ਚ 77 ਦੌੜਾਂ 'ਤੇ ਆਊਟ ਹੋਈ ਸ਼੍ਰੀਲੰਕਾ ਦੀ ਟੀਮ ਹੋਟਲ ਤੋਂ ਸਟੇਡੀਅਮ ਦੀ ਦੂਰੀ ਨੂੰ ਲੈ ਕੇ ਪਹਿਲਾਂ ਹੀ ਚਿੰਤਾ ਜਤਾ ਚੁੱਕੀ ਹੈ।


Tarsem Singh

Content Editor

Related News