ਐਡਲਵਾਈਸ ਗਰੁੱਪ ਨੂੰ ਵੱਡਾ ਝਟਕਾ, RBI ਨੇ 2 ਕੰਪਨੀਆਂ ’ਤੇ ਲਾਈਆਂ ਪਾਬੰਦੀਆਂ

05/30/2024 1:03:25 PM

ਨਵੀਂ ਦਿੱਲੀ (ਇੰਟ.) - ਦੇਸ਼ ਦੇ ਫਾਈਨਾਂਸ ਸੈਕਟਰ ’ਚ ਕੰਮ ਕਰਨ ਵਾਲੇ ਐਡਲਵਾਈਸ ਗਰੁੱਪ ਲਈ ਬੁੱਧਵਾਰ ਦਾ ਦਿਨ ਉਥਲ-ਪਿਥਲ ਵਾਲਾ ਰਿਹਾ। ਰੈਗੂਲੇਟਰ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਨੇ ਗਰੁੱਪ ਨੂੰ ਵੱਡਾ ਝਟਕਾ ਦਿੰਦੇ ਹੋਏ ਇਸ ਦੀਆਂ 2 ਪ੍ਰਮੁੱਖ ਕੰਪਨੀਆਂ ਈ. ਸੀ. ਐੱਲ. ਫਾਈਨਾਂਸ ਅਤੇ ਐਡਲਵਾਈਸ ਏਸੈੱਟ ਰੀਕੰਸਟ੍ਰਕਸ਼ਨ ’ਤੇ ਕਈ ਪਾਬੰਦੀਆਂ ਲਾ ਦਿੱਤੀਆਂ।

ਇਹ ਵੀ ਪੜ੍ਹੋ :  1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ

ਦਰਅਸਲ, ਕੇਂਦਰੀ ਬੈਂਕ ਨੇ ਸਰਫਾਏਸੀ ਐਕਟ (ਸਕਿਓਰਿਟਾਈਜ਼ੇਸ਼ਨ ਐਂਡ ਰੀਕੰਸਟ੍ਰੱਕਸ਼ਨ ਆਫ ਫਾਈਨਾਂਸ਼ੀਅਲ ਏਸੈੱਟਸ ਐਂਡ ਇਨਫੋਰਸਮੈਂਟ ਆਫ ਸਕਿਓਰਿਟੀ ਇੰਟਰਸਟ ਐਕਟ 2002) ਦੇ ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਹ ਪਾਬੰਦੀਆਂ ਲਾਈਆਂ ਹਨ। ਉੱਥੇ ਹੀ, ਆਰ. ਬੀ. ਆਈ. ਐਕਟ 1934 ਤਹਿਤ ਵੀ ਉਸ ਨੂੰ ਅਜਿਹੀਆਂ ਕਈ ਸ਼ਕਤੀਆਂ ਪ੍ਰਾਪਤ ਹਨ।

ਇਹ ਵੀ ਪੜ੍ਹੋ :   Bank Holidays: ਜੂਨ 'ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਲਿਸਟ

ਐਡਲਵਾਈਸ ਗਰੁੱਪ ਦੀਆਂ ਕੰਪਨੀਆਂ ’ਤੇ ਲੱਗੀਆਂ ਇਹ ਪਾਬੰਦੀਆਂ

ਆਰ. ਬੀ. ਆਈ. ਨੇ ਐਡਲਵਾਈਸ ਗਰੁੱਪ ਦੀਆਂ ਇਨ੍ਹਾਂ ਕੰਪਨੀਆਂ ਦੇ ਕਾਰੋਬਾਰ ’ਤੇ ਕਈ ਪਾਬੰਦੀਆਂ ਲਾਈਆਂ ਹਨ। ਇਸ ’ਚ ਈ. ਸੀ. ਐੱਲ. ਫਾਈਨੈਂਸ ਲਿਮਟਿਡ ਨੂੰ ਆਪਣੇ ਥੋਕ ਕਾਰੋਬਾਰ ਦੇ ਸਬੰਧ ’ਚ ਤੁਰੰਤ ਪ੍ਰਭਾਵ ਨਾਲ ਕਿਸੇ ਵੀ ਤਰ੍ਹਾਂ ਦੇ ਢਾਂਚਾਗਤ ਲੈਣ-ਦੇਣ ਨੂੰ ਸਵੀਕਾਰ ਕਰਨ ਤੋਂ ਰੋਕ ਦਿੱਤਾ ਗਿਆ ਹੈ। ਹਾਲਾਂਕਿ, ਆਮ ਤੌਰ ’ਤੇ ਕੰਪਨੀ ਖਾਤਿਆਂ ਨੂੰ ਬੰਦ ਕਰਨ ਜਾਂ ਕਰਜ਼ੇ ਦੀ ਅਦਾਇਗੀ ਕਰਨ ਤੋਂ ਇਲਾਵਾ ਹੋਰ ਕੰਮ ਕਰ ਸਕਦੀ ਹੈ।

ਇਹ ਵੀ ਪੜ੍ਹੋ :  ਦੁਨੀਆ ਦੇਖੇਗੀ ਸਮੁੰਦਰ ਵਿਚ ਹੋਣ ਵਾਲੀ ਅੰਬਾਨੀਆਂ ਦੀ ਪਾਰਟੀ, ਮਹਿਮਾਨਾਂ ਲਈ ਹੋਣਗੇ ਖ਼ਾਸ ਇੰਤਜ਼ਾਮ(Video)

ਐਡਲਵਾਈਸ ਗਰੁੱਪ ਦੀ ਇਕ ਹੋਰ ਕੰਪਨੀ ਐਡਲਵਾਈਸ ਏਸੈੱਟ ਰੀਕੰਸਟ੍ਰਕਸ਼ਨ ਕੰਪਨੀ ਲਿਮਟਿਡ ਨੂੰ ਕਿਸੇ ਵੀ ਤਰ੍ਹਾਂ ਦੇੇ ਫਾਈਨਾਂਸ਼ੀਅਲ ਏਸੈੱਟਸ ਦੀ ਐਕਵਾਇਰਮੈਂਟ ਕਰਨ ਤੋਂ ਰੋਕ ਦਿੱਤਾ ਗਿਆ ਹੈ। ਇਸ ’ਚ ਸੁਰੱਖਿਆ ਰਸੀਦਾਂ ਅਤੇ ਮੌਜੂਦਾ ਸੁਰੱਖਿਆ ਰਸੀਦਾਂ ਦੇ ਪੁਨਰਗਠਨ ’ਤੇ ਪਾਬੰਦੀ ਸ਼ਾਮਲ ਹੈ।

ਆਰ. ਬੀ. ਆਈ. ਨੇ ਕਿਉਂ ਕੀਤੀ ਕਾਰਵਾਈ?

ਈ. ਸੀ. ਐੱਲ. ਫਾਈਨਾਂਸ ਲਿਮਟਿਡ ਦੀ ਜਾਂਚ ਦੌਰਾਨ ਆਰ. ਬੀ. ਆਈ. ਨੇ ਪਾਇਆ ਕਿ ਕੰਪਨੀ ਨੇ ਆਪਣੀ ਲੋਨ ਬੁੱਕ ’ਚ ਗਲਤ ਜਾਣਕਾਰੀਆਂ ਦਰਜ ਕੀਤੀਆਂ ਸੀ। ਉੱਥੇ ਹੀ, ਵੱਡੀ ਕ੍ਰੈਡਿਟ ਪ੍ਰਣਾਲੀ ’ਤੇ ਜਾਣਕਾਰੀ ਲਈ ਕੇਂਦਰੀ ਰਿਪਾਜ਼ਟਰੀ ਨੂੰ ਵੀ ਗਲਤ ਜਾਣਕਾਰੀਆਂ ਭੇਜੀਆਂ। ਉੱਥੇ ਹੀ, ਆਪਣੇ ਗਾਹਕ ਨੂੰ ਜਾਣੋ (ਕੇ. ਵਾਈ. ਸੀ.) ਦਿਸ਼ਾ-ਨਿਰਦੇਸ਼ਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕੀਤੀ, ਇਸ ਲਈ ਕੰਪਨੀ ਦੇ ਕੰਮਕਾਜ ’ਤੇ ਪਾਬੰਦੀ ਲਾ ਦਿੱਤੀ ਗਈ। ਇਸ ਦੇ ਨਾਲ ਹੀ, ਐਡਲਵਾਈਸ ਏਸੈੱਟ ਰੀਕੰਸਟ੍ਰਕਸ਼ਨ ਕੰਪਨੀ ਲਿਮਟਿਡ ’ਤੇ ਵੀ ਆਰ. ਬੀ. ਆਈ. ਨੇ ਕਈ ਸੁਪਰਵਾਈਜ਼ਰੀ ਵਿਵਸਥਾਵਾਂ ਦੀ ਉਲੰਘਣਾ ਕਰਨ ਕਾਰਨ ਉਸ ’ਤੇ ਪਾਬੰਦੀਆਂ ਲਗਾਈਆਂ ਗਈਆਂ ਹਨ।

ਇਹ ਵੀ ਪੜ੍ਹੋ :   ਦੇਸ਼ 'ਚ ਲਗਾਤਾਰ ਵਧ ਰਹੀ ਸਾਈਬਰ ਧੋਖਾਧੜੀ, 4 ਮਹੀਨਿਆਂ 'ਚ ਹੋਇਆ 7 ਹਜ਼ਾਰ ਕਰੋੜ ਦਾ ਨੁਕਸਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News