ਵਿਰਾਟ ਕੋਹਲੀ ਨੂੰ ਮਿਲਿਆ ICC ਵਨਡੇ ਪਲੇਅਰ ਆਫ ਦਿ ਈਅਰ ਐਵਾਰਡ

06/02/2024 1:21:11 PM

ਨਿਊਯਾਰਕ : ਸਟਾਰ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੂੰ ਆਈ.ਸੀ.ਸੀ. ਵਨਡੇ ਪਲੇਅਰ ਆਫ ਦਿ ਈਅਰ ਐਵਾਰਡ ਮਿਲਿਆ ਹੈ ਅਤੇ ਆਈ.ਸੀ.ਸੀ. ਪੁਰਸ਼ ਵਨਡੇ ਟੀਮ ਆਫ ਦਿ ਈਅਰ 2023 ਵਿੱਚ ਵੀ ਚੁਣਿਆ ਗਿਆ ਹੈ। ਆਈ.ਸੀ.ਸੀ. ਦੇ ਅਧਿਕਾਰਤ ਹੈਂਡਲ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਜਿਸ ਵਿਚ ਵਿਰਾਟ ਨੂੰ 2023 ਵਿਚ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਲਈ ਧੰਨਵਾਦ ਵਜੋਂ ਟਰਾਫੀ ਅਤੇ ਕੈਪ ਭੇਟ ਕੀਤੀ ਗਈ।
35 ਸਾਲਾ ਖਿਡਾਰੀ ਕੁਝ ਸਾਲਾਂ ਦੀ ਅਸੰਗਤ ਫਾਰਮ ਅਤੇ ਵੱਡੇ ਸਕੋਰ ਲਈ ਸੰਘਰਸ਼ ਕਰਨ ਤੋਂ ਬਾਅਦ 2023 ਵਿੱਚ ਆਪਣੇ ਸ਼ਾਨਦਾਰ ਕਰੀਅਰ ਵਿੱਚ ਇੱਕ ਹੋਰ ਵੱਡੀ ਸਿਖਰ ਵੱਲ ਜਾ ਰਿਹਾ ਸੀ। ਉਨ੍ਹਾਂ ਨੇ 27 ਵਨਡੇ ਵਿੱਚ 24 ਪਾਰੀਆਂ ਵਿੱਚ 72.47 ਦੀ ਔਸਤ ਅਤੇ 99.13 ਦੀ ਸਟ੍ਰਾਈਕ ਰੇਟ ਨਾਲ ਛੇ ਸੈਂਕੜੇ ਅਤੇ ਅੱਠ ਅਰਧ ਸੈਂਕੜੇ ਦੀ ਮਦਦ ਨਾਲ 1,377 ਦੌੜਾਂ ਬਣਾਈਆਂ, ਜਿਸ ਵਿੱਚ ਉਨ੍ਹਾਂ ਦਾ ਸਰਵੋਤਮ ਸਕੋਰ 166* ਰਿਹਾ। ਉਨ੍ਹਾਂ ਨੇ ਸੁਪਰ ਫੋਰ ਪੜਾਅ ਦੀ ਇੱਕ ਮਹੱਤਵਪੂਰਨ ਖੇਡ ਵਿੱਚ ਪੁਰਾਣੇ ਵਿਰੋਧੀ ਪਾਕਿਸਤਾਨ ਦੇ ਖਿਲਾਫ 94 ਗੇਂਦਾਂ ਵਿੱਚ ਅਜੇਤੂ 122* ਦੌੜਾਂ ਬਣਾ ਕੇ ਭਾਰਤ ਦੀ ਏਸ਼ੀਆ ਕੱਪ 2023 ਦੀ ਜਿੱਤ ਵਿੱਚ ਵੱਡੀ ਭੂਮਿਕਾ ਨਿਭਾਈ।
ਪਿਛਲੇ ਸਾਲ ਘਰੇਲੂ ਮੈਦਾਨ 'ਤੇ ਆਯੋਜਿਤ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ, ਵਿਰਾਟ ਨੇ 11 ਮੈਚਾਂ ਵਿੱਚ 95.62 ਦੀ ਔਸਤ ਨਾਲ 765 ਦੌੜਾਂ ਬਣਾਈਆਂ ਸਨ, ਜਿਸ ਵਿੱਚ ਤਿੰਨ ਸੈਂਕੜੇ, ਛੇ ਅਰਧ ਸੈਂਕੜੇ ਅਤੇ 117 ਦਾ ਸਰਵੋਤਮ ਸਕੋਰ ਸ਼ਾਮਲ ਸੀ। ਉਨ੍ਹਾਂ ਨੇ 2003 ਵਿਸ਼ਵ ਕੱਪ ਵਿੱਚ ਸਚਿਨ ਤੇਂਦੁਲਕਰ ਦੇ 673 ਦੌੜਾਂ ਦੇ ਰਿਕਾਰਡ ਨੂੰ ਤੋੜਦੇ ਹੋਏ, ਇੱਕ ਵਿਸ਼ਵ ਕੱਪ ਐਡੀਸ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ, ਚੋਟੀ ਦੇ ਸਕੋਰਰ ਵਜੋਂ ਟੂਰਨਾਮੈਂਟ ਦਾ ਅੰਤ ਕੀਤਾ। ਉਸ ਨੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਖਿਲਾਫ ਆਪਣਾ 50ਵਾਂ ਵਨਡੇ ਸੈਂਕੜਾ ਲਗਾ ਕੇ ਸਚਿਨ ਦੇ 49 ਵਨਡੇ ਸੈਂਕੜਿਆਂ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ।
ਹੁਣ ਵਿਰਾਟ ਵੈਸਟਇੰਡੀਜ਼ ਅਤੇ ਅਮਰੀਕਾ 'ਚ ਹੋਣ ਵਾਲੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਲਈ ਭਾਰਤੀ ਰੰਗ 'ਚ ਮੈਦਾਨ 'ਚ ਉਤਰਨਗੇ। ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿੱਚ ਸਭ ਤੋਂ ਵੱਧ ਦੌੜਾਂ ਲਈ ਔਰੇਂਜ ਕੈਪ ਜਿੱਤਣ ਤੋਂ ਬਾਅਦ ਇਸ ਟੂਰਨਾਮੈਂਟ ਵਿੱਚ ਆ ਰਹੇ ਹਨ, ਉਨ੍ਹਾਂ ਨੇ 15 ਮੈਚਾਂ ਵਿੱਚ 61.75 ਦੀ ਔਸਤ ਅਤੇ 154 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ 741 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਸੈਂਕੜਾ ਅਤੇ ਪੰਜ ਅਰਧ ਸੈਂਕੜੇ ਸ਼ਾਮਲ ਹਨ। 


Aarti dhillon

Content Editor

Related News