ICC ਨੇ ਯੂਕ੍ਰੇਨ ''ਚ ਨਾਗਰਿਕ ਟਿਕਾਣਿਆਂ ''ਤੇ ਹਮਲੇ ਲਈ ਰੂਸੀ ਅਧਿਕਾਰੀਆਂ ਖ਼ਿਲਾਫ਼ ਜਾਰੀ ਕੀਤੇ ਵਾਰੰਟ
Tuesday, Jun 25, 2024 - 05:50 PM (IST)
ਹੇਗ (ਏਜੰਸੀ)- ਅੰਤਰਰਾਸ਼ਟਰੀ ਅਪਰਾਧਕ ਅਦਾਲਤ (ਆਈ.ਸੀ.ਸੀ.) ਨੇ ਯੂਕ੍ਰੇਨ 'ਚ ਨਾਗਰਿਕਾਂ ਦੀ ਮੌਜੂਦਗੀ ਵਾਲੇ ਸਥਾਨਾਂ 'ਤੇ ਹਮਲਾ ਕਰਨ ਲਈ ਰੂਸ ਦੇ ਸਾਬਕਾ ਰੱਖਿਆ ਮੰਤਰੀ ਅਤੇ ਇਸ ਦੀ ਫ਼ੌਜ ਦੇ 'ਚੀਫ਼ ਆਫ਼ ਸਟਾਫ਼' ਖ਼ਿਲਾਫ਼ ਮੰਗਲਵਾਰ ਨੂੰ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ। ਅਦਾਲਤ ਦੇ ਸਾਬਕਾ ਰੱਖਿਆ ਮੰਤਰੀ ਸਰਗੇਈ ਸ਼ੋਈਗੁ ਅਤੇ 'ਚੀਫ਼ ਆਫ਼ ਸਟਾਫ਼' ਜਨਰਲ ਵਾਲੇਰੀ ਗੇਰਾਸੀਮੋਵ 'ਤੇ ਯੁੱਧ ਅਪਰਾਧਾਂ ਅਤੇ ਮਨੁੱਖਤਾ ਖ਼ਿਲਾਫ਼ ਅਪਰਾਧ ਕਰਨ ਦੇ ਦੋਸ਼ ਲਗਾਏ ਹਨ।
ਅਦਾਲਤ ਨੇ ਇਕ ਬਿਆਨ 'ਚ ਕਿਹਾ ਕਿ ਵਾਰੰਟ ਇਸ ਲਈ ਜਾਰੀ ਕੀਤੇ ਗਏ ਹਨ ਕਿ ਜੱਜਾਂ ਦਾ ਵਿਚਾਰ ਹੈ ਕਿ ਇਹ ਮੰਨਣ ਲਈ ਲਾਜ਼ੀਕਲ ਆਧਾਰ ਹੈ ਕਿ ਇਹ ਲੋਕ 10 ਅਕਤੂਬਰ 2022 ਤੋਂ 9 ਮਾਰਚ 2023 ਤੱਕ ਯੂਕ੍ਰੇਨ 'ਚ ਬਿਜਲੀ ਉਤਪਾਦਨ ਅਤੇ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ 'ਤੇ ਰੂਸੀ ਹਥਿਆਰਬੰਦ ਫ਼ੋਰਸਾਂ ਦੇ ਮਿਜ਼ਾਈਲ ਹਮਲਿਆਂ ਲਈ ਜ਼ਿੰਮੇਵਾਰ ਹਨ। ਅਦਾਲਤ ਨੇ ਕਿਹਾ,''ਇਸ ਮਿਆਦ, ਦੌਰਾਨ ਯੂਕ੍ਰੇਨ 'ਚ ਕਈ ਥਾਵਾਂ 'ਤੇ ਕਈ ਬਿਜਲੀ ਪਲਾਂਟਾਂ ਅਤੇ ਸਬ-ਸਟੇਸ਼ਨ 'ਤੇ ਰੂਸੀ ਹਥਿਆਰਬੰਦ ਫ਼ੋਰਸਾਂ ਨੇ ਹਮਲੇ ਕੀਤੇ ਸਨ।'' ਪਿਛਲੇ ਸਾਲ, ਅਦਾਲਤ ਨੇ ਯੂਕ੍ਰੇਨ ਤੋਂ ਬੱਚਿਆਂ ਨੂੰ ਅਗਵਾ ਕਰਨ ਲਈ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਨਿੱਜੀ ਰੂਪ ਨਾਲ ਜ਼ਿੰਮੇਵਾਰ ਹੋਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਖ਼ਿਲਾਫ਼ ਵਾਰੰਟ ਜਾਰੀ ਕੀਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e