ਕੋਹਲੀ ਤੇ ਰੋਹਿਤ ਕੋਲ 13 ਸਾਲ ਬਾਅਦ ICC ਟਰਾਫੀ ਜਿੱਤਣ ਦਾ ਆਖਰੀ ਮੌਕਾ!

05/29/2024 7:10:26 PM

ਬੈਂਗਲੁਰੂ– ਅਜਿਹੇ ਦੋ ਕ੍ਰਿਕਟਰ ਮਿਲਣਾ ਮੁਸ਼ਕਿਲ ਹਨ ਜਿਹੜੇ ਇਕ-ਦੂਜੇ ਤੋਂ ਇੰਨੇ ਵੱਖ ਹੋਣ ਪਰ ਫਿਰ ਵੀ ਕਿਸਤਮ ਦੇ ਧਾਗੇ ਨਾਲ ਇੰਨਾ ਨੇੜਿਓਂ ਜੁੜੇ ਹੋਣ ਜਿਵੇਂ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ। ਰੋਹਿਤ ਨੇ ਚੋਟੀ ਪੱਧਰ ਦੀ ਕ੍ਰਿਕਟ ਵਿਚ ਸ਼ੁਰੂਆਤ 2007 ਵਿਚ ਬੇਲਫਾਸਟ ਵਿਚ ਕੀਤੀ ਸੀ ਜਦਕਿ ਕੋਹਲੀ ਨੇ ਇਸ ਤੋਂ ਇਕ ਸਾਲ ਬਾਅਦ ਦਾਂਬੁਲਾ ਵਿਚ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡਿਆ ਸੀ। ਇਕੱਠੇ ਚੱਲੇ ਇਸ ਸਫਰ ਦਾ ਇਕ ਹੋਰ ਦਿਲਚਸਪ ਅਧਿਆਏ ਸੰਭਾਵਿਤ ਅਗਲੇ ਮਹੀਨੇ ਕੈਰੇਬੀਆਈ ਦੀਪਾਂ ਵਿਚ ਖਤਮ ਹੋ ਜਾਵੇਗਾ। ਅਗਲਾ ਟੀ-20 ਵਿਸ਼ਵ ਕੱਪ 2026 ਵਿਚ ਹੈ, ਜਿਸ ਦੀ ਮੇਜ਼ਬਾਨੀ ਭਾਰਤ ਤੇ ਸ਼੍ਰੀਲੰਕਾ ਸਾਂਝੇ ਤੌਰ ’ਤੇ ਕਰਨਗੇ ਪਰ ਤਦ ਰੋਹਿਤ 40 ਸਾਲ ਦਾ ਹੋਣ ਵਾਲਾ ਹੋਵੇਗਾ ਤੇ ਕੋਹਲੀ 38 ਸਾਲ ਦਾ ਹੋਵੇਗਾ। ਵਨ ਡੇ (50 ਓਵਰ) ਸਵਰੂਪ ਦਾ ਵਿਸ਼ਵ ਕੱਪ ਇਸ ਤੋਂ ਇਕ ਸਾਲ ਬਾਅਦ ਹੋਵੇਗਾ। ਖੇਡ ਦੀ ਸਟ੍ਰਾਈਕ ਰੇਟ ਨਾਲ ਜੁੜੀ ਪ੍ਰਕ੍ਰਿਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਇਸ ਨੂੰ ਦੇਖਦੇ ਹੋਏ ਇਨ੍ਹਾਂ ਦੋਵਾਂ ਨੂੰ ਇਨ੍ਹਾਂ ਵਿਚੋਂ ਕਿਸੇ ਵਿਚ ਵੀ ਖੇਡਦੇ ਹੋਏ ਦੇਖਣਾ ਮੁਸ਼ਕਿਲ ਹੈ। ਇਸ ਲਈ ਰੋਹਿਤ ਤੇ ਕੋਹਲੀ ਦੋਵੇਂ ਅਗਲੇ ਮਹੀਨੇ ਜੇਤੂ ਦਾ ਤਮਗਾ ਆਪਣੇ ਗਲੇ ਵਿਚ ਪਾ ਕੇ ਮੰਚ ਤੋਂ ਵਿਦਾਈ ਲੈਣਾ ਚਾਹੁਣਗੇ।
ਜੇਕਰ ਉਹ ਅਜਿਹਾ ਕਰਦੇ ਹਨ ਤਾਂ ਇਹ 2007 ਟੀ-20 ਵਿਸ਼ਵ ਕੱਪ (ਰੋਹਿਤ) ਤੇ 2011 ਵਿਚ 50 ਓਵਰਾਂ ਦੇ ਵਿਸ਼ਵ ਕੱਪ (ਕੋਹਲੀ) ਤੋਂ ਬਾਅਦ ਉਨ੍ਹਾਂ ਦਾ ਦੂਜਾ ਵਿਸ਼ਵ ਖਿਤਾਬ ਹੋਵੇਗਾ ਤੇ ਇਹ ਉਨ੍ਹਾਂ ਦੋਵਾਂ ਖਿਡਾਰੀਆਂ ਲਈ ਬਿਹਤਰੀਨ ਵਿਦਾਈ ਹੋਵੇਗੀ, ਜਿਨ੍ਹਾਂ ਨੇ ਪਿਛਲੇ 17 ਸਾਲਾਂ ਵਿਚ ਭਾਰਤ ਦੇ ਸੀਮਤ ਓਵਰਾਂ ਦੀ ਕ੍ਰਿਕਟ ਵਿਚ ਕਾਫੀ ਅਸਰ ਪਾਇਆ ਹੈ। ਹਾਲਾਂਕਿ ਕੋਹਲੀ-ਰੋਹਿਤ ਦੀ ਕਹਾਣੀ ਆਪਸੀ ਸਨਮਾਨ ਤੇ ਇਸ ਜਾਗਰੂਕਤਾ ’ਤੇ ਆਧਾਰਿਤ ਹੈ ਕਿ ਉਨ੍ਹਾਂ ਨੇ ਇਕ-ਦੂਜੇ ਦੇ ਕੰਮ ਵਿਚ ਦਖਲ ਨਹੀਂ ਦੇਣਾ। ਕੋਹਲੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਰੋਹਿਤ ਲਈ ਉਸਦੇ ਮਨ ਵਿਚ ਸ਼ਲਾਘਾ ਹੈ। ਉਸਦੇ ਬਾਰੇ ਵਿਚ ਗੱਲ ਕੀਤੀ ਹੈ।
ਕੋਹਲੀ ਨੇ ‘ਬ੍ਰੇਕਫਾਸਟ ਵਿਦ ਚੈਂਪੀਅਨਸ’ ਵਿਚ ਕਿਹਾ ਸੀ, ‘‘ਮੈਂ ਇਕ ਖਿਡਾਰੀ ਦੇ ਬਾਰੇ ਵਿਚ ਉਤਸ਼ਾਹ ਨਾਲ ਭਰਿਆ ਹੋਇਆ ਸੀ। ਲੋਕ ਕਹਿੰਦੇ ਰਹਿੰਦੇ ਸਨ-‘ਇਹ ਇਕ ਅਜਿਹਾ ਖਿਡਾਰੀ ਹੈ ਜਿਹੜਾ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ’। ਮੈਨੂੰ ਹੈਰਾਨੀ ਹੁੰਦੀ ਸੀ ਕਿ ਮੈਂ ਵੀ ਇਕ ਨੌਜਵਾਨ ਖਿਡਾਰੀ ਹਾਂ ਪਰ ਕੋਈ ਮੇਰੇ ਬਾਰੇ ਵਿਚ ਗੱਲ ਨਹੀਂ ਕਰਦਾ, ਫਿਰ ਇਹ ਖਿਡਾਰੀ ਕੌਣ ਹੈ।’’
ਉਸ ਨੇ ਕਿਹਾ,‘‘ਪਰ ਜਦੋਂ ਉਹ (ਰੋਹਿਤ) ਬੱਲੇਬਾਜ਼ੀ ਕਰਨ ਲਈ ਆਇਆ ਤਾਂ ਮੈਂ ਚੁੱਪ ਸੀ। ਉਸ ਨੂੰ ਖੇਡਦੇ ਹੋਏ ਦੇਖਣਾ ਅਦਭੁੱਤ ਸੀ। ਅਸਲੀਅਤ ਵਿਚ ਮੈਂ ਉਸ ਤੋਂ ਬਿਹਤਰ ਕਿਸੇ ਖਿਡਾਰੀ ਨੂੰ ਗੇਂਦ ਨੂੰ ਟਾਈਮ ਕਰਦੇ ਹੋਏ ਨਹੀਂ ਦੇਖਿਆ।’’
ਦੋਵਾਂ ਬੱਲੇਬਾਜ਼ਾਂ ਵਿਚ ਕੋਹਲੀ ਸਾਰੇ ਸਵਰੂਪਾਂ ਵਿਚ ਵਧੇਰੇ ਅਨੁਕੂਲ ਬੱਲੇਬਾਜ਼ ਹੈ, ਜਿਸ ਨੇ ਖੇਡ ਦੇ ਬਦਲਦੇ ਸਵਰੂਪ ਦੇ ਨਾਲ ਵਧੇਰੇ ਸਹਿਜਤਾ ਨਾਲ ਅਨੁਕੂਲ ਕੀਤਾ ਹੈ। ਉਸ ਨੇ ਕ੍ਰਿਕਟ ਦੀ ਦੁਨੀਆ ਵਿਚ ਹਰ ਜਗ੍ਹਾ ਦੌੜਾਂ ਬਣਾਈਆਂ ਹਨ ਜਿਹੜਾ ਸਚਿਨ ਤੇਂਦੁਲਕਰ ਦੇ ਸੁਨਹਿਰੇ ਦਿਨਾਂ ਤੋਂ ਬਾਅਦ ਸ਼ਾਇਦ ਹੀ ਕਦੇ ਦੇਖਿਆ ਗਿਆ ਹੋਵੇ। ਰੋਹਿਤ ਨੇ ਸਫੈਦ ਗੇਂਦ ਦੇ ਸਵਰੂਪ ਵਿਚ ਆਪਣੀ ਵੱਖਰੀ ਪਛਾਣ ਬਣਾਈ ਪਰ ਮੁੰਬਈ ਦਾ ਇਹ ਬੱਲੇਬਾਜ਼ ਆਪਣੇ ਕਰੀਅਰ ਵਿਚ ਜ਼ਿਆਦਾਤਰ ਸਮੇਂ ਟੈਸਟ ਕ੍ਰਿਕਟ ਵਿਚ ਉਹ ਸਫਲਤਾ ਹਾਸਲ ਨਹੀਂ ਕਰ ਸਕਿਆ। ਕਰੀਅਰ ਦੇ ਦੂਜੇ ਹਾਫ ਵਿਚ ਸਲਾਮੀ ਬੱਲੇਬਾਜ਼ ਦੀ ਭੂਮਿਕਾ ਵਿਚ ਹਾਲਾਂਕਿ ਰੋਹਿਤ ਨੇ ਟੈਸਟ ਕ੍ਰਿਕਟ ਵਿਚ ਬਿਹਤਰ ਪ੍ਰਦਰਸ਼ਨ ਕੀਤਾ ਪਰ ਹੁਣ ਕੋਹਲੀ ਤੇ ਰੋਹਿਤ ਨੂੰ ਟੀ-20 ਵਿਸ਼ਵ ਕੱਪ ਵਿਚ ਭਾਰਤ ਦੀ ਮੁਹਿੰਮ ਨੂੰ ਅੱਗੇ ਵਧਾਉਣ ਲਈ ਇਸ ਸਵਰੂਪ ਵਿਚ ਆਪਣੇ ਵੱਡੇ ਤਜਰਬੇ ’ਤੇ ਨਿਰਭਰ ਰਹਿਣਾ ਪਵੇਗਾ। ਰੋਹਿਤ ਨਿਸ਼ਚਿਤ ਰੂਪ ਨਾਲ ਪਾਰੀ ਦਾ ਆਗਾਜ਼ ਕਰੇਗਾ ਤੇ ਜੇਕਰ ਪਿਛਲੇ ਸਾਲ ਦੇ ਵਿਸ਼ਵ ਕੱਪ ਤੇ ਹਾਲ ਹੀ ਵਿਚ ਖਤਮ ਹੋਏ ਆਈ. ਪੀ.ਐੱਲ. ਨੂੰ ਸੰਕੇਤ ਮੰਨਿਆ ਜਾਵੇ ਤਾਂ ਕਪਤਾਨ ਆਪਣਾ ਨਿਰਸਵਾਰਥ, ਹਮਲਾਵਰ ਰਵੱਈਆ ਜਾਰੀ ਰੱਖਣਗੇ। ਰੋਹਿਤ ਵਿਚ ਵੱਡੀਆਂ ਸ਼ਾਟਾਂ ਖੇਡਣ ਦੀ ਸਮਰੱਥਾ ਹੈ, ਜਿਸ ਨਾਲ ਉਸ ਨੂੰ ਮਦਦ ਮਿਲੇਗੀ। ਉਸਦਾ ਇਕ ਪੈਰ ’ਤੇ ਭਾਰ ਪਾ ਕੇ ਪੁਲ ਸ਼ਾਟ ਖੇਡਣਾ ਕਿਸੇ ਨੂੰ ਵੀ ਆਪਣੇ ਵੱਲ ਖਿੱਚ ਸਕਦਾ ਹੈ ਪਰ ਕੋਹਲੀ ਦੀ ਖੇਡ ਥੋੜ੍ਹੀ ਵੱਖਰੀ ਹੈ। ਉਹ ਕਦੇ-ਕਦਾਈ ਵੱਡੀ ਹਿੱਟ ਲਾ ਸਕਦਾ ਹੈ ਪਰ ਉਸ ਨੂੰ ਅਕਸਰ ਸਪਿਨ ਵਿਰੁੱਧ ਜੂਝਣਾ ਪੈਂਦਾ ਹੈ, ਵਿਸ਼ੇਸ਼ ਤੌਰ ’ਤੇ ਖੱਬੇ ਹੱਥ ਦੇ ਸਪਿਨਰਾਂ ਵਿਰੁੱਧ। ਟੀ-20 ਵਿਚ ਹੌਲੇ ਗੇਂਦਬਾਜ਼ਾਂ ਵਿਰੁੱਧ ਉਸਦੀ ਕਰੀਅਰ ਸਟ੍ਰਾਈਕ ਰੇਟ 120 ਦੇ ਨੇੜੇ-ਤੇੜੇ ਰਹਿੰਦੀ ਹੈ। ਕਈ ਵਾਰ ਇਸ ਨੇ ਵਿਚਾਲੇ ਦੇ ਓਵਰਾਂ ਵਿਚ ਉਸਦੀ ਤਰੱਕੀ ਵਿਚ ਅੜਿੱਕਾ ਪਾਇਆ ਪਰ ਇਸ ਸਾਲ ਦੇ ਆਈ. ਪੀ. ਐੱਲ. ਦੌਰਾਨ ਉਸ ਨੂੰ ਇਸਦਾ ਹੱਲ ਮਿਲ ਗਿਆ। ਉਸ ਨੇ ਸਪਿਨਰਾਂ ਵਿਰੁੱਧ ਸਲਾਗ ਸਲੀਪ ਦਾ ਇਸਤੇਮਾਲ ਕੀਤਾ। ਇਸਦਾ ਉਸਦੀ ਸਟ੍ਰਾਈਕ ਰੇਟ ’ਤੇ ਚੰਗਾ ਅਸਰ ਪਿਆ ਕਿਉਂਕਿ ਕੋਹਲੀ ਨੇ 188 ਗੇਂਦਾਂ ਵਿਚ 260 ਦੌੜਾਂ ਬਣਾਈਆਂ ਤੇ ਸਪਿਨਰਾਂ ਵਿਰੁੱਧ 15 ਛੱਕੇ ਲਾਏ। ਸਪਿਨ ਵਿਰੁੱਧ ਉਸਦੀ ਸਟ੍ਰਾਈਕ ਰੇਟ 139 ਤਕ ਪਹੁੰਚ ਗਈ, ਜਿਹੜੀ ਉਸਦੇ ਆਈ. ਪੀ. ਐੱਲ. ਦੇ 124 ਦੀ ਕੁਲ ਸਟ੍ਰਾਈਕ ਰੇਟ ਤੋਂ ਕਾਫੀ ਬਿਹਤਰ ਹੈ। ਇਹ ਕੋਹਲੀ ਲਈ ਟੀ-20 ਵਿਸ਼ਵ ਕੱਪ ਵਿਚ ਕੰਮ ਆ ਸਕਦੀ ਹੈ, ਜਿੱਥੇ ਪਿੱਚਾਂ ਦੇ ਟੂਰਨਾਮੈਂਟ ਅੱਗੇ ਵਧਣ ਦੇ ਨਾਲ ਹੌਲੀਆਂ ਹੋਣ ਦੀ ਉਮੀਦ ਹੈ, ਜਿਸ ਨਾਲ ਸਪਿਨਰਾਂ ਦੀ ਅਹਿਮੀਅਤ ਵਧਦੀ ਜਾਵੇਗੀ। ਕ੍ਰਿਕਟ ਦੇ ਦਾਇਰੇ ਤੋਂ ਪਰੇ ਦੋਵੇਂ ਧਾਕੜਾਂ ਦਾ ਆਈ. ਸੀ. ਸੀ. ਟਰਾਫੀ ਜਿੱਤਣ ਦੀ ਆਖਰੀ ਕੋਸ਼ਿਸ਼ ਕਰਨਾ ਵਿਅਕਤੀਗਤ ਰੂਪ ਨਾਲ ਤੇ ਟੀਮ ਲਈ ਇਕ ਖਿੱਚ ਦਾ ਕੇਂਦਰ ਹੋਵੇਗਾ। ਪ੍ਰਸ਼ੰਸਕ ਵੀ ਇਸਦਾ ਵੱਧ ਤੋਂ ਵੱਧ ਮਜ਼ਾ ਚੁੱਕਣਾ ਚਾਹੁਣਗੇ।


Aarti dhillon

Content Editor

Related News