ਬੁਮਰਾਹ ਤੇ ਅਰਸ਼ਦੀਪ ਦੀ 'ਡੈੱਥ' ਬਾਲਿੰਗ ਦੀ ਬਦੌਲਤ ਭਾਰਤ ਨੇ ਪਾਕਿ ਨੂੰ ਹਰਾਇਆ, 6 ਦੌੜਾਂ ਨਾਲ ਜਿੱਤਿਆ ਮੁਕਾਬਲਾ

Monday, Jun 10, 2024 - 05:00 AM (IST)

ਬੁਮਰਾਹ ਤੇ ਅਰਸ਼ਦੀਪ ਦੀ 'ਡੈੱਥ' ਬਾਲਿੰਗ ਦੀ ਬਦੌਲਤ ਭਾਰਤ ਨੇ ਪਾਕਿ ਨੂੰ ਹਰਾਇਆ, 6 ਦੌੜਾਂ ਨਾਲ ਜਿੱਤਿਆ ਮੁਕਾਬਲਾ

ਸਪੋਰਟਸ ਡੈਸਕ- ਨਿਊਯਾਰਕ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਭਾਰਤ-ਪਾਕਿ ਦੇ ਮਹਾਮੁਕਾਬਲੇ 'ਚ ਭਾਰਤ ਨੇ 119 ਦੌੜਾਂ ਦੇ ਛੋਟੇ ਸਕੋਰ ਦਾ ਬਚਾਅ ਕਰਦਿਆਂ 'ਨੇਲ ਬਾਈਟਿੰਗ' ਮੁਕਾਬਲੇ 'ਚ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾ ਦਿੱਤਾ ਹੈ।

PunjabKesari

ਪਾਕਿਤਸਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਪਾਕਿਸਤਾਨ ਦੇ ਪੇਸ ਅਟੈਕ ਅੱਗੇ ਭਾਰਤੀ ਗੇਂਦਬਾਜ਼ ਬੇਵੱਸ ਨਜ਼ਰ ਆਏ। ਭਾਰਤੀ ਟੀਮ ਪਾਕਿਸਤਾਨੀ ਗੇਂਦਬਾਜ਼ੀ ਅੱਗੇ ਢੇਰ ਹੋ ਗਏ ਤੇ ਸਿਰਫ਼ 119 ਦੌੜਾਂ ਬਣਾ ਸਕੇ। ਭਾਰਤ ਵੱਲੋਂ ਰਿਸ਼ਭ ਪੰਤ (42) ਤੇ ਅਕਸ਼ਰ ਪਟੇਲ (20) ਹੀ ਟਿਕ ਕੇ ਖੇਡ ਸਕੇ। ਇਨ੍ਹਾਂ ਤੋਂ ਇਲਾਵਾ ਰੋਹਿਤ ਸ਼ਰਮਾ (13) ਹੀ ਦੋਹਰੇ ਅੰਕੜੇ ਨੂੰ ਪਾਰ ਕਰ ਸਕੇ। ਇਨ੍ਹਾਂ ਤੋਂ ਬਾਅਦ ਕੋਈ ਵੀ ਭਾਰਤੀ ਬੱਲੇਬਾਜ਼ 10 ਦੇ ਸਕੋਰ ਨੂੰ ਪਾਰ ਨਾ ਕਰ ਸਕਿਆ।

PunjabKesari

ਇਸ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ ਨੇ ਚੰਗੀ ਸ਼ੁਰੂਆਤ ਕੀਤੀ ਤੇ ਅਰਸ਼ਦੀਪ ਦੇ ਪਹਿਲੇ ਹੀ ਓਵਰ 'ਚ 9 ਦੌੜਾਂ ਬਣਾ ਲਈਆਂ। ਇਸ ਤੋਂ ਬਾਅਦ ਦੋਵਾਂ ਨੇ ਪਹਿਲੀ ਵਿਕਟ ਲਈ ਤੇਜ਼ੀ ਨਾਲ 26 ਦੌੜਾਂ ਜੋੜੀਆਂ। ਇਸ ਤੋਂ ਬਾਅਦ ਬੁਮਰਾਹ ਨੇ ਪਾਕਿਸਤਾਨ ਨੂੰ ਪਹਿਲਾ ਝਟਕਾ ਦਿੱਤਾ ਤੇ ਬਾਬਰ ਆਜ਼ਮ ਨੂੰ 13 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕੀਤਾ।

PunjabKesari

ਇਸ ਝਟਕੇ ਤੋਂ ਬਾਅਦ ਮੁਹੰਮਦ ਰਿਜ਼ਵਾਨ ਨੇ ਕੁਝ ਸ਼ਾਨਦਾਰ ਸ਼ਾਟ ਖੇਡੇ ਤੇ ਪਾਕਿਸਤਾਨ ਨੂੰ ਮੁੜ ਮੈਚ 'ਚ ਲਿਆਂਦਾ। 11ਵੇਂ ਓਵਰ 'ਚ ਗੇਂਦਬਾਜ਼ੀ ਕਰਨ ਆਏ ਅਕਸ਼ਰ ਪਟੇਲ ਨੇ ਭਾਰਤ ਨੂੰ ਦੂਜੀ ਸਫ਼ਲਤਾ ਦਿਵਾਈ ਤੇ ਆਪਣੀ ਪਹਿਲੀ ਹੀ ਗੇਂਦ 'ਤੇ ਉਸਮਾਨ ਖ਼ਾਨ ਨੂੰ 13 ਦੌੜਾਂ ਦੇ ਸਕੋਰ 'ਤੇ ਆਊਟ ਕੀਤਾ। ਇਸ ਤੋਂ ਬਾਅਦ 13ਵੇਂ ਓਵਰ 'ਚ ਹਾਰਦਿਕ ਪੰਡਯਾ ਨੇ ਪਾਕਿਸਤਾਨ ਨੂੰ ਤੀਜਾ ਝਟਕਾ ਦਿੱਤਾ ਤੇ ਫ਼ਖ਼ਰ ਜ਼ਮਾਨ ਨੂੰ 13 ਦੇ ਨਿੱਜੀ ਸਕੋਰ 'ਤੇ ਆਊਟ ਕੀਤਾ।

PunjabKesari

ਭਾਰਤ ਲਈ ਖ਼ਤਰਨਾਕ ਦਿਖਾਈ ਦੇ ਰਹੇ ਮੁਹੰਮਦ ਰਿਜ਼ਵਾਨ ਨੂੰ ਜਸਪ੍ਰੀਤ ਬੁਮਰਾਹ ਨੇ 31 ਦੇ ਨਿੱਜੀ ਸਕੋਰ 'ਤੇ ਕਲੀਨ ਬੋਲਡ ਕਰ ਕੇ ਭਾਰਤ ਦੀ ਮੈਚ 'ਚ ਵਾਪਸੀ ਕਰਵਾਈ। ਇਸ ਤੋਂ ਬਾਅਦ ਅੰਤ ਦੇ ਓਵਰਾਂ 'ਚ ਬੁਮਰਾਹ ਤੇ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਪਾਕਿਸਤਾਨ ਦੇ ਬੱਲੇਬਾਜ਼ਾਂ ਨੂੰ ਕੋਈ ਮੌਕਾ ਨਾ ਦਿੱਤਾ।

PunjabKesari

19ਵੇਂ ਓਵਰ 'ਚ ਬੁਮਰਾਹ ਨੇ ਬਹੁਤ ਹੀ ਸਟੀਕ ਲੈਂਥ 'ਤੇ ਗੇਂਦਾਂ ਸੁੱਟੀਆਂ ਤੇ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਸ਼ਾਟ ਖੇਡਣ ਦਾ ਬਿਲਕੁਲ ਮੌਕਾ ਨਾ ਦਿੱਤਾ। ਆਖ਼ਰੀ ਓਵਰ 'ਚ ਪਾਕਿਸਤਾਨ ਨੂੰ ਜਿੱਤਣ ਲਈ 18 ਦੌੜਾਂ ਦੀ ਲੋੜ ਸੀ। ਅਰਸ਼ਦੀਪ ਨੇ ਇਸ ਓਵਰ 'ਚ ਦਬਾਅ ਦੇ ਬਾਵਜੂਦ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਸਿਰਫ਼ 12 ਦੌੜਾਂ ਦਿੱਤੀਆਂ। ਇਸ ਤਰ੍ਹਾਂ ਭਾਰਤ ਨੇ ਇਹ ਮੁਕਾਬਲਾ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ 6 ਦੌੜਾਂ ਨਾਲ ਜਿੱਤ ਲਿਆ ਹੈ।

PunjabKesari

ਇਸ ਮੈਚ 'ਚ 4 ਓਵਰਾਂ 'ਚ ਸਿਰਫ਼ 14 ਦੌੜਾਂ ਦੇ ਕੇ 3 ਵਿਕਟਾਂ ਕੱਢਣ ਵਾਲੇ ਜਸਪ੍ਰੀਤ ਬੁਮਰਾਹ ਨੂੰ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ।

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News