2 ਸਾਲ ਤੋਂ ਘੱਟ ਬੱਚਿਆਂ ਨੂੰ ਨਿੰਬੂ ਪਾਣੀ ਦੇਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

06/09/2024 12:42:16 PM

ਜਲੰਧਰ- ਗਰਮੀਆਂ ਵਿੱਚ ਨਿੰਬੂ ਪਾਣੀ ਬਹੁਤ ਪਸੰਦ ਕੀਤਾ ਜਾਂਦਾ ਹੈ। ਇਹ ਡਰਿੰਕ ਨਾ ਸਿਰਫ਼ ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ ਬਲਕਿ ਨਿੰਬੂ ਪਾਣੀ ਸਿਹਤ ਲ਼ਈ ਵੀ ਲਾਭਦਾਇਕ ਹੈ। ਇਸ ਦੇ ਬਹੁਤ ਸਾਰੇ ਫਾਇਦੇ ਹਨ ਜਿਵੇਂ ਕਿ ਗਰਮੀਆਂ ਵਿੱਚ ਸਰੀਰ ਨੂੰ ਤਰੋਤਾਜ਼ਾ ਕਰਦਾ ਹੈ ਅਤੇ ਨਿੰਬੂ ਵਿੱਚ ਵਿਟਾਮਿਨ ਸੀ ਦੀ ਮੌਜੂਦਗੀ ਕਾਰਨ ਇਮਇਊਨਟੀ ਮਜ਼ਬੂਤ ​​ਹੁੰਦੀ ਹੈ। ਇਸ 'ਚ 'ਵਿਟਾਮਿਨ ਸੀ' ਅਤੇ ਕਈ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ। ਇਹ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਅਤੇ ਸਰੀਰ ਦੀ ਗੰਦਗੀ ਬਾਹਰ ਕੱਢਦਾ ਹੈ ਪਰ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਿੰਬੂ ਪਾਣੀ ਪਿਲਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ  ਦੇ ਸਰੀਰ ਨੂੰ ਕੋਈ ਨੁਕਸਾਨ ਨਾ ਪੁੱਜ ਸਕੇ।
1.ਐਲਰਜੀ

ਕੁਝ ਬੱਚਿਆਂ ਨੂੰ ਨਿੰਬੂ ਤੋਂ ਐਲਰਜੀ ਹੋ ਸਕਦੀ ਹੈ, ਜਿਸ ਨਾਲ ਚਮੜੀ 'ਤੇ ਧੱਫੜ, ਉਲਟੀਆਂ ਜਾਂ ਦਸਤ ਹੋ ਸਕਦੇ ਹਨ। ਇਸ ਸਥਿਤੀ 'ਚ ਬੱਚਿਆਂ ਨੂੰ ਨਿੰਬੂ ਪਾਣੀ ਨਹੀਂ ਦੇਣਾ ਚਾਹੀਦਾ।

2.ਦੰਦਾਂ ਲਈ ਨੁਕਸਾਨਦਾਇਕ
ਨਿੰਬੂ ਦਾ ਖੱਟਾਪਨ ਦੰਦਾਂ ਦੇ ਏਨਾਮਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਨਿੰਬੂ ਪਾਣੀ ਸਿਹਤ ਲਈ ਚੰਗਾ ਹੋ ਸਕਦਾ ਹੈ, ਪਰ ਇਹ ਛੋਟੇ ਬੱਚਿਆਂ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਿੰਬੂ ਪਾਣੀ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਦੇਣਾ ਹੀ ਹੈ ਤਾਂ ਬਹੁਤ ਘੱਟ ਮਾਤਰਾ ਵਿੱਚ ਦਿਓ। ਪਾਣੀ 'ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾਓ ਜਾਂ ਤੁਸੀਂ ਨਿੰਬੂ ਦੇ ਰਸ 'ਚ ਥੋੜ੍ਹੀ ਜਿਹੀ ਖੰਡ ਜਾਂ ਸ਼ਹਿਦ ਮਿਲਾ ਸਕਦੇ ਹੋ।


Harinder Kaur

Content Editor

Related News