ਸ਼ਾਹਿਦ ਅਫਰੀਦੀ ਨੇ ਕੀਤਾ ਯਾਸੀਨ ਮਲਿਕ ਦਾ ਸਮਰਥਨ, ਅਮਿਤ ਮਿਸ਼ਰਾ ਨੇ ਇੰਝ ਲਿਆ ਲੰਮੇ ਹੱਥੀਂ

Wednesday, May 25, 2022 - 06:28 PM (IST)

ਸ਼ਾਹਿਦ ਅਫਰੀਦੀ ਨੇ ਕੀਤਾ ਯਾਸੀਨ ਮਲਿਕ ਦਾ ਸਮਰਥਨ, ਅਮਿਤ ਮਿਸ਼ਰਾ ਨੇ ਇੰਝ ਲਿਆ ਲੰਮੇ ਹੱਥੀਂ

ਸਪੋਰਟਸ ਡੈਸਕ- ਪਾਕਿਸਤਾਨ ਦੇ ਸਾਬਕਾ ਕਪਤਾਨ ਤੇ ਆਲਰਾਊਂਡਰ ਖਿਡਾਰੀ ਸ਼ਾਹਿਦ ਅਫਰੀਦੀ ਆਪਣੇ ਵਿਵਾਦਤ ਬਿਆਨਾਂ ਲਈ ਜਾਣੇ ਜਾਂਦੇ ਹਨ। ਉਹ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖ਼ੀਆਂ 'ਚ ਬਣੇ ਰਹਿੰਦੇ ਹਨ। ਸ਼ਾਹਿਦ ਅਫਰੀਦੀ ਨੇ ਇਕ ਵਾਰ ਮੁੜ ਤੋਂ ਭਾਰਤ ਦੇ ਅੰਦਰੂਨੀ ਮਾਮਲਿਆਂ 'ਤੇ ਬਿਆਨ ਦਿੱਤਾ ਹੈ। ਅਫਰੀਦੀ ਨੇ ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਲੈ ਕੇ ਭੜਕਾਉਣ ਵਾਲਾ ਟਵੀਟ ਕੀਤਾ ਹੈ।

ਇਹ ਵੀ ਪੜ੍ਹੋ : ਥਾਮਸ ਕੱਪ ਜਿੱਤਣ ਵਾਲੀ ਟੀਮ ਪ੍ਰਤੀ ਪੰਜਾਬ ਸਰਕਾਰ ਦੀ ਬੇਰੁਖ਼ੀ, ਵਧਾਈ ਸੰਦੇਸ਼ ਤਕ ਨਹੀਂ ਦਿੱਤਾ

ਅਫਰੀਦੀ ਨੇ ਯਾਸੀਨ ਮਲਿਕ ਦੇ ਸਮਰਥਨ 'ਚ ਕੀਤਾ ਟਵੀਟ 

ਸ਼ਾਹਿਦ ਅਫਰੀਦੀ ਨੇ ਵੱਖਵਾਦੀ ਨੇਤਾ ਯਾਸੀਨ ਮਲਿਕ 'ਤੇ ਟਵਿੱਟ ਕਰਦੇ ਹੋਏ ਲਿਖਿਆ ਕਿ ਆਪਣੇ ਮਨੁੱਖੀ ਹੱਕਾਂ ਦੇ ਘਾਣ ਦੇ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਨੂੰ ਭਾਰਤ ਜਿਸ ਤਰ੍ਹਾਂ ਨਾਲ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਇਕਦਮ ਵਿਅਰਥ ਹੈ। ਯਾਸੀਨ ਮਲਿਕ ਦੇ ਖ਼ਿਲਾਫ ਝੂਠੇ ਦੋਸ਼ ਕਸ਼ਮੀਰ ਦੀ ਆਜ਼ਾਦੀ ਦੇ ਸੰਘਰਸ਼ ਨੂੰ ਰੋਕ ਨਹੀਂ ਸਕਣਗੇ। ਕਸ਼ਮੀਰ ਦੇ ਨੇਤਾ ਦੇ ਖ਼ਿਲਾਫ਼ ਇਸ ਤਰ੍ਹਾਂ ਦੇ ਗ਼ੈਰ ਕਾਨੂੰਨੀ ਟ੍ਰਾਇਲਸ ਨੂੰ ਲੈ ਕੇ ਮੈਂ ਯੂ. ਐੱਨ. ਤੋਂ ਅਪੀਲ ਕਰਦਾ ਹਾਂ ਕਿ ਉਹ ਇਸ ਮਾਮਲੇ 'ਤੇ ਧਿਆਨ ਦੇਵੇ।

ਅਮਿਤ ਮਿਸ਼ਰਾ ਨੇ ਦਿੱਤਾ ਸ਼ਾਹਿਦ ਅਫਰੀਦੀ ਨੂੰ ਕਰਾਰਾ ਜਵਾਬ

ਭਾਰਤ ਦੇ ਲੈੱਗ ਸਪਿਨਰ ਅਮਿਤ ਮਿਸ਼ਰਾ ਨੇ ਸ਼ਾਹਿਦ ਅਫ਼ਰੀਦੀ ਦੇ ਇਸ ਟਵੀਟ 'ਤੇ ਜ਼ਬਰਦਸਤ ਕਰਾਰਾ ਜਵਾਬ ਦਿੱਤਾ ਹੈ। ਅਮਿਤ ਮਿਸ਼ਰਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਸ਼ਾਹਿਦ ਅਫਰੀਦੀ ਯਾਸੀਨ ਮਲਿਕ ਨੇ ਖ਼ੁਦ ਅਦਾਲਤ 'ਚ ਆਪਣਾ ਜੁਰਮ ਕਬੂਲਿਆ ਹੈ। ਤੁਹਾਡੀ ਜਨਮ ਮਿਤੀ ਦੀ ਤਰ੍ਹਾਂ ਸਭ ਕੁਝ ਗ਼ਲਤ ਨਹੀਂ ਹੁੰਦਾ। 

ਇਹ ਵੀ ਪੜ੍ਹੋ : IPL ਦੀ ਥਕਾਵਟ ਦੂਰ ਕਰਨ ਲਈ ਮਾਲਦੀਵ ਪਹੁੰਚੇ ਰੋਹਿਤ ਸ਼ਰਮਾ, ਪਤਨੀ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ

ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਸ਼ਾਹਿਦ ਅਫ਼ਰੀਦੀ ਨੇ ਕਸ਼ਮੀਰ ਦਾ ਰਾਗ ਅਲਾਪਿਆ ਹੈ। ਉਹ ਪਹਿਲਾਂ ਵੀ ਕਈ ਵਾਰ ਕਸ਼ਮੀਰ ਦੀ ਆਜ਼ਾਦੀ ਦਾ ਰਾਗ ਅਲਾਪ ਚੁੱਕੇ ਹਨ। ਉਦੋਂ ਭਾਰਤ ਦੇ ਕ੍ਰਿਕਟਰ ਗੌਤਮ ਗੰਭੀਰ ਨੇ ਅਫ਼ਰੀਦੀ ਨੂੰ ਜਵਾਬ ਦੇ ਕੇ ਉਸ ਦੀ ਬੋਲਤੀ ਬੰਦ ਕਰ ਦਿੱਤੀ ਸੀ। ਹੁਣ ਅਫਰੀਦੀ ਦੇ ਇਸ ਬਿਆਨ 'ਤੇ ਗੌਤਮ ਗੰਭੀਰ ਕੀ ਪ੍ਰਤੀਕਿਰਿਆ ਦਿੰਦੇ ਹਨ ਉਹ ਦੇਖਣਾ ਦਿਲਚਸਪ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ।  ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News