INDvsSA : ਸ਼ਾਹਬਾਜ਼ ਨਦੀਮ ਨੇ ਡੈਬਿਊ ਟੈਸਟ ਮੈਚ ''ਚ ਝਟਕਿਆ ਵਿਕਟ, ਬਣਾਇਆ ਇਹ ਰਿਕਾਰਡ

Monday, Oct 21, 2019 - 04:39 PM (IST)

INDvsSA : ਸ਼ਾਹਬਾਜ਼ ਨਦੀਮ ਨੇ ਡੈਬਿਊ ਟੈਸਟ ਮੈਚ ''ਚ ਝਟਕਿਆ ਵਿਕਟ, ਬਣਾਇਆ ਇਹ ਰਿਕਾਰਡ

ਸਪੋਰਟਸ ਡੈਸਕ— ਦੱਖਣੀ ਅਫਰੀਕਾ ਖਿਲਾਫ ਖੇਡੇ ਜਾ ਰਹੇ ਤੀਜੇ ਅਤੇ ਸੀਰੀਜ਼ ਦੇ ਆਖ਼ਰੀ ਟੈਸਟ 'ਚ ਭਾਰਤੀ ਗੇਂਦਬਾਜ਼ ਸ਼ਾਹਬਾਜ਼ ਨਦੀਮ ਨੇ ਡੈਬਿਊ ਮੈਚ 'ਚ ਹੀ ਵਿਕਟ ਹਾਸਲ ਕੀਤਾ ਹੈ। ਉਨ੍ਹਾਂ ਨੇ ਇਹ ਸਫਲਤਾ ਵਿਕਟਕੀਪਰ ਰਿਧੀਮਾਨ ਸਾਹਾ ਦੇ ਸਟੰਪ ਦੀ ਵਜ੍ਹਾ ਨਾਲ ਪ੍ਰਾਪਤ ਕੀਤੀ ਅਤੇ ਨਦੀਮ ਅਜਿਹਾ ਕਰਨ ਵਾਲੇ ਚੌਥੇ ਭਾਰਤੀ ਬਣ ਗਏ ਹਨ। ਨਦੀਮ ਨੇ 32 ਦੌੜਾਂ 'ਤੇ ਖੇਡ ਰਹੇ ਟੇਮਬਾ ਬਾਵੁਮਾ ਨੂੰ ਵਿਕਟਕੀਪਰ ਰਿਧੀਮਾਨ ਸਾਹਾ ਦੇ ਹੱਥੋਂ ਸਟੰਪ ਆਊਟ ਕਰਵਾ ਕੇ ਪਵੇਲੀਅਨ ਭੇਜਿਆ। ਬਾਵੁਮਾ ਇਸ ਦੌਰਾਨ 32 ਦੌੜਾਂ 'ਤੇ ਖੇਡ ਰਹੇ ਸਨ। ਨਦੀਮ ਤੋਂ ਪਹਿਲਾਂ ਡਬਲਯੂ. ਵੀਰਨ , ਐੱਮ. ਵੈਂਕਟਰਮਨ ਅਤੇ ਆਸ਼ੀਸ਼ ਕਪੂਰ ਨੇ ਆਪਣੇ-ਆਪਣੇ ਡੈਬਿਊ ਟੈਸਟ ਇੰਟਰਨੈਸ਼ਨਲ ਮੈਚ 'ਚ ਸਟੰਪ ਆਊਟ ਦੇ ਜ਼ਰੀਏ ਪਹਿਲਾ ਵਿਕਟ ਝਟਕਿਆ ਸੀ।
PunjabKesari
ਭਾਰਤ ਬਨਾਮ ਦੱ. ਅਫਰੀਕਾ ਵਿਚਾਲੇ ਮੈਚ ਦਾ ਹਾਲ
ਭਾਰਤ ਨੇ ਪਹਿਲੀ ਪਾਰੀ 'ਚ ਰੋਹਿਤ ਸ਼ਰਮਾ ਦੇ ਦੋਹਰੇ ਸੈਂਕੜੇ (212) ਅਤੇ ਅਜਿੰਕਯ ਰਹਾਨੇ ਦੇ ਸੈਂਕੜੇ (115) ਦੀ ਬਦੌਲਤ 498 ਦੌੜਾਂ 'ਤੇ ਪਹਿਲੀ ਪਾਰੀ ਐਲਾਨੀ। ਇਸ ਦੇ ਜਵਾਬ 'ਚ ਦੱਖਣੀ ਅਫਰੀਕਾ ਟੀਮ 162 'ਤੇ ਹੀ ਆਲ ਆਊਟ ਹੋ ਗਈ ਅਤੇ ਭਾਰਤ ਨੂੰ 335 ਦੌੜਾਂ ਦੀ ਬੜ੍ਹਤ ਮਿਲ ਗਈ। ਭਾਰਤ ਨੇ ਦੂਜੇ ਟੈਸਟ ਦੀ ਤਰ੍ਹਾਂ ਤੀਜੇ ਟੈਸਟ 'ਚ ਵੀ ਫਾਲੋਆਨ ਨਹੀਂ ਲਿਆ। ਹੁਣ ਦੱਖਣੀ ਅਫਰੀਕਾ ਟੀਚੇ ਦੀ ਪ੍ਰਾਪਤੀ ਲਈ ਮੈਦਾਨ 'ਤੇ ਸੰਘਰਸ਼ ਕਰ ਰਹੀ ਹੈ ਅਤੇ ਉਨ੍ਹਾਂ ਨੇ ਖ਼ਰਾਬ ਸ਼ੁਰੂਆਤ ਕਰਦੇ ਹੋਏ 36 ਦੌੜਾਂ 'ਤੇ ਹੀ 5 ਵਿਕਟਾਂ ਗੁਆ ਲਈਆਂ।


author

Tarsem Singh

Content Editor

Related News