ਵਨਡੇ ਟੀਮ ’ਚੋਂ ਬਾਹਰ ਕਰਨ ’ਤੇ ਬੋਲੀ ਸ਼ੇਫਾਲੀ, ਮਹਿਸੂਸ ਹੋਇਆ ਕਿ ਮੇਰੀ ਖੇਡ ’ਚ ਕੁਝ ਕਮੀ ਹੈ

03/24/2021 7:22:28 PM

ਲਖਨਊ— ਭਾਰਤੀ ਨੌਜਵਾਨ ਬੱਲੇਬਾਜ਼ ਸ਼ੇਫਾਲੀ ਵਰਮਾ ਟੀ-20 ਵਿਚ ਆਪਣੀ ਤੇਜ਼-ਤਰਾਰ ਖੇਡ ਦੇ ਬਾਵਜੂਦ ਵਨਡੇ ’ਚ ਅਣਦੇਖੀ ਕੀਤੇ ਜਾਣ ਤੋਂ ਨਿਰਾਸ਼ ਨਹੀਂ ਹੋਈ ਸੀ ਅਤੇ ਉਸ ਨੇ ਕਿਹਾ ਕਿ ਇਸ ਨੇ ਉਸ ਨੂੰ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਕਿਉਂਕਿ ਉਹ ਜਾਣਦੀ ਸੀ ਕਿ ਉਸ ਦੀ ਖੇਡ ਵਿਚ ਕੁਝ ਕਮੀ ਕਾਰਨ ਅਜਿਹਾ ਹੋਇਆ ਸੀ। ਦੱਖਣੀ ਅਫ਼ਰੀਕਾ ਤੋਂ ਮੰਗਲਵਾਰ ਟੀ-20 ਸੀਰੀਜ਼ ਵਿਚ ਮਿਲੀ 1-2 ਦੀ ਹਾਰ ਦੇ ਬਾਵਜੂਦ 17 ਸਾਲ ਦੀ ਖਿਡਾਰਨ ਨੂੰ ‘ਪਲੇਅਰ ਆਫ਼ ਦਿ ਸੀਰੀਜ਼’ ਚੁਣਿਆ ਗਿਆ।
ਇਹ ਵੀ ਪੜ੍ਹੋ : IND vs ENG : ਟੀਮ ਇੰਡੀਆ ਨੂੰ ਲਗਾ ਵੱਡਾ ਝਟਕਾ, ODI ਸੀਰੀਜ਼ ਤੋਂ ਬਾਹਰ ਹੋਇਆ ਇਹ ਸਟਾਰ ਖਿਡਾਰੀ

ਤੀਜੇ ਅਤੇ ਆਖ਼ਰੀ ਮੈਚ ਵਿਚ ਉਸ ਨੇ 30 ਗੇਂਦਾਂ ਵਿਚ 60 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਭਾਰਤ ਨੇ ਜਿੱਤ ਦਰਜ ਕੀਤੀ। ਸ਼ੇਫਾਲੀ ਟੀ-20 ਵਿਚ ਆਪਣੀ ਸ਼ਾਨਦਾਰ ਫਾਰਮ ਦੀ ਬਦੌਲਤ ਛੋਟੇ ਫ਼ਾਰਮੈੱਟ ਦੀ ਆਈ. ਸੀ. ਸੀ. ਰੈਂਕਿੰਗ ਵਿਚ ਚੋਟੀ ’ਤੇ ਪਹੁੰਚੀ ਸੀ ਪਰ ਇਹ ਵੀ ਉਸ ਨੂੰ ਵਨਡੇ ਟੀਮ ਵਿਚ ਸਥਾਨ ਨਹੀਂ ਦਿਵਾ ਸਕੀ ਅਤੇ ਉਹ ਇਸ ਬਾਰੇ ਕੋਈ ਸ਼ਿਕਾਇਤ ਵੀ ਨਹੀਂ ਕਰ ਰਹੀ। ਸ਼ੇਫਾਲੀ ਨੇ ਮੈਚ ਤੋਂ ਬਾਅਦ ਆਨਲਾਈਨ ਪ੍ਰੈਸ ਕਾਨਫਰੰਸ ਵਿਚ ਕਿਹਾ, ‘‘ਜਦੋਂ ਮੈਨੂੰ ਵਨਡੇ ਲਈ ਨਹੀਂ ਚੁਣਿਆ ਗਿਆ ਸੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੇਰੀ ਖੇਡ ਵਿਚ ਕਿਸੇ ਚੀਜ਼ ਦੀ ਕਮੀ ਹੈ।’’ ਉਸ ਨੇ ਕਿਹਾ ਕਿ ਪਰ ਮੈਂ ਕਪਤਾਨ ਜਾਂ ਕੋਚ ਕੋਲ ਇਸ ਬਾਰੇ ’ਚ ਪੁੱਛਣ ਲਈ ਨਹੀਂ ਗਈ ਕਿਉਂਕਿ ਮੈਂ ਜਾਣਦੀ ਸੀ ਕਿ ਜੇ ਮੇਰਾ ਨਾਂ ਇਸ ਵਿਚ ਸ਼ਾਮਲ ਨਹੀਂ ਹੈ ਤਾਂ ਸ਼ਾਇਦ ਇਹ ਇਸ ਲਈ ਹੋਵੇਗਾ ਕਿ ਮੇਰੇ ਅੰਦਰ ਕੁਝ ਕਮੀ ਹੋਵੇਗੀ। ਹਰਿਆਣਾ ਦੀ ਇਸ ਖਿਡਾਰਨ ਨੇ ਕਿਹਾ ਕਿ ਜਦੋਂ ਉਸ ਨੂੰ ਵਨਡੇ ’ਚੋਂ ਬਾਹਰ ਕੀਤਾ ਗਿਆ ਹੈ ਤਾਂ ਉਸ ਨੇ ਖ਼ੁਦ ਨੂੰ ਬਿਹਤਰ ਖਿਡਾਰਨ ਬਣਨ ਦੀ ਹਰ ਕੋਸ਼ਿਸ਼ ਕੀਤੀ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News