ਅਜ਼ਾਰੇਂਕਾ ਨੂੰ ਹਰਾ ਕੇ ਸੇਰੇਨਾ ਤੀਜੇ ਦੌਰ 'ਚ

03/09/2019 3:16:50 PM

ਇੰਡੀਅਨ ਵੇਲਸ— ਸੇਰੇਨਾ ਵਿਲੀਅਮਸ ਨੇ ਵਿਕਟੋਰੀਆ ਅਜ਼ਾਰੇਂਕਾ ਨੂੰ 7-5, 6-3 ਨਾਲ ਹਰਾ ਕੇ ਇੰਡੀਅਨ ਵੇਲਸ ਡਬਲਿਊ.ਟੀ.ਏ. ਟੂਰਨਾਮੈਂਟ ਦੇ ਤੀਜੇ ਦੌਰ 'ਚ ਪ੍ਰਵੇਸ਼ ਕਰ ਲਿਆ। ਦੁਨੀਆ ਦੀਆਂ ਸਾਬਕਾ ਨੰਬਰ ਇਕ ਖਿਡਾਰਨਾਂ ਵਿਚਾਲੇ ਮੁਕਾਬਲਾ ਲਗਭਗ 2 ਘੰਟੇ 17 ਮਿੰਟ ਤਕ ਚਲਿਆ। ਹੁਣ ਸੇਰੇਨਾ ਦਾ ਸਾਹਮਣਾ ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਸਪੇਨ ਦੀ ਗਾਰਬਾਈਨ ਮੁਗੂਰੂਜ਼ਾ ਨਾਲ ਹੋਵੇਗਾ ਜਿਸ ਨੇ ਅਮਰੀਕਾ ਦੀ ਲੌਰੇਨ ਡੇਵਿਸ ਨੂੰ 6-1, 6-3 ਨਾਲ ਹਰਾਇਆ।
PunjabKesari
ਹੋਰਨਾ ਮੈਚਾਂ 'ਚ ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰਨ ਸਿਮੋਨਾ ਹਾਲੇਪ ਚੈੱਕ ਗਣਰਾਜ ਦੀ ਬਾਰਬੋਰਾ ਸਟ੍ਰਾਈਕੋਵਾ ਨੂੰ 6-2, 6-4 ਨਾਲ ਹਰਾ ਕੇ ਅਗਲੇ ਦੌਰ 'ਚ ਪਹੁੰਚ ਗਈ। ਹੁਣ ਉਹ ਯੂਕ੍ਰੇਨ ਦੀ ਕੁਆਲੀਫਾਇਰ ਕੈਟਰੀਨਾ ਕੋਜਲੋਵਾ ਨਾਲ ਖੇਡੇਗੀ ਜਿਸ ਨੇ ਬੇਲਾਰੂਸ ਦੀ ਅਲੇਕਜ਼ੇਂਦਰਾ ਸੇਸਨੋਵਿਚ ਨੂੰ 6-4, 2-6, 6-0 ਨਾਲ ਹਰਾਇਆ। ਦੁਨੀਆ ਦੀ ਚੌਥੇ ਨੰਬਰ ਦੀ ਖਿਡਾਰਨ ਸਲੋਏਨ ਸਟੀਫੇਂਸ ਨੂੰ ਸਵਿਸ ਕੁਆਲੀਫਾਇਰ ਸਟੇਫਨੀ ਵੋਏਗੇਲੇ ਨੇ 6-3, 6-0 ਨਾਲ ਹਰਾ ਕੇ ਬਾਹਰ ਕੀਤਾ।


Tarsem Singh

Content Editor

Related News