ਦਿੱਲੀ ਨੇ ਜਿੱਤ ਨਾਲ ਖ਼ਤਮ ਕੀਤਾ ਸਫ਼ਰ, ਲਖਨਊ ਨੂੰ ਵੀ 19 ਦੌੜਾਂ ਨਾਲ ਹਰਾ ਕੇ ਪਲੇਆਫ਼ ਦੀ ਰੇਸ 'ਚੋਂ ਕੱਢਿਆ ਬਾਹਰ

Tuesday, May 14, 2024 - 11:50 PM (IST)

ਦਿੱਲੀ ਨੇ ਜਿੱਤ ਨਾਲ ਖ਼ਤਮ ਕੀਤਾ ਸਫ਼ਰ, ਲਖਨਊ ਨੂੰ ਵੀ 19 ਦੌੜਾਂ ਨਾਲ ਹਰਾ ਕੇ ਪਲੇਆਫ਼ ਦੀ ਰੇਸ 'ਚੋਂ ਕੱਢਿਆ ਬਾਹਰ

ਸਪੋਰਟਸ ਡੈਸਕ- ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ 'ਚ ਦਿੱਲੀ ਕੈਪੀਟਲਸ ਨੇ ਲਖਨਊ ਸੁਪਰਜਾਇੰਟਸ ਨੂੰ 19 ਦੌੜਾਂ ਨਾਲ ਹਰਾ ਕੇ ਜਿੱਤ ਨਾਲ ਆਪਣੇ ਅਭਿਆਨ ਦਾ ਅੰਤ ਕੀਤਾ ਹੈ। ਉੱਥੇ ਹੀ ਇਸ ਹਾਰ ਨਾਲ ਲਖਨਊ ਦਾ ਵੀ ਪਲੇਆਫ਼ 'ਚ ਪਹੁੰਚਣ ਦਾ ਰਸਤਾ ਲਗਭਗ ਬੰਦ ਹੀ ਹੋ ਗਿਆ ਹੈ।  

PunjabKesari

ਲਖਨਊ ਦੇ ਕਪਤਾਨ ਕੇ.ਐੱਲ. ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਭਿਸ਼ੇਕ ਪੋਰੇਲ (58) ਤੇ ਟ੍ਰਿਸਟਨ ਸਟੱਬਸ (57*) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ 20 ਓਵਰਾਂ 'ਚ 4 ਵਿਕਟਾਂ ਗੁਆ ਕੇ 208 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ। 

PunjabKesari

ਇਸ ਟੀਚੇ ਦਾ ਪਿੱਛਾ ਕਰਦਿਆਂ ਲਖਨਊ ਦੇ ਕਪਤਾਨ ਕੇ.ਐੱਲ. ਰਾਹੁਲ 3 ਗੇਂਦਾਂ 'ਚ ਸਿਰਫ਼ 5 ਦੌੜਾਂ ਬਣਾ ਕੇ ਇਸ਼ਾਂਤ ਸ਼ਰਮਾ ਦੀ ਗੇਂਦ 'ਤੇ ਮੁਕੇਸ਼ ਕੁਮਾਰ ਹੱਥੋਂ ਕੈਚ ਆਊਟ ਹੋ ਗਏ। ਮਾਰਕਸ ਸਟਾਇਨਿਸ ਵੀ 5 ਦੌੜਾਂ ਬਣਾ ਕੇ ਅਕਸ਼ਰ ਪਟੇਲ ਦਾ ਸ਼ਿਕਾਰ ਬਣਿਆ। 

PunjabKesari

ਕਵਿੰਟਨ ਡੀ-ਕੌਕ 8 ਗੇਂਦਾਂ 'ਚ 12 ਦੌੜਾਂ ਬਣਾ ਕੇ ਇਸ਼ਾਂਤ ਦੀ ਗੇਂਦ 'ਤੇ ਆਊਟ ਹੋ ਕੇ ਪੈਵੇਲੀਅਨ ਪਰਤ ਗਿਆ। ਦੀਪਕ ਹੁੱਡਾ ਬਿਨਾਂ ਖਾਤਾ ਖੋਲ੍ਹੇ ਹੀ ਇਸ਼ਾਂਤ ਦਾ ਤੀਜਾ ਸ਼ਿਕਾਰ ਬਣਿਆ। 

PunjabKesari

ਖੱਬੇ ਹੱਥ ਦੇ ਧਾਕੜ ਬੱਲੇਬਾਜ਼ ਨਿਕੋਲਸ ਪੂਰਨ ਨੇ 27 ਗੇਂਦਾਂ 'ਚ 61 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਤੇ ਆਪਣੀ ਪਾਰੀ 'ਚ ਉਸ ਨੇ 6 ਚੌਕੇ ਤੇ 4 ਛੱਕੇ ਲਗਾਏ। ਪਰ ਉਹ ਮੁਕੇਸ਼ ਕੁਮਾਰ ਦੀ ਗੇਂਦ 'ਤੇ ਅਕਸ਼ਰ ਹੱਥੋਂ ਕੈਚ ਹੋ ਕੇ ਪੈਵੇਲੀਅਨ ਪਰਤ ਗਿਆ। 

PunjabKesari

ਅੰਤ 'ਚ ਅਰਸ਼ਦ ਖ਼ਾਨ ਨੇ ਸ਼ਾਨਦਾਰ ਜੁਝਾਰੂਪਨ ਦਿਖਾਇਆ ਤੇ ਦਿੱਲੀ ਦੇ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕੀਤਾ। ਉਸ ਨੇ 33 ਗੇਂਦਾਂ 'ਚ 3 ਚੌਕਿਆਂ ਤੇ 5 ਛੱਕਿਆਂ ਦੀ ਬਦੌਲਤ ਨਾਬਾਦ 58 ਦੌੜਾਂ ਬਣਾਈਆਂ, ਪਰ ਉਹ ਟੀਮ ਨੂੰ ਜਿੱਤ ਨਾ ਦਿਵਾ ਸਕਿਆ ਤੇ ਲਖਨਊ 20 ਓਵਰਾਂ 'ਚ 9 ਵਿਕਟਾਂ ਗੁਆ ਕੇ 189 ਦੌੜਾਂ ਹੀ ਬਣਾ ਸਕੀ। 

PunjabKesari

ਇਸ ਤਰ੍ਹਾਂ ਦਿੱਲੀ ਨੇ ਇਹ ਮੁਕਾਬਲੇ 19 ਦੌੜਾਂ ਨਾਲ ਆਪਣੇ ਨਾਂ ਕਰ ਲਿਆ। ਹਾਲਾਂਕਿ ਇਸ ਜਿੱਤ ਦਾ ਦਿੱਲੀ ਨੂੰ ਕੋਈ ਖ਼ਾਸ ਫ਼ਾਇਦਾ ਨਹੀਂ ਹੋਵੇਗਾ, ਪਰ ਇਸ ਹਾਰ ਨਾਲ ਲਖਨਊ ਦੀਆਂ ਉਮੀਦਾਂ ਨੂੰ ਜ਼ਰੂਰ ਕਰਾਰਾ ਝਟਕਾ ਲੱਗਿਆ ਹੈ। ਲਖਨਊ ਲਈ ਹੁਣ ਪਲੇਆਫ਼ 'ਚ ਪਹੁੰਚਣ ਦਾ ਰਸਤਾ ਲਗਭਗ ਬੰਦ ਹੀ ਹੋ ਗਿਆ ਹੈ। 

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News