ਚੰਦਰੂ ਜੀ ਨੇ ਜਸਕਰਨ ਨੂੰ ਹਰਾ ਕੇ WBC ਇੰਡੀਆ ਰਾਸ਼ਟਰੀ ਖਿਤਾਬ ਜਿੱਤਿਆ

05/21/2024 9:02:49 PM

ਹੈਦਰਾਬਾਦ–ਤਾਮਿਲਨਾਡੂ ਦੇ ਉੱਭਰਦੇ ਹੋਏ ਮੁੱਕੇਬਾਜ਼ ਚੰਦਰੂ ਜੀ ਨੇ ਪੰਜਾਬ ਦੇ ਜਸਕਰਨ ਸਿੰਘ ਨੂੰ ਚੌਥੇ ਦੌਰ ਵਿਚ ਨਾਕਆਊਟ ਕਰਦੇ ਹੋਏ ਡਬਲਯੂ. ਬੀ. ਸੀ. ਇੰਡੀਆ ਕਰੂਜ਼ਵੇਟ ਚੈਂਪੀਅਨਸ਼ਿਪ ਖਿਤਾਬ ਜਿੱਤਿਆ। ਇਸ ਮੁਕਾਬਲੇ ਵਿਚ 10-0 ਦੀ ਜਿੱਤ-ਹਾਰ ਦੇ ਰਿਕਾਰਡ ਦੇ ਨਾਲ ਉਤਰਿਆ ਚੰਦਰੂ ਉਮੀਦਾਂ ਮੁਤਾਬਕ ਜਿੱਤ ਦਰਜ ਕਰਨ ਵਿਚ ਸਫਲ ਰਿਹਾ। ਉਸ ਨੇ ਹਾਲਾਂਕਿ ਹੌਲੀ ਸ਼ੁਰੂਆਤ ਕੀਤੀ ਤੇ ਜਸਕਰਨ (9-3) ਨੇ ਆਪਣੀ ਲੰਬਾਈ ਦਾ ਫਾਇਦਾ ਚੁੱਕਦੇ ਹੋਏ ਬੜ੍ਹਤ ਬਣਾ ਲਈ। ਦੂਜੇ ਰਾਊਂਡ ਨਾਲ ਹਾਲਾਂਕਿ ਚੰਦਰੂ ਨੇ ਦਬਦਬਾ ਬਣਾਉਣਾ ਸ਼ੁਰੂ ਕੀਤਾ ਤੇ ਫਿਰ ਵਿਰੋਧੀ ਮੁੱਕੇਬਾਜ਼ ਨੂੰ ਕੋਈ ਮੌਕਾ ਨਹੀਂ ਦਿੱਤਾ। ਚੰਦਰੂ ਨੇ ਚੌਥੇ ਤੇ ਫੈਸਲਾਕੁੰਨ ਰਾਊਂਡ ਵਿਚ ਜਸਕਰਨ ਦੇ ਚਿਹਰੇ ’ਤੇ ਸੱਜੇ ਹੱਥ ਨਾਲ ਦਮਦਾਰ ਮੁੱਕਾ ਮਾਰ ਕੇ ਉਸ ਨੂੰ ਢਹਿ-ਢੇਰੀ ਕਰ ਦਿੱਤਾ। ਰੈਫਰੀ ਕੇਵਿਨ ਡੇਵਿਡ ਨੇ ਇਸ ਤੋਂ ਬਾਅਦ ਮੁਕਾਬਲਾ ਰੋਕ ਕੇ ਚੰਦਰੂ ਨੂੰ ਜੇਤੂ ਐਲਾਨ ਕਰ ਦਿੱਤਾ।
ਇਸ ਵਿਚਾਲੇ ਅਕਸ਼ੈ ਚਾਹਲ ਤੇ ਰਾਮ ਸਿੰਘ ਵਿਚਾਲੇ 8 ਰਾਊਂਡਾਂ ਦਾ ਮੁਕਾਬਲਾ ਬਰਾਬਰੀ ’ਤੇ ਰਿਹਾ ਜਦਕਿ ਹਰਿਆਣਾ ਦੇ ਅਨੀਸ਼ ਚੌਧਰੀ ਨੇ ਪੰਜਾਬ ਦੇ ਮਨੀਸ਼ ਸ਼ਰਮਾ ਨੂੰ ਸਰਵਸੰਮਤੀ ਵਾਲੇ ਫੈਸਲੇ ਨਾਲ ਹਰਾਇਆ।


Aarti dhillon

Content Editor

Related News