ਸੰਗਾਕਾਰਾ ਨੇ ICC ਚੇਅਰਮੈਨ ਅਹੁਦੇ ਲਈ ਗਾਂਗੁਲੀ ਦਾ ਕੀਤਾ ਸਮਰਥਨ

Sunday, Jul 26, 2020 - 08:18 PM (IST)

ਸੰਗਾਕਾਰਾ ਨੇ ICC ਚੇਅਰਮੈਨ ਅਹੁਦੇ ਲਈ ਗਾਂਗੁਲੀ ਦਾ ਕੀਤਾ ਸਮਰਥਨ

ਨਵੀਂ ਦਿੱਲੀ– ਸ਼੍ਰੀਲੰਕਾ ਦੇ ਧਾਕੜ ਕ੍ਰਿਕਟਰ ਕੁਮਾਰ ਸੰਗਾਕਾਰਾ ਨੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਚੇਅਰਮੈਨ ਅਹੁਦੇ ਲਈ ਸੌਰਭ ਗਾਂਗੁਲੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਮੁਖੀ ਦਾ 'ਤੇਜ਼ ਕ੍ਰਿਕਟ ਦਿਮਾਗ' ਤੇ ਪ੍ਰਸ਼ਾਸਕ ਦੇ ਰੂਪ ਵਿਚ ਤਜਰਬਾ ਉਸ ਨੂੰ ਇਸ ਭੂਮਿਕਾ ਲਈ 'ਕਾਫੀ ਉਪਯੋਗੀ' ਦਾਅਵੇਦਾਰ ਬਣਾਉਂਦਾ ਹੈ। ਸੰਗਾਕਾਰਾ ਨੇ ਮੰਨਿਆ ਕਿ ਉਹ ਗਾਂਗੁਲੀ ਦਾ ਵੱਡਾ ਸਮਰੱਥਕ ਹੈ। ਉਸ ਨੇ ਕਿਹਾ ਕਿ ਸਾਬਕਾ ਭਾਰਤੀ ਕਪਤਾਨ ਦੀ ਕੌਮਾਂਤਰੀ ਮਾਨਸਿਕਤਾ ਹੈ, ਜਿਹੜੀ ਮਹੱਤਵਪੂਰਨ ਅਹੁਦਿਆਂ 'ਤੇ ਰਹਿੰਦੇ ਹੋਏ ਪੱਖਪਾਤ ਰਹਿਤ ਰਹਿਣ ਲਈ ਜ਼ਰੂਰੀ ਹੈ। Merilbone ਕ੍ਰਿਕਟ ਕਲੱਬ  ਦੇ ਮੌਜੂਦਾ ਪ੍ਰਧਾਨ ਸੰਗਾਕਾਰਾ ਨੇ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸੌਰਵ ਗਾਂਗੁਲੀ ਬਦਲਾਵ ਲਿਆ ਸਕਦੇ ਹਨ।

PunjabKesari


author

Gurminder Singh

Content Editor

Related News