ਆਸਟਰੇਲੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਆਖਰੀ-16 ''ਚ ਪਹੁੰਚੇ ਸਮੀਰ ਅਤੇ ਪ੍ਰਣੀਤ

05/09/2018 3:06:17 PM

ਸਿਡਨੀ : ਭਾਰਤੀ ਬੈਡਮਿੰਟਨ ਖਿਡਾਰੀ ਬੀ. ਸਾਈ ਪ੍ਰਣੀਤ ਅਤੇ ਸਮੀਰ ਵਰਮਾ ਨੇ ਚੰਗੀ ਸ਼ੁਰੂਆਤ ਦੇ ਨਾਲ ਆਸਟਰੇਲੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਆਖਰੀ-16 'ਚ ਪ੍ਰਵੇਸ਼ ਕਰ ਲਿਆ ਹੈ। ਦੁਨੀਆ 'ਚ 18ਵੀਂ ਰੈਂਕਿੰਗ ਪ੍ਰਾਪਤ ਪ੍ਰਣੀਤ ਨੇ ਬੁੱਧਵਾਰ ਨੂੰ ਖੇਡੇ ਗਏ ਪੁਰਸ਼ ਸਿੰਗਲ ਵਰਗ ਦੇ ਪਹਿਲੇ ਦੌਰ 'ਚ ਇਜ਼ਰਾਈਲ ਦੇ ਖਿਡਾਰੀ ਮਿਸ਼ਾ ਜਿਲਬੇਰਮਾਨ ਨੂੰ ਮਾਤ ਦਿੱਤੀ। ਉਥੇ ਹੀ ਸਮੀਰ ਨੇ ਨਿਊਜ਼ੀਲੈਂਡ ਦੇ ਅਭਿਨਵ ਮਨੋਟਾ ਨੂੰ ਹਰਾਇਆ।

ਪ੍ਰਣੀਤ ਨੇ 45 ਮਿੰਟ ਤੱਕ ਚਲੇ ਮੈਚ 'ਚ ਦੁਨੀਆ 'ਚ 54ਵੀਂ ਰੈਂਕਿੰਗ ਪ੍ਰਾਪਤ ਮਿਸ਼ਾ ਨੂੰ ਸਿੱਧੇ ਖੇਡ 'ਚ 21-17, 21-14 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ। ਹੁਣ ਉਨ੍ਹਾਂ ਦਾ ਸਾਹਮਣਾ ਭਾਰਤ ਦੇ ਰਾਹੁਲ ਯਾਦਵ ਚਿੱਟਾਬੋਈਨਾ ਅਤੇ ਇੰਡੋਨੇਸ਼ੀਆ ਦੇ ਪਾਂਜੀ ਅਹਿਮਦ ਮੌਲਾਨਾ ਵਿਚਾਲੇ ਮੁਕਾਬਲੇ ਦੇ ਜੇਤੂ ਖਿਡਾਰੀ ਨਾਲ ਹੋਵੇਗਾ।

ਇਸ ਤੋਂ ਇਲਾਵਾ ਇਕ ਹੋਰ ਮੈਚ ਦੁਨੀਆ ਦੇ 26ਵੀਂ ਰੈਂਕ ਪ੍ਰਾਪਤ ਸਮੀਰ ਨੇ ਅਭਿਨਵ ਨੂੰ 42 ਮਿੰਟ 'ਚ 13-21, 21-09, 21-07 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ, ਜਿਥੇ ਉਸਦਾ ਸਾਹਮਣਾ ਜਾਪਾਨ ਦੇ ਤਾਕੁਮਾ ਯੁਡਾ ਨਾਲ ਹੋਵੇਗਾ. ਤਾਕੁਮਾ ਨੇ ਪਹਿਲੇ ਦੌਰ 'ਚ ਸਮੀਰ ਦੇ ਭਰਾ ਸੌਰਭ ਨੂੰ 19-21, 21-17, 21-12 ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ ਸੀ।


Related News