ਯਾਨਿਕ ਸਿਨਰ ਅਤੇ ਗ੍ਰਿਗੋਰ ਦਿਮਿਤਰੋਵ ਮਿਆਮੀ ਓਪਨ ਦੇ ਫਾਈਨਲ ''ਚ ਪਹੁੰਚੇ

03/30/2024 5:05:59 PM

ਮਿਆਮੀ ਗਾਰਡਨ (ਅਮਰੀਕਾ)- ਦੂਜਾ ਦਰਜਾ ਪ੍ਰਾਪਤ ਯਾਨਿਕ ਸਿਨਰ ਨੇ ਸ਼ੁੱਕਰਵਾਰ ਨੂੰ ਇੱਥੇ ਤੀਜਾ ਦਰਜਾ ਪ੍ਰਾਪਤ ਦਾਨਿਲ ਮੇਦਵੇਦੇਵ ਨੂੰ ਹਰਾ ਕੇ ਮਿਆਮੀ ਓਪਨ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਐਤਵਾਰ ਨੂੰ ਫਾਈਨਲ ਵਿੱਚ ਸਿਨੇਰ ਦਾ ਸਾਹਮਣਾ 11ਵਾਂ ਦਰਜਾ ਪ੍ਰਾਪਤ ਗ੍ਰਿਗੋਰ ਦਿਮਿਤਰੋਵ ਨਾਲ ਹੋਵੇਗਾ, ਜਿਸ ਨੇ ਦੂਜੇ ਸੈਮੀਫਾਈਨਲ ਵਿੱਚ ਚੌਥਾ ਦਰਜਾ ਪ੍ਰਾਪਤ ਅਲੈਗਜ਼ੈਂਡਰ ਜ਼ਵੇਰੇਵ ਨੂੰ ਹਰਾਇਆ ਸੀ। ਸਿਨਰ ਨੇ ਸੈਮੀਫਾਈਨਲ 'ਚ ਜ਼ਬਰਦਸਤ ਪ੍ਰਦਰਸ਼ਨ ਦਿਖਾਇਆ ਅਤੇ ਮੇਦਵੇਦੇਵ ਨੂੰ 6-1, 6-2 ਨਾਲ ਹਰਾਇਆ। ਕੁਆਰਟਰ ਫਾਈਨਲ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਕਾਰਲੋਸ ਅਲਕਾਰਜ਼ ਨੂੰ ਹਰਾਉਣ ਤੋਂ ਬਾਅਦ ਦਿਮਿਤਰੋਵ ਨੇ ਸੈਮੀਫਾਈਨਲ ਵਿੱਚ ਜਰਮਨੀ ਦੇ ਜ਼ਵੇਰੇਵ ਨੂੰ 6-4, 6-7, 6-4 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਮਹਿਲਾ ਵਰਗ ਦਾ ਫਾਈਨਲ ਸ਼ਨੀਵਾਰ ਨੂੰ ਅਮਰੀਕਾ ਦੀ ਡੇਨੀਅਲ ਕੋਲਿਨਸ ਅਤੇ ਚੌਥਾ ਦਰਜਾ ਪ੍ਰਾਪਤ ਏਲੇਨਾ ਰਾਇਬਾਕੀਨਾ ਵਿਚਾਲੇ ਖੇਡਿਆ ਜਾਵੇਗਾ। 


Tarsem Singh

Content Editor

Related News