ਸੈਮ ਰੇਨਬਰਡ ਨੇ ਤੋੜਿਆ ਆਸਟਰੇਲੀਆਈ ਘਰੇਲੂ ਕ੍ਰਿਕਟ ਦਾ 164 ਸਾਲ ਪੁਰਾਣਾ ਰਿਕਾਰਡ
Friday, Mar 25, 2022 - 01:26 AM (IST)
ਖੇਡ ਡੈਸਕ- ਤਸਮਾਨੀਆ ਦੇ ਤੇਜ਼ ਗੇਂਦਬਾਜ਼ ਸੈਮ ਰੇਨਬਰਡ ਨੇ ਆਸਟਰੇਲੀਆਈ ਘਰੇਲੂ ਕ੍ਰਿਕਟ ਟੂਰਨਾਮੈਂਟ ਸ਼ੇਫੀਲਡ ਸ਼ੀਲਡ ਦੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ 8 ਵਿਕਟਾਂ ਹਾਸਲ ਕਰਨ ਦਾ ਰਿਕਾਰਡ ਬਣਾ ਦਿੱਤਾ ਹੈ। ਹੋਬਾਰਟ ਦੇ ਮੈਦਾਨ 'ਤੇ ਕਵੀਂਸਲੈਂਡ ਦੇ ਵਿਰੁੱਧ ਖੇਡਦੇ ਹੋਏ ਰੇਨਬਰਡ ਨੇ ਪਹਿਲੀ ਪਾਰੀ ਵਿਚ ਸਿਰਫ 21 ਦੌੜਾਂ 'ਤੇ 8 ਵਿਕਟਾਂ ਹਾਸਲ ਕੀਤੀਆਂ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਇਸ ਦੌਰਾਨ ਕੇਵਲ 14.5 ਓਵਰ ਸੁੱਟੇ, ਜਿਸ ਵਿਚ ਅੱਠ ਮਿਡਨ ਵੀ ਸਨ। ਕਵੀਂਸਲੈਂਡ ਦੀ ਪੂਰੀ ਟੀਮ ਪਹਿਲੀ ਪਾਰੀ ਵਿਚ 104 ਦੌੜਾਂ 'ਤੇ ਆਊਟ ਹੋ ਗਈ। ਉਸ ਤੋਂ ਪਹਿਲਾਂ ਤਸਮਾਨੀਆ ਦੇ ਲਈ ਸ਼ੇਫੀਲਡ ਸ਼ੀਲਡ ਵਿਚ ਸਰਵਸ੍ਰੇਸ਼ਠ ਗੇਂਦਬਾਜ਼ੀ ਦੇ ਅੰਕੜੇ ਪੱਛਮੀ ਆਸਟਰੇਲੀਆ ਦੇ ਵਿਰੁੱਧ ਪੀਟਰ ਕਲਾਸ ਦੇ ਨਾਂ ਸੀ, ਜਿਨ੍ਹਾਂ ਨੇ 1984 ਵਿਚ 8-95 ਦਾ ਅੰਕੜਾ ਕੱਢਿਆ ਸੀ।
ਇਹ ਖ਼ਬਰ ਪੜ੍ਹੋ- ਸਮਿੱਥ ਨੇ ਆਪਣੇ ਨਾਂ ਕੀਤਾ ਵੱਡਾ ਰਿਕਾਰਡ, ਸੰਗਕਾਰਾ ਤੇ ਸਚਿਨ ਵਰਗੇ ਦਿੱਗਜਾਂ ਨੂੰ ਛੱਡਿਆ ਪਿੱਛੇ
ਸੈਮ ਨੇ ਇਸ ਦੇ ਨਾਲ ਹੀ ਆਸਟਰੇਲੀਆਈ ਘਰੇਲੀ ਕ੍ਰਿਕਟ ਦਾ 164 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ। ਜੇਕਰ ਆਸਟਰੇਲੀਆਈ ਘਰੇਲੂ ਕ੍ਰਿਕਟ ਦੇ ਰਿਕਾਰਡਾਂ 'ਤੇ ਨਜ਼ਰ ਮਾਰੀਏ ਤਾਂ ਤਸਮਾਨੀਆ ਦੇ ਹੀ ਵਿਲੀਅਮ ਬ੍ਰਾਉਨ ਨੇ ਮਾਰਚ 1858 ਵਿਚ ਵਿਕਟੋਰੀਆ ਦੇ ਵਿਰੁੱਧ 8-31 ਦਾ ਪ੍ਰਦਰਸ਼ਨ ਕੀਤਾ ਸੀ। ਇਹ ਫਸਟ ਕਲਾਸ ਦੀ ਇਕ ਪਾਰੀ ਦਾ ਸਭ ਤੋਂ ਵੱਡਾ ਰਿਕਾਰਡ ਸੀ। ਹੁਣ ਇਹ ਰਿਕਾਰਡ ਰੇਨਬਰਡ ਦੇ ਨਾਂ 'ਤੇ ਹੋ ਗਿਆ ਹੈ। ਰੇਨਬਰਡ ਨੇ ਦੂਜੀ ਪਾਰੀ ਵਿਚ 12.2 ਓਵਰ ਸੁੱਟਦੇ ਹੋਏ 21 ਦੌੜਾਂ 'ਤੇ ਪੰਜ ਵਿਕਟਾਂ ਹਾਸਲ ਕੀਤੀਆਂ। ਇਸ ਤਰ੍ਹਾਂ ਮੈਚ ਵਿਚ ਉਸਦਾ ਪ੍ਰਦਰਸ਼ਨ 42 ਦੌੜਾਂ 'ਤੇ 13 ਵਿਕਟਾਂ ਹਨ।
ਇਹ ਖ਼ਬਰ ਪੜ੍ਹੋ- FIH ਹਾਕੀ ਪ੍ਰੋ ਲੀਗ : ਨਿਊਜ਼ੀਲੈਂਡ, ਸਪੇਨ ਦੀ ਮੇਜ਼ਬਾਨੀ ਕਰੇਗਾ ਭਾਰਤ
ਰੇਨਬਰਡ ਨੇ 2012 ਸੀਜ਼ਨ ਵਿਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਦਹਾਕੇ ਵਿਚ ਕੁੱਲ 162 ਫਸਟ ਕਲਾਸ ਵਿਕਟਾਂ ਹਾਸਲ ਕੀਤੀਆਂ। ਅਕਤੂਬਰ 2013 'ਚ ਬਲੈਕਟਾਊਨ ਵਿਚ ਐੱਨ. ਐੱਸ. ਡਬਲਯੂ. ਦੇ ਵਿਰੁੱਧ ਉਨ੍ਹਾਂ ਨੇ 6-68 ਵਿਕਟਾਂ ਹਾਸਲ ਕੀਤੀਆਂ। ਉਹ ਵਰਤਮਾਨ 'ਚ ਪੀਟਰ ਸਿਡਲ ਦੇ ਬਾਅਦ ਤਸਮਾਨੀਆ ਦੇ ਲਈ ਦੂਜੇ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਹਨ, ਜਿਸ ਦੇ ਨਾਂ 19 ਵਿਕਟਾਂ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।