ਜਾਪਾਨ ਦੀ ਸਾਇਕਾ ਹੱਥੋਂ ਹਾਰ ਕੇ ਡੈੱਨਮਾਰਕ ਓਪਨ ''ਚੋਂ ਬਾਹਰ ਹੋਈ ਸਾਇਨਾ

Saturday, Oct 19, 2019 - 02:02 PM (IST)

ਜਾਪਾਨ ਦੀ ਸਾਇਕਾ ਹੱਥੋਂ ਹਾਰ ਕੇ ਡੈੱਨਮਾਰਕ ਓਪਨ ''ਚੋਂ ਬਾਹਰ ਹੋਈ ਸਾਇਨਾ

ਨਵੀਂ ਦਿੱਲੀ : ਭਾਰਤੀ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਦਾ ਡੈੱਨਮਾਰਕ ਓਪਨ ਵਿਚ ਬਹੁਤ ਜ਼ਿਆਦਾ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ। ਸਾਇਨਾ ਪਹਿਲੇ ਹੀ ਰਾਊਂਡ ਵਿਚ ਜਾਪਾਨ ਦੀ ਸਾਇਕਾ ਤਾਕਾਸ਼ਾਹੀ ਹੱਥੋਂ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਈ। ਜਾਪਾਨ ਦੀ ਇਸ 11ਵੀਂ ਰੈਂਕ ਦੀ ਖਿਡਾਰਨ ਨੇ ਸਾਇਨਾ ਨੂੰ 37 ਮਿੰਟ ਤਕ ਚੱਲੇ ਮੈਚ ਵਿਚ 21-15, 23-21 ਨਾਲ ਹਰਾਇਆ। ਦੋਵਾਂ ਵਿਚਾਲੇ ਇਸ ਮੁਕਾਬਲੇ ਤੋਂ ਪਹਿਲਾਂ ਹੁਣ ਤਕ ਚਾਰ ਮੁਕਾਬਲੇ ਖੇਡੇ ਗਏ ਸੀ ਅਤੇ ਹਰ ਵਾਰ ਸਾਇਨਾ ਨੇ ਜਿੱਤ ਹਾਸਲ ਕੀਤੀ ਸੀ। ਹਾਲਾਂਕਿ ਬੁੱਧਵਾਰ ਨੂੰ ਸਾਇਕਾ ਭਾਰਤੀ ਸ਼ਟਲਰ 'ਤੇ ਹਾਵੀ ਰਹੀ। ਪਹਿਲੇ ਸੈੱਟ ਵਿਚ ਦੋਵੇਂ ਖਿਡਾਰੀਆਂ ਵਿਚਾਲੇ ਬਰਾਬਰੀ ਦੀ ਟੱਕਰ ਦੇਖਣ ਨੂੰ ਮਿਲੀ।

ਦੋਵਾਂ ਵਿਚਾਲੇ 7-7 ਦਾ ਸਕੋਰ ਬਰਾਬਰ ਸੀ ਜਿਸ ਤੋਂ ਬਾਅਦ ਸਾਇਕਾ ਨੇ ਬ੍ਰੇਕ ਤਕ 11-8 ਦੀ ਲੀਡ ਹਾਸਲ ਕਰ ਲਈ। ਬ੍ਰੇਕ ਤੋਂ ਬਾਅਦ ਸਾਇਨਾ ਵਾਪਸੀ ਨਹੀਂ ਕਰ ਸਕੀ। ਹਾਲਾਂਕਿ ਇਸ ਤੋਂ ਬਾਅਦ ਸਾਇਨਾ ਨੇ ਵੁਸੀ ਕਰਦਿਆਂ ਸਕੋਰ 10-15 ਤੋਂ 13-15 ਕੀਤਾ। ਸਾਇਕਾ ਲਈ ਹਰ ਸੈੱਟ ਸੌਖਾ ਨਹੀਂ ਰਿਹਾ ਅਤੇ ਦੋਵਾਂ ਦਾ ਸਕੋਰ 20-20 ਤਕ ਪਹੁੰਚ ਗਿਆ। ਹਾਲਾਂਕਿ ਸਾਇਕਾ ਨੇ 23-21 ਨਾਲ ਸੈੱਟ ਆਪਣੇ ਨਾਂ ਕੀਤਾ।


Related News