ਸਾਇਨਾ ਵੀ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ''ਚੋਂ ਬਾਹਰ

Saturday, Mar 09, 2019 - 01:11 AM (IST)

ਸਾਇਨਾ ਵੀ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ''ਚੋਂ ਬਾਹਰ

ਬਰਮਿੰਘਮ— ਭਾਰਤ ਦੀ ਸਾਇਨਾ ਨੇਹਵਾਲ ਇਕ ਵਾਰ ਫਿਰ ਤਾਈਪੇ ਦੀ ਤੇਈ ਜੂ ਯਿੰਗ ਦੇ ਅੜਿੱਕੇ ਨੂੰ ਪਾਰ ਨਹੀਂ ਕਰ ਸਕੀ ਤੇ ਸ਼ੁੱਕਰਵਾਰ ਨੂੰ ਕੁਆਰਟਰ ਫਾਈਨਲ ਵਿਚ ਜੂ ਯਿੰਗ ਤੋਂ ਹਾਰ ਕੇ ਵੱਕਾਰੀ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਵਿਚੋਂ ਬਾਹਰ ਹੋ ਗਈ।  ਸਾਇਨਾ ਦੀ ਹਾਰ ਦੇ ਨਾਲ ਹੀ ਮਹਿਲਾ ਵਰਗ ਵਿਚ ਭਾਰਤ ਦੀ ਚੁਣੌਤੀ ਖਤਮ ਹੋ ਗਈ। ਪਿਛਲੀ ਸੈਮੀਫਾਈਨਲਿਸਟ ਪੀ. ਵੀ. ਸਿੰਧੂ ਨੂੰ ਇਸ ਵਾਰ ਪਹਿਲੇ ਦੌਰ ਵਿਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।  8ਵਾਂ ਦਰਜਾ ਪ੍ਰਾਪਤ ਸਾਇਨਾ ਨੂੰ ਟਾਪ ਸੀਡ ਜੂ ਯਿੰਗ ਨੇ 37 ਮਿੰਟ ਵਿਚ 21-15, 21-19 ਨਾਲ ਹਰਾਇਆ। 


author

Hardeep kumar

Content Editor

Related News