ਅੰਮ੍ਰਿਤਸਰ ਏਅਰਪੋਰਟ ''ਤੇ ਪੈ ਗਿਆ ਭੜਥੂ, ਫਲਾਈਟ ''ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ ''ਤੇ ਉੱਡੇ ਹੋਸ਼
Saturday, Nov 22, 2025 - 11:26 AM (IST)
ਅੰਮ੍ਰਿਤਸਰ (ਨੀਰਜ)- ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਇਕ ਵਾਰ ਫਿਰ ਵੱਡੀ ਕਾਰਵਾਈ ਕਰਦਿਆਂ ਕੰਬੋਡੀਆ ਤੋਂ ਆਏ ਦੋ ਯਾਤਰੀਆਂ ਦੇ ਸਾਮਾਨ ਵਿਚੋਂ 1,22,400 ਵਿਦੇਸ਼ੀ ਸਿਗਰੇਟਾਂ ਜ਼ਬਤ ਕੀਤੀਆਂ ਹਨ। ਅਧਿਕਾਰੀਆਂ ਮੁਤਾਬਕ, ਇਨ੍ਹਾਂ ਸਿਗਰੇਟਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 20 ਲੱਖ ਰੁਪਏ ਤੋਂ ਵੱਧ ਬਣਦੀ ਹੈ। ਇਹ ਸਾਰਾ ਸਮਾਨ ਗੁਪਤ ਢੰਗ ਨਾਲ ਲਿਆਂਦਾ ਗਿਆ ਸੀ ਅਤੇ ਸ਼ੱਕ ਦੇ ਆਧਾਰ ’ਤੇ ਬੈਗਾਂ ਦੀ ਤਲਾਸ਼ੀ ਦੌਰਾਨ ਇਹ ਖੇਪ ਬਰਾਮਦ ਹੋਈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਲਈ ਅਗਲੇ 7 ਦਿਨਾਂ ਦੀ ਭਵਿੱਖਬਾਣੀ! ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ
ਇਸ ਤੋਂ ਪਹਿਲਾਂ ਵੀ ਡਾਇਰੈਕਟਰੇਟ ਆਫ਼ ਰੈਵਿਨਿਊ ਇੰਟੈਲੀਜੈਂਸ (ਡੀ.ਆਰ.ਆਈ.) ਅਤੇ ਕਸਟਮ ਦੀ ਸਾਂਝੀ ਟੀਮ ਨੇ 35 ਲੱਖ ਰੁਪਏ ਦੀਆਂ ਵਿਦੇਸ਼ੀ ਸਿਗਰੇਟਾਂ ਜ਼ਬਤ ਕੀਤੀਆਂ ਸਨ। ਲਗਾਤਾਰ ਮਿਲੀਆਂ ਇਹ ਵੱਡੀਆਂ ਖੇਪਾਂ ਇਹ ਦਰਸਾਉਂਦੀਆਂ ਹਨ ਕਿ ਅੰਤਰਰਾਸ਼ਟਰੀ ਤਸਕਰੀ ਗਿਰੋਹ ਇਸ ਰੂਟ ਦਾ ਬੇਹੱਦ ਜ਼ੋਰ ਨਾਲ ਇਸਤੇਮਾਲ ਕਰ ਰਹੇ ਹਨ। ਕਸਟਮ ਟੀਮ ਨੇ ਦੱਸਿਆ ਕਿ ਇਹ ਸਿਗਰੇਟਾਂ ਕਿਸ ਨੇ ਮੰਗਵਾਈਆਂ ਸਨ ਅਤੇ ਆਖ਼ਿਰ ਇਹ ਖੇਪ ਕਿਸ ਜਾਲ ਵਿੱਚ ਖਪਤ ਕੀਤੀ ਜਾਣੀ ਸੀ, ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ ਦਾ ਹੈੱਡ ਕਾਂਸਟੇਬਲ ਗ੍ਰਿਫ਼ਤਾਰ, ਹੈਰਾਨ ਕਰੇਗਾ ਪੂਰਾ ਮਾਮਲਾ
