ਲੁਧਿਆਣੇ ਨਾਲ ਜੁੜਿਆ ਦਿੱਲੀ ਧਮਾਕੇ ਦਾ ਲਿੰਕ! NIA ਨੇ ਚੱਲਦੇ ਵਿਆਹ ''ਚੋਂ ਚੱਕ ਲਿਆ ਡਾਕਟਰ (ਵੀਡੀਓ)

Monday, Nov 17, 2025 - 11:42 AM (IST)

ਲੁਧਿਆਣੇ ਨਾਲ ਜੁੜਿਆ ਦਿੱਲੀ ਧਮਾਕੇ ਦਾ ਲਿੰਕ! NIA ਨੇ ਚੱਲਦੇ ਵਿਆਹ ''ਚੋਂ ਚੱਕ ਲਿਆ ਡਾਕਟਰ (ਵੀਡੀਓ)

ਲੁਧਿਆਣਾ (ਮਹਿੰਦਰੂ): ਪਿਛਲੇ ਹਫ਼ਤੇ ਹੋਏ ਦਿੱਲੀ ਦੇ ਲਾਲ ਕਿਲ੍ਹੇ ਕੋਲ ਹੋਏ ਧਮਾਕੇ ਦੇ ਮਾਮਲੇ ਦੇ ਲਿੰਕ ਪੰਜਾਬ ਨਾਲ ਵੀ ਜੁੜਦੇ ਨਜ਼ਰ ਆ ਰਹੇ ਹਨ। ਇਸ ਮਾਮਲੇ ਦੀ ਜਾਂਚ ਕਰ ਰਹੀ ਨੈਸ਼ਨਲ ਇਨਵੈਸਟਿਗੇਸ਼ਨ ਏਜੰਸੀ (NIA) ਦੀ ਟੀਮ ਵੱਲੋਂ ਲੁਧਿਆਣੇ ਦੇ ਇਕ ਡਾਕਟਰ ਦੇ ਕਲੀਨਿਕ 'ਤੇ ਰੇਡ ਕੀਤੀ ਗਈ ਹੈ। ਇਸ ਮਾਮਲੇ ਵਿਚ ਡਾਕਟਰ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਵੀ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕੇਂਦਰੀ ਏਜੰਸੀ ਦਾ ਵੱਡਾ ਐਕਸ਼ਨ! Modified ਕਾਰ 'ਚੋਂ ਬਰਾਮਦ ਕੀਤਾ 103 ਕਿੱਲੋ ਨਸ਼ਾ

ਜਾਣਕਾਰੀ ਮੁਤਾਬਕ ਇਹ ਛਾਪੇਮਾਰੀ 13 ਨਵੰਬਰ ਨੂੰ ਹੋਈ ਸੀ, ਪਰ ਇਸ ਦੀ ਸੂਚਨਾ ਅੱਜ ਸਾਹਮਣੇ ਆਈ ਹੈ। NIA ਦੀ ਟੀਮ ਵੱਲੋਂ ਲੁਧਿਆਣਾ ਦੇ ਬਸਤੀ ਜੋਧੇਵਾਲ ਥਾਣੇ ਦੇ ਨਜ਼ਦੀਕ ਪੈਂਦੇ ਬਾਲ ਸਿੰਘ ਨਗਰ ਇਲਾਕੇ ਵਿਚ ਡਾਕਟਰ ਜਾਨ ਨਿਸਾਰ ਆਲਮ ਦੇ ਕਲੀਨਿਕ ਅਤੇ ਘਰ ਵਿੱਚ ਰੇਡ ਕੀਤੀ ਸੀ। ਇਹ ਕਲੀਨਿਕ ਪਿਛਲੇ ਕੁਝ ਦਿਨਾਂ ਤੋਂ ਬੰਦ ਪਿਆ ਸੀ। ਰੇਡ ਦੌਰਾਨ ਵੀ ਉਕਤ ਡਾਕਟਰ ਉੱਥੇ ਨਹੀਂ ਮਿਲਿਆ ਤੇ ਦੱਸਿਆ ਗਿਆ ਕਿ ਉਹ ਆਪਣੀ ਭਤੀਜੀ ਦੇ ਵਿਆਹ ਲਈ ਬੰਗਾਲ ਗਿਆ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ - ਕਾਲੇ ਕਾਰਨਾਮੇ ਕਰਦਾ ਫੜਿਆ ਗਿਆ ਪੰਜਾਬ ਪੁਲਸ ਦਾ ਮੁਲਾਜ਼ਮ! ਇੰਝ ਹੋਇਆ ਖ਼ੁਲਾਸਾ

ਇਸ ਮਾਮਲੇ ਵਿਚ ਉਕਤ ਡਾਕਟਰ ਨੂੰ ਬੰਗਾਲ ਤੋਂ ਹੀ ਗ੍ਰਿਫ਼ਤਾਰ ਵੀ ਕਰ ਲਿਆ ਗਿਆ। ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਪੁੱਛਗਿੱਛ ਮਗਰੋਂ ਛੱਡ ਵੀ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਡਾਕਰਟ ਦਾ ਪਰਿਵਾਰ 1984 ਤੋਂ ਇੱਥੇ ਰਹਿ ਰਿਹਾ ਹੈ ਤੇ ਉਸ ਨੇ ਇਸੇ ਸਾਲ ਹੀ ਆਪਣੀ MBBS ਦੀ ਇੰਟਰਨਸ਼ਿਪ ਪੂਰੀ ਕੀਤੀ ਹੈ। ਇਹ ਮਾਮਲੇ ਵਿਵਾਦਾਂ ਵਿਚ ਚੱਲ ਰਹੀ ਅਲ ਫ਼ਲਾਹ ਯੂਨੀਵਰਸਿਟੀ ਦੇ ਨਾਲ ਜੁੜਿਆ ਹੋਇਆ ਹੈ। ਇੱਥੇ ਇਹ ਵੀ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਵਿਚ ਅੱਤਵਾਦੀ ਮਡਿਊਲ ਦਾ ਪਰਦਾਫ਼ਾਸ਼ ਕਰਦਿਆਂ 10 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਸਨ। 


author

Anmol Tagra

Content Editor

Related News