ਜੇਲ੍ਹ ਤੋਂ ਬਾਹਰ ਆਏ ਬਦਮਾਸ਼ ’ਤੇ ਕਾਤਲਾਨਾ ਹਮਲਾ, ਇਕ ਹੱਥ ਵੱਢ ਕੇ ਲੈ ਗਏ ਹਮਲਾਵਰ

Wednesday, Nov 12, 2025 - 08:16 AM (IST)

ਜੇਲ੍ਹ ਤੋਂ ਬਾਹਰ ਆਏ ਬਦਮਾਸ਼ ’ਤੇ ਕਾਤਲਾਨਾ ਹਮਲਾ, ਇਕ ਹੱਥ ਵੱਢ ਕੇ ਲੈ ਗਏ ਹਮਲਾਵਰ

ਆਰ. ਐੱਸ. ਪੁਰਾ (ਮੁਕੇਸ਼) - ਮੀਰਾਂ ਸਾਹਿਬ ਇਲਾਕੇ ਦੇ ਲੰਗੋਟੀਆ ਪਿੰਡ ਵਿਚ ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਵਲੋਂ ਪਿੰਡ ਦੇ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦੇਣ ਦੀ ਸੂਚਨਾ ਮਿਲੀ। ਇਸ ਹਮਲੇ ਤੋਂ ਬਾਅਦ ਹਮਲਾਵਰ ਨੌਜਵਾਨ ਦਾ ਇਕ ਹੱਥ ਵੱਢਕੇ ਆਪਣੇ ਨਾਲ ਲੈ ਗਏ। ਇਸ ਤੋਂ ਬਾਅਦ ਪੂਰੇ ਪਿੰਡ ਵਿਚ ਸਨਸਨੀ ਫੈਲ ਗਈ ਅਤੇ ਪਿੰਡ ਵਾਸੀਆਂ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜ਼ਖਮੀ ਨੌਜਵਾਨ ਨੂੰ ਜੀ. ਐੱਮ. ਸੀ. ਹਸਪਤਾਲ ’ਚ ਭਰਤੀ ਕਰਾਇਆ। 

ਪੜ੍ਹੋ ਇਹ ਵੀ : ਤਾਮਿਲਨਾਡੂ 'ਚ ਵੱਡਾ Blast: ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਪਲਟਿਆ, ਇਕ-ਇਕ ਕਰਕੇ ਹੋਏ ਕਈ ਧਮਾਕੇ

ਜ਼ਖਮੀ ਦੀ ਪਛਾਣ ਕੁਲਬੀਰ ਭਗਤ ਪੁੱਤਰ ਭੂਸ਼ਣ ਲਾਲ ਨਿਵਾਸੀ ਲੰਗੋਟੀਆ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਕੁਲਬੀਰ ਭਗਤ ਇਕ ਖ਼ਤਰਨਾਕ ਬਦਮਾਸ਼ ਹੈ, ਜਿਸਨੂੰ ਸਾਲ 2024 ਵਿਚ ਪੁਲਸ ਨੇ ਪਬਲਿਕ ਸੇਫਟੀ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਸੀ। ਕੁਝ ਮਹੀਨੇ ਪਹਿਲਾਂ ਹੀ ਉਹ ਜੇਲ੍ਹ ਤੋਂ ਬਾਹਰ ਆਇਆ ਸੀ। ਉਸਦੇ ਵਿਰੁੱਧ ਥਾਣਾ ਅਰਨੀਆ ਅਤੇ ਥਾਣਾ ਆਰ. ਐੱਸ. ਪੁਰਾ ਵਿਚ ਵੱਖ-ਵੱਖ ਧਾਰਾਵਾਂ ਦੇ ਤਹਿਤ ਕਈ ਅਪਰਾਧਿਕ ਮਾਮਲੇ ਦਰਜ ਹਨ। ਮੁੱਢਲੀ ਜਾਂਚ ’ਚ ਇਹ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਹਮਲੇ ਦੇ ਪਿੱਛੇ ਉਸਦੇ ਵਿਰੋਧੀਆਂ ਦਾ ਹੱਥ ਹੋ ਸਕਦਾ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ : ਵਾਹਨ ਚਲਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ: 1 ਦਸੰਬਰ ਤੋਂ ਬਦਲ ਜਾਣਗੇ ਟ੍ਰੈਫਿਕ ਦੇ ਨਿਯਮ!


author

rajwinder kaur

Content Editor

Related News